ਮੋਗਾ 'ਚ ਕਿਸਾਨਾਂ ਨੇ ਐਂਬੂਲੈਂਸ ਨੂੰ ਰਸਤਾ ਦੇਣ ਲਈ ਚੁੱਕਿਆ ਧਰਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਵੱਲੋਂ ਦਿਖਾਈ ਦਰਿਆਦਿਲੀ ਦੀ ਹੋ ਰਹੀ ਤਾਰੀਫ਼

Ambulances

ਮੋਗਾ: ਪੰਜਾਬ ਦੇ ਕਿਸਾਨਾਂ ਨੂੰ ਭਾਵੇਂ ਸਰਕਾਰਾਂ ਕਿੰਨਾ ਹੀ ਤੰਗ ਪਰੇਸ਼ਾਨ ਕਰਦੀਆਂ ਰਹਿਣ ਪਰ ਅਪਣੀ ਦਰਿਆਦਿਲੀ ਲਈ ਮਸ਼ਹੂਰ ਪੰਜਾਬ ਦੇ ਕਿਸਾਨ ਚੰਗੇ ਕੰਮ ਕਰਨੋਂ ਕਦੇ ਵੀ ਪਿੱਛੇ ਨਹੀਂ ਹਟਦੇ।ਅਜਿਹਾ ਹੀ ਮਾਮਲਾ  ਮੋਗਾ ਤੋਂ ਸਾਹਮਣੇ ਆਇਆ ਹੈ।

ਜਿੱਥੇ ਕਿਸਾਨਾਂ ਨੇ ਧਰਨਾ ਲਗਾ ਕੇ ਰੋਡ ਜਾਮ ਕੀਤਾ ਹੋਇਆ ਸੀ ਪਰ ਇਸੇ ਦੌਰਾਨ ਇਕ ਐਂਬੂਲੈਂਸ ਆ ਗਈ, ਜਿਸ ਵਿਚ ਕਿਸੇ ਸੀਰੀਅਸ ਮਰੀਜ਼ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ।  ਜਿਵੇਂ ਹੀ ਕਿਸਾਨਾਂ ਨੂੰ ਐਂਬੂਲੈਂਸ ਦੇ ਆਉਣ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਬਿਨਾਂ ਕਿਸੇ ਦੇਰੀ ਝੱਟ ਐਂਬੂਲੈਂਸ ਨੂੰ ਰਸਤਾ ਦੇ ਦਿੱਤਾ।

ਇਹ ਪੰਜਾਬ ਦੇ ਕਿਸਾਨ ਹੀ ਹਨ ਜੋ ਝੱਟ ਅਪਣਾ ਦੁੱਖ ਭੁੱਲ ਕੇ ਦੂਜੇ ਦੇ ਦੁੱਖ ਵਿਚ ਸ਼ਰੀਕ ਹੋ ਜਾਂਦੇ ਨੇ, ਨਹੀਂ ਤਾਂ ਸਾਡੇ ਦੇਸ਼ ਦੀ ਹਾਲਤ ਇਹ ਹੈ ਕਿ ਇੱਥੇ ਤਾਂ ਲੀਡਰਾਂ ਦੀਆਂ ਰੈਲੀਆਂ ਵਿਚੋਂ ਵੀ ਐਂਬੂਲੈਂਸਾਂ ਨੂੰ ਨਹੀਂ ਨਿਕਲਣ ਦਿੱਤਾ ਜਾਂਦਾ।

ਪਿਛੋਕੜ ਵਿਚ ਇਸ ਤਰ੍ਹਾਂ ਕਈ ਘਟਨਾਵਾਂ ਦੇਸ਼ ਵਿਚ ਵਾਪਰ ਚੁੱਕੀਆਂ ਨੇ। ਫਿਲਹਾਲ ਐਂਬੂਲੈਂਸ ਨੂੰ ਰਸਤਾ ਦਿੱਤੇ ਜਾਣ ਮਗਰੋਂ ਸੋਸ਼ਲ ਮੀਡੀਆ 'ਤੇ ਕਿਸਾਨਾਂ ਵੱਲੋਂ ਦਿਖਾਈ ਦਰਿਆਦਿਲੀ ਦੀ ਜਮ ਕੇ ਸ਼ਲਾਘਾ ਕੀਤੀ ਜਾ ਰਹੀ ਹੈ।