ਧੂਰੀ (ਲਖਵੀਰ ਸਿੰਘ ਧਾਂਦਰਾ) : ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਪਰਵਾਰ ਜਥੇਦਾਰ ਨਾਜਰ ਸਿੰਘ ਚਹਿਲ ਕੌਲਸੇੜੀ ਅਤੇ ਜਥੇਦਾਰ ਧਰਮਿੰਦਰ ਸਿੰਘ ਕੌਲਸੇੜੀ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪਰਵਾਰ ਦੇ ਕਰੀਬੀ ਰਿਸ਼ਤੇਦਾਰ ਸੁਖਵਿੰਦਰ ਸਿੰਘ ਬਲਿੰਗ ਸਿੰਦਾ ਜੈਨਪੁਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਸੁਖਵਿੰਦਰ ਸਿੰਘ ਸਿੰਦਾ ਜੈਨਪੁਰ ਜੋ ਕਿ ਧੂਰੀ ਵਿਧਾਨ ਸਭਾ ਹਲਕੇ ਦਾ ਪਿੰਡ ਹੈ।
ਸਿੰਦਾ ਜਦੋਂ ਤੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਹੈ, ਉਸ ਦਿਨ ਤੋਂ ਹੀ ਕਿਸਾਨੀ ਸੰਘਰਸ਼ ਵਿਚ ਮੋਹਰੀ ਆਗੂਆਂ ਵਜੋਂ ਰੋਲ ਨਿਭਾ ਰਿਹਾ ਸੀ। ਦਿੱਲੀ ਸਿੰਧੂ ਬਾਰਡਰ ਤੋਂ 1 ਸਤੰਬਰ ਨੂੰ ਇਲਾਜ ਕਰਵਾਉਣ ਲਈ ਆਇਆ ਸੀ ਅਤੇ 12 ਸਤੰਬਰ ਨੂੰ ਸਵੇਰੇ ਹਾਰਟ ਅਟੈਕ ਦੀ ਸ਼ਿਕਾਇਤ ਆਉਣ ’ਤੇ ਪਟਿਆਲਾ ਵਿਖੇ ਦਾਖ਼ਲ ਕੀਤਾ ਗਿਆ। 18 ਨੂੰ ਹਸਪਤਾਲ ਵਿਚ ਅਟੈਕ ਹੋਣ ਕਾਰਨ ਸਾਡੇ ਤੋਂ ਸਦਾ ਲਈ ਦੂਰ ਹੋ ਗਏ।
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸਰਗਰਮ ਆਗੂ ਸੁਖਵਿੰਦਰ ਸਿੰਘ ਸ਼ਿੰਦਾ ਮਾਤਾ-ਪਿਤਾ ਦਾ ਇਕੱਲਾ ਪੁੱਤਰ ਹੋਣ ਕਰ ਕੇ ਮਾਤਾ ਪਿਤਾ ਦਾ ਬੁੱਢੀ ਉਮਰ ਵਿਚ ਡੰਗੋਰੀ ਦਾ ਸਹਾਰਾ ਤੇ ਉਹ ਅਪਣੇ ਪਿੱਛੇ ਦੋ-ਤਿੰਨ ਭੈਣਾਂ ਦੋ ਪੁੱਤਰ ਛੱਡ ਗਏ ਹਨ। ਇਸ ਮੌਕੇ ਧਰਮਿੰਦਰ ਸਿੰਘ ਕੌਲਸੇੜੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਬੇਸਹਾਰਾ ਪਰਵਾਰ ਦੀ ਮਦਦ ਕੀਤੀ ਜਾਵੇ ਤਾਂ ਜੋ ਪਿੱਛੇ ਰਹਿ ਚੁੱਕੇ ਪਰਵਾਰ ਦਾ ਗੁਜ਼ਾਰਾ ਸਹੀ ਤਰੀਕੇ ਨਾਲ ਚੱਲ ਸਕੇ।