ਸਮਾਜ ਸੇਵੀ ਸੰਸਥਾ ਨੇ ਪੇਸ਼ ਕੀਤੀ ਅਨੋਖੀ ਮਿਸਾਲ, ਭਰੀ ਵਿਦਿਆਰਥੀਆਂ ਦੀ ਫੀਸ 

ਏਜੰਸੀ

ਖ਼ਬਰਾਂ, ਪੰਜਾਬ

ਵਿਦਿਆਰਥੀਆਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਚਾਰ ਕੀਤਾ ਗਿਆ ਤੇ ਨੈਤਿਕ ਕਦਰਾਂ ਕੀਮਤਾਂ ਦੀ ਸਿੱਖਿਆ ਵੀ ਦਿੱਤੀ ਗਈ।

A unique example presented by a social service organization, full student fees

 

ਖਰੜ - 'ਸਰਵ ਹਿਊਮਿਨਟੀ ਸਰਵ ਗੋਡ ਸੰਸਥਾ' ਖਰੜ ਵੱਲੋਂ ਇਕ ਮਿਸਾਲ ਪੇਸ਼ ਕੀਤੀ ਗਈ ਹੈ। ਦਰਅਸਲ ਇਸ ਸੰਸਥਾ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੀ ਪਵਿੱਤਰ ਧਰਤੀ ਫਤਹਿਗੜ੍ਹ ਸਾਹਿਬ ਦੇ ਪਿੰਡ ਜੱਲ੍ਹਾ ਦੇ ਸਰਕਾਰ ਹਾਈ ਸਕੂਲ ਰਜਿੰਦਰਗੜ੍ਹ ਦੀ 7920 ਰੁਪਏ ਅਤੇ ਸਰਕਾਰੀ ਹਾਈ ਸਕੂਲ ਬਡਾਲੀ ਮਾਈ ਦੀ 19800 ਰੁਪਏ, ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਸੰਘੋਲ ਦੇ ਵਿਦਿਆਰਥੀਆਂ ਦੀ 23824 ਰੁਫੇ ਸਕੂਲ ਦੀ ਫੀਸ ਭਰ ਕੇ ਨਵੀਂ ਮਿਸਾਲ ਪੈਦਾ ਕੀਤੀ ਗਈ ਹੈ।

ਸੰਸਥਾ ਦੇ ਚੇਅਰਮੈਨ ਸਵਰਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਪਿਛਲੇ 5 ਸਾਲ ਤੋਂ ਵਿਦਿਆਰਥੀਆਂ ਦੀ ਫੀਸ, ਵਰਦੀਆਂ, ਕਾਪੀਆਂ, ਆਨਲਾਈਨ ਪੜ੍ਹਾਈ ਲਈ ਮੋਬਾਇਲ, ਜ਼ਰੂਰਤਮੰਦਾਂ ਲਈ ਰਾਸ਼ਨ, ਮਕਾਨ ਉਸਾਰੀ ਦੀ ਸੇਵਾ ਤਨ,ਮਨ,ਧਨ ਨਾਲ ਕਰਦੀ ਆ ਰਹੀ ਹੈ। ਉਹਨਾਂ ਦੱਸਿਆ ਕਿ ਸੰਸਥਾ ਵੱਲੋਂ ਇਸੇ ਦਿਨ ਹੀ ਪਿੰਡ ਜੱਲਾ ਦੇ ਪਿੰਟੂ ਕੁਮਾਰ ਜੋ ਕਿ ਪੋਲਿਓ ਹੋਣ ਕਾਰਨ ਚੱਲਣ ਵਿਚ ਅਸਮਰੱਥ ਹੈ ਉਸ ਨੂੰ ਵੀਲ੍ਹ ਚੇਅਰ ਵੀ ਦਿੱਤੀ ਗਈ ਹੈ

ਤਾਂ ਜੋ ਉਸ ਨੂੰ ਕਿਤੇ ਆਉਣ ਜਾਣ ਜਾ ਸਕੂਲ ਜਾਣ ਵਿਚ ਤਕਲੀਫ ਨਾ ਹੋਵੇ। ਇਸ ਦਿਨ ਹੀ ਵਿਦਿਆਰਥੀਆਂ ਨੂੰ ਕੋਰੋਨਾ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਚਾਰ ਕੀਤਾ ਗਿਆ ਤੇ ਨੈਤਿਕ ਕਦਰਾਂ ਕੀਮਤਾਂ ਦੀ ਸਿੱਖਿਆ ਵੀ ਦਿੱਤੀ ਗਈ। ਉਹਨਾਂ ਦੱਸਿਆ ਕਿ ਇਸ ਦੇ ਲਈ ਸਮੂਹ ਸਕੂਲਾਂ ਦੇ ਸਟਾਫ ਵੱਲੋਂ ਉਹਨਾਂ ਦਾ ਧੰਨਵਾਦ ਵੀ ਕੀਤਾ ਗਿਆ।