ਹਰਿਆਣਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਲਈ ਪਹਿਲਾਂ ਕਮਿਸ਼ਨ/ਅਥਾਰਿਟੀ ਬਣਾਈ ਜਾਵੇਗੀ : ਖੱਟਰ
ਹਰਿਆਣਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਲਈ ਪਹਿਲਾਂ ਕਮਿਸ਼ਨ/ਅਥਾਰਿਟੀ ਬਣਾਈ ਜਾਵੇਗੀ : ਖੱਟਰ
ਫਿਰ ਕਰਵਾਈ ਜਾਵੇਗੀ ਹਰਿਆਣਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ
ਸ਼ਾਹਬਾਦ ਮਾਰਕੰਡਾ, 25 ਸਤੰਬਰ (ਅਵਤਾਰ ਸੰਘ) : ਮੁੱਖ ਮੰਤਰੀ ਮਨੋਹਰ ਲਾਲ ਨੇ ਹਰਿਆਣਾ ਦੇ ਲਏ ਵੱਖ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਦੇ ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਹਰਿਆਣਾ ਦੇ ਸਿੱਖਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿਤੀਆਂ ਹਨ¢ ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਦੇ ਲਈ ਕਮੀਸ਼ਨ ਜਾਂ ਅਥਾਰਿਟੀ ਬਣਾਈ ਜਾਵੇਗੀ ਅਤੇ ਉਸ ਦੇ ਬਾਅਦ ਹਰਿਆਣਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਕਰਵਾਈ ਜਾਵੇਗੀ¢
ਮੁੱਖ ਮੰਤਰੀ ਨੇ ਅੱਜ ਪਾਣੀਪਤ ਦੇ ਗੁਰੂਦੁਆਰਾ ਪਹਿਲੀ ਪਾਤਸ਼ਾਹੀ, ਰੋਹਤਕ ਦੇ ਗੁਰੂਦੁਆਰਾ ਬੰਗਲਾ ਸਾਹਿਬ ਅਤੇ ਇਸਰਾਨਾ ਸਾਹਿਬ ਗੁਰੂਦੁਆਰਾ ਵਿਚ ਮੱਥਾ ਟੇਕਿਆ ਅਤੇ ਆਸ਼ੀਰਵਾਦ ਲਿਆ¢
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਲਈ ਵੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ ਲੰਮੇ ਸਮੇਂ ਤੋਂ ਸੁਪਰੀਮ ਕੋਰਟ ਵਿਚ ਵਿਚਾਰਅਧੀਨ ਸੀ¢ ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਬਾਅਦ ਹੁਣ ਹਰਿਆਣਾ ਦੇ ਸਾਰੇ 52 ਗੁਰੂਦੁਆਰਾ ਸਾਹਿਬ ਹਰਿਆਣਾ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਦੇਖ-ਰੇਖ ਵਿਚ ਸਮਾਜ ਸੇਵਾ ਦਾ ਕੰਮ ਕਰਨਗੇ¢ ਉਨ੍ਹਾਂ ਨੇ ਮÏਜੂਦ ਸੰਗਤ ਨੂੰ ਅਪੀਲ ਕੀਤੀ ਕਿ ਊਹ ਸਾਰੇ ਮਿਲ ਕੇ ਕਮੇਟੀਆਂ ਦਾ ਚੋਣ ਕਰਨ ਅਤੇ ਇੰਨ੍ਹਾਂ ਕਮੇਟੀਆਂ ਦਾ ਉਦੇਸ਼ ਸਮਾਜ ਸੇਵਾ ਕਰਨਾ ਹੋਣਾ ਚਾਹੀਦਾ ਹੈ¢ ਪਾਣੀਪਤ ਵਿਚ ਪੱਤਰਕਾਰਾਂ ਨਾਲ ਗਲ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਬੈਮÏਸਮੀ ਬਰਸਾਤ ਨਾਲ ਖੜੀਆਂ ਫ਼ਸਲਾਂ ਨੂੰ ਕਾਫੀ ਨੁਕਸਾਨ ਹੋਇਆ ਹੈ¢ ਨੁਕਸਾਨ ਦੇ ਜਾਇਜ਼ੇ ਲਈ ਵਿਸ਼ੇਸ਼ ਗਿਰਦਾਵਰੀ ਕਰਨ ਲਈ ਨਿਰਦੇਸ਼ ਜਾਰੀ ਕਰ ਦਿਤੇ ਹਨ¢