ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਭਾਵੁਕ ਹੋਏ ਬਲਬੀਰ ਸਿੱਧੂ, ਕਿਹਾ ਮੇਰਾ ਕਸੂਰ ਕੀ ਸੀ
'ਸਾਨੂੰ ਜਲੀਲ ਕਰਕੇ ਕੱਢਣ ਦੀ ਕੀ ਲੋੜ ਸੀ'
ਚੰਡੀਗੜ੍ਹ - ਕੈਬਨਿਟ ਮੰਤਰੀ ਵਜੋਂ ਹਟਾਏ ਗਏ ਬਲਬੀਰ ਸਿੰਘ ਸਿੱਧੂ ਅਤੇ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਪ੍ਰੈਸ ਕਾਨਫ਼ਰੰਸ ਕੀਤੀ ਜਾ ਰਹੀ ਹੈ। ਪ੍ਰੈਸ ਕਾਨਫ਼ਰੰਸ ਕਰਦੇ ਹੋਏ ਭਾਵੁਕ ਹੋਏ ਮੰਤਰੀ ਅਹੁਦੇ ਤੋਂ ਹਟਾਏ ਗਏ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਬਹੁਤ ਮਿਹਨਤ ਕੀਤੀ ਤੇ ਉਹ ਹਾਈਕਮਾਂਡ ਨੂੰ ਪੁੱਛਣਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਕੀ ਕਸੂਰ ਸੀ।
ਸਿੱਧੂ ਨੇ ਕਿਹਾ 'ਸਾਨੂੰ ਜਲੀਲ ਕਰਕੇ ਕੱਢਣ ਦੀ ਕੀ ਲੋੜ ਸੀ। ਉਨ੍ਹਾਂ ਕਿਹਾ ਕਿ ਅਸੀਂ ਆਖਰੀ ਸਮੇਂ ਤੱਕ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜ੍ਹੇ ਰਹੇ। ਮੈਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਮੈਂ ਪੂਰੀ ਇਮਾਨਦਾਰੀ ਨਾਲ ਨਿਭਾਈ।
ਉਨ੍ਹਾਂ ਕਿਹਾ ਕਿ ਅਸੀਂ ਆਖਰੀ ਸਮੇਂ ਤੱਕ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜ੍ਹੇ ਹਾਂ। ਮੈਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਮੈਂ ਪੂਰੀ ਇਮਾਨਦਾਰੀ ਨਾਲ ਨਿਭਾਇਆ ਹੈ। ਉਸਨੇ ਹਾਈ ਕਮਾਂਡ ਨੂੰ ਪੁੱਛਿਆ ਕਿ ਮੇਰਾ ਕੀ ਕਸੂਰ ਸੀ? ਤੁਹਾਨੂੰ ਦੱਸ ਦੇਈਏ ਕਿ ਬਲਬੀਰ ਸਿੱਧੂ ਨੇ ਹਾਈ ਕਮਾਂਡ ਨੂੰ ਚਿੱਠੀ ਲਿਖ ਕੇ ਆਪਣੀ ਨਾਰਾਜ਼ਗੀ ਵੀ ਪ੍ਰਗਟ ਕੀਤੀ ਹੈ।
ਬਲਬੀਰ ਸਿੱਧੂ ਨੇ ਆਪਣੇ ਕਾਰਜਕਾਲ ਦੀ ਪ੍ਰਾਪਤੀ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੋਰੋਨਾ ਵਿੱਚ ਦਿਨ ਰਾਤ, ਮੈਂ ਡਾਕਟਰ ਦੀ ਮਦਦ ਨਾਲ ਲੋਕਾਂ ਦੀ ਸਹੂਲਤ ਕੀਤੀ, ਇੱਥੋਂ ਤੱਕ ਕਿ ਘਰ ਦੇ ਲੋਕਾਂ ਵੀ ਪਿੱਛੇ ਹਟ ਗਏ, ਜਿਸ ਵਿੱਚ ਮੈਂ ਖੁਦ ਸ਼ਾਮਲ ਹੋਇਆ ਅਤੇ ਸੰਸਕਾਰ ਕੀਤੇ। ਅਸੀਂ ਸਖਤ ਮਿਹਨਤ ਕੀਤੀ। ਬਿਮਾਰੀ ਨੂੰ ਕਾਬੂ ਕੀਤਾ।