ਰੇਲ ਰੋਕੋ ਘੋਲ ਜਨਤਕ ਅੰਦੋਲਨ 'ਚ ਬਦਲਿਆ

ਏਜੰਸੀ

ਖ਼ਬਰਾਂ, ਪੰਜਾਬ

ਰੇਲ ਰੋਕੋ ਘੋਲ ਜਨਤਕ ਅੰਦੋਲਨ 'ਚ ਬਦਲਿਆ

image

ਅੰਮ੍ਰਿਤਸਰ, 25 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਰੇਲ ਰੋਕੋ ਅੰਦੋਲਨ ਵਿਚ ਜਿਵੇਂ ਪਹਿਲੇ ਦਿਨ ਨੌਜਵਾਨਾਂ, ਮੁਲਾਜ਼ਮਾਂ, ਕਿਸਾਨਾਂ, ਮਜ਼ਦੂਰਾਂ ਦਾ ਆਪ ਮੁਹਾਰੇ ਹੜ ਆਇਆ ਜੋ ਕਿ ਜਾਹਿਰ ਕਰਦਾ ਹੈ ਕਿ ਰੇਲ ਰੋਕੋ ਅੰਦੋਲਨ ਜਨ ਅੰਦੋਲਨ ਬਣ ਗਿਆ। ਪੰਜਾਬ ਬੰਦ ਸਫ਼ਲ ਕਰਨ ਲਈ ਅੰਮ੍ਰਿਤਸਰ ਸ਼ਹਿਰ ਵਿਚ ਬੀਬੀਆਂ ਦਾ ਵੱਡਾ ਜਥਾ ਸਵੇਰੇ ਬੀਬੀ ਵੀਰ ਕੌਰ ਚੱਬਾ, ਚਰਨਜੀਤ ਕੌਰ ਵਰਪਾਲ, ਸਰਬਜੀਤ ਕੌਰ ਪੰਡੋਰੀ ਦੀ ਅਗਵਾਈ ਵਿਚ ਅੰਮ੍ਰਿਤਸਰ ਸ਼ਹਿਰ ਬੰਦ ਕਰਵਾਉਣ ਗਿਆ। ਇਸੇ ਤਰ੍ਹਾਂ ਪਿੱਦੀ ਪਿੰਡ ਤੋ ਬੀਬੀਆਂ ਦਾ ਜੱਥਾ ਤਰਨ ਤਾਰਨ ਜ਼ਿਲ੍ਹੇ ਲਈ ਰਵਾਨਾ ਹੋਇਆ।
  ਇਸੇ ਤਰ੍ਹਾਂ ਲੋਪੋਕੇ, ਜੈਂਤੀਪੁਰ, ਕੱਥੂਨੰਗਲ, ਮਜੀਠਾ, ਜੰਡਿਆਲਾ ਗੁਰੂ, ਪੱਟੀ ਵਿਖੇ ਬੀਬੀਆਂ ਬੰਦ ਸਫ਼ਲ ਕੀਤਾ। ਅੱਜ ਵੱਡੇ ਇਕੱਠ ਨੂੰ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੀਨੀਅਰ ਮੀਤ ਪ੍ਰਧਾਨ ਸਵਿੰਦਰ ਸਿੰਘ ਚੁਤਾਲਾ, ਸੁਖਵਿੰਦਰ ਸਿੰਘ ਸਭਰਾ,  ਗੁਰਬਚਨ ਸਿੰਘ ਚੱਬਾ ਆਦਿ ਨੇ ਸੰਬੋਧਨ ਕੀਤਾ। ਐਨ.ਆਰ.ਆਈ. ਵੀਰਾਂ ਨੂੰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਪੁਰਜੋਰ ਅਪੀਲ ਕੀਤੀ ਗਈ ਕਿ ਸੰਘਰਸ਼ਾਂ ਦੇ ਨਾਮ ਉਤੇ ਫੇਕ ਆਈ.ਡੀ. ਬਣਾ ਕੇ ਫ਼ੰਡ ਮੰਗਣ ਵਾਲੇ ਲੋਕਾਂ ਤੋਂ ਸਾਵਧਾਨ ਰਹਿਣ। ਜਥੇਬੰਦੀ ਦੀ ਸੂਬਾ ਕਮੇਟੀ ਨੇ ਫ਼ੈਸਲਾ ਕੀਤਾ ਕਿ ਰੇਲ ਰੋਕੋ ਅੰਦੋਲਨ 29 ਸਤੰਬਰ ਤਕ ਜਾਰੀ ਰਖਿਆ ਜਾਵੇਗਾ। ਆਗੂਆਂ ਨੇ ਕਿਹਾ ਕਿ 27 ਸਤੰਬਰ ਨੂੰ ਬੀਬੀਆਂ ਦਾ ਵੱਡਾ ਇਕੱਠ ਕੀਤਾ ਜਾਵੇਗਾ। ਅਕਾਲੀ ਦਲ ਬਾਦਲ ਨੂੰ ਸ਼ਪੱਸ਼ਟ ਕਰਨ ਲਈ ਕਿਹਾ ਕਿ ਉਹ ਦੱਸੇ ਕਿ ਉਹ ਖੁਦ ਖੇਤੀ ਆਰਡੀਨੈਂਸ ਦੇ ਵਿਰੋਧ ਵਿਚ ਹਨ ਜਾਂ ਨਹੀਂ, ਕੀ ਕਿਸਾਨਾਂ ਕਰ ਕੇ ਵਿਰੋਧ ਕਰ ਰਹੇ ਹਨ।    
ਇਸ ਮੌਕੇ ਸੰਤਾਂ ਮਹਾਂ ਪੁਰਸ਼ਾਂ, ਗੁਰੂ ਕਾ ਬਾਗ, ਹਜ਼ੂਰ ਸਾਹਿਬ ਵਾਲੇ, ਇਲਾਕੇ ਦੇ ਪਿੰਡਾਂ, ਸਰਪੰਚਾ ਦਾ ਲੰਗਰ ਦੇ ਪ੍ਰਬੰਧ ਲਈ ਧਨਵਾਦ ਕੀਤਾ। ਇਸ ਮੌਕੇ ਸਕੱਤਰ ਸਿੰਘ ਕੋਟਲਾ, ਲਖਵਿੰਦਰ ਸਿੰਘ ਵਰਿਆਮ ਆਦਿ ਹਾਜ਼ਰ ਸਨ।


 

ਰੇਲਵੇ ਪੱਟੜੀਆਂ ਤੇ ਬੈਠੇ ਕਿਸਾਨ,ਮਜ਼ਦੂਰ ਤੇ ਬੀਬੀਆਂ ਦਾ ਵਿਸ਼ਾਲ ਠਾਠਾ ਮਾਰਦਾ ਇਕੱਠ।