ਧਨੌਲਾ ਦੀ ਨਵਜੋਤ ਕੌਰ ਨੇ ਕੌਮੀ ਸੇਵਾ ਸਕੀਮ ਵਿਚ ਪ੍ਰਾਪਤ ਕੀਤਾ ਰਾਸ਼ਟਰਪਤੀ ਪੁਰਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੈਟ੍ਰਿਕ ਉਪਰੰਤ ਉਹ ਮਾਤਾ ਸਾਹਿਬ ਕੌਰ ਗਰਲਜ ਕਾਲਜ ਤਲਵੰਡੀ ਸਾਬੋ ਵਿਖੇ ਦਾਖ਼ਲ ਹੋਈ। ਇਥੇ ਰਹਿੰਦਿਆਂ ਨਵਜੋਤ ਨੇ ਗਤਕੇ ਦੀ ਟਰੇਨਿੰਗ ਦੀ ਹਾਸਲ ਕੀਤੀ।

Navjot Kaur

 

ਧਨੌਲਾ (ਅਮਨਦੀਪ ਬਾਂਸਲ) : ਨੇੜਲੇ ਪਿੰਡ ਭੈਣੀ ਜੱਸਾ ਦੀ ਜੰਮਪਲ ਨਵਜੋਤ ਕੌਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਐਨ.ਐਸ.ਐਸ. ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ। ਨਵਜੋਤ ਕੌਰ ਸੂਬੇ ਦੀ ਇਸ ਸਾਲ ਦੀ ਇਕਲੌਤੀ ਜੇਤੂ ਹੈ।  ਨਵਜੋਤ ਕੌਰ ਦਾ ਜਨਮ ਪਿੰਡ ਭੈਣੀ ਜੱਸਾ ਵਿਖੇ ਮਾਤਾ ਮਨਜੀਤ ਕੌਰ ਦੀ ਕੁੱਖੋਂ ਪਿਤਾ ਗੁਰਸੰਗਤ ਸਿੰਘ ਦੇ ਘਰ ਹੋਇਆ। ਮੁੱਢਲੀ ਵਿਦਿਆ ਨਵਜੋਤ ਕੌਰ ਨੇ ਪਿੰਡ ਦੇ ਸਕੂਲ ਤੋਂ ਪ੍ਰਾਪਤ ਕੀਤੀ। 

ਮੈਟ੍ਰਿਕ ਉਪਰੰਤ ਉਹ ਮਾਤਾ ਸਾਹਿਬ ਕੌਰ ਗਰਲਜ ਕਾਲਜ ਤਲਵੰਡੀ ਸਾਬੋ ਵਿਖੇ ਦਾਖ਼ਲ ਹੋਈ। ਇਥੇ ਰਹਿੰਦਿਆਂ ਨਵਜੋਤ ਨੇ ਗਤਕੇ ਦੀ ਟਰੇਨਿੰਗ ਦੀ ਹਾਸਲ ਕੀਤੀ। ਨਵਜੋਤ ਨੇ ਬਾਬਾ ਸਿੱਧ ਪੋਹੀ ਰੂੜੇਕੇ ਵਾਲਿਆਂ ਵਿਖੇ ਲੋੜਵੰਦ ਬੱਚਿਆਂ ਨੂੰ ਮੁਫ਼ਤ ਪੜ੍ਹਾਈ ਤੇ ਗਤਕੇ ਦੀ ਟਰੇਨਿੰਗ ਦਿਤੀ ਤੇ ਨਾਲ-ਨਾਲ ਦੀ ਬਾਰ੍ਹਵੀਂ ਦੀ ਪੜ੍ਹਾਈ ਵੀ ਹਾਸਲ ਕੀਤੀ।

ਨਵਜੋਤ ਕੌਰ ਨੇ 26 ਜਨਵਰੀ 2017-18 ’ਚ ਐਨ.ਐਸ.ਐਸ. ਵਾਲੰਟੀਅਰ ਵਜੋਂ ਕੌਮੀ ਪਰੇਡ ’ਚ ਹਿੱਸਾ ਲਿਆ। ਉਪਰੰਤ ਪੰਜਾਬੀ ਯੂਨੀਵਰਸਟੀ ਪਟਿਆਲਾ ਤੋਂ ਗ੍ਰੈਜੂਏਸ਼ਨ ਕੀਤੀ। ਨਵਜੋਤ ਗ਼ਰੀਬ ਤੇ ਲੋੜਵੰਦ ਬੱਚਿਆਂ ਲਈ ਜਿਥੇ ਪੜ੍ਹਾਈ ਦਾ ਸਾਧਨ ਬਣੀ ਉਥੇ ਉਨ੍ਹਾਂ ਦੀਆਂ ਮੁਢਲੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਹਾਇਤਾ ਕਰਦੀ ਰਹੀ। ਝੁੱਗੀਆਂ-ਝੌਂਪੜੀਆਂ ਵਾਲਿਆਂ ਬੱਚਿਆਂ ਨੂੰ ਮੁਫ਼ਤ ਵਿਦਿਆ ਤੇ ਗਤਕੇ ਦੀ ਟਰੇਨਿੰਗ ਦੇ ਕੇ ਉਨ੍ਹਾਂ ਨੂੰ ਪੈਰਾਂ ਸਿਰ ਖਲੋਣ ਦਾ ਯਤਨ ਕਰਦੀ ਰਹੀ, ਜਿਸ ਕਰ ਕੇ ਪੰਜਾਬ ਦੇ ਅਨੇਕਾਂ ਵਿਭਾਗਾਂ ਵਲੋਂ ਇਸ ਦੀ ਚੋਣ ਰਾਸਟਰਪਤੀ ਪੁਰਸਕਾਰ ਲਈ ਕੀਤੀ ਗਈ।