ਡਰਿਆ ਗੈਂਗਸਟਰ ਗੋਲਡੀ ਬਰਾੜ! ਕੈਨੇਡਾ ਤੋਂ ਹੋਇਆ ਰਫ਼ੂ ਚੱਕਰ!
ਅਮਰੀਕਾ ਦੇ ਕੈਲੀਫ਼ੋਰਨੀਆ ’ਚ ਲੁਕਿਆ ਗੋਲਡੀ!
ਮੁਹਾਲੀ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਸਭ ਤੋਂ ਵੱਡੇ ਮਾਸਟਰਮਾਈਂਡ ਗੋਲਡੀ ਬਰਾੜ ਜੋ ਕਿ ਕਈ ਸਾਲਾਂ ਤੋਂ ਕੈਨੇਡਾ ਚ ਲੁਕਿਆ ਹੋਇਆ ਸੀ। ਉਸ ਨੇ ਹੁਣ ਆਪਣਾ ਟਿਕਾਣਾ ਬਦਲ ਲਿਆ ਹੈ।
ਸੂਤਰਾਂ ਦੀ ਮੰਨੀਏ ਤਾਂ ਗੋਲਡੀ ਬਰਾੜ ਨੇ ਸਾਰੀਆਂ ਏਜੰਸੀਆਂ ਦੇ ਰਾਡਾਰ 'ਤੇ ਆਉਣ ਅਤੇ ਵਿਰੋਧੀ ਗੈਂਗ ਤੋਂ ਆਪਣੀ ਜਾਨ ਨੂੰ ਖ਼ਤਰਾ ਦੇਖ ਕੇ ਆਪਣਾ ਟਿਕਾਣਾ ਬਦਲਿਆ ਹੈ।
ਸੂਤਰਾਂ ਦੀ ਮੰਨੀਏ ਤਾਂ ਗੋਲਡੀ ਬਰਾੜ ਦਾ ਨਵਾਂ ਟਿਕਾਣਾ ਇਸ ਸਮੇਂ ਅਮਰੀਕਾ ਦੇ ਕੈਲੀਫ਼ੋਰਨੀਆ ਹੈ ਜਿੱਥੇ ਗੋਲਡੀ ਬਰਾੜ ਆਪਣੇ ਅੰਤਰਰਾਸ਼ਟਰੀ ਸਰੋਤਾਂ ਦੀ ਵਰਤੋਂ ਕਰ ਕੇ ਸੁਰੱਖਿਅਤ ਘਰ 'ਚ ਰਹਿ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਡੀ ਬਰਾੜ ਦੀ ਪੁਲਿਸ ਲਗਾਤਾਰ ਭਾਲ ਕਰ ਰਹੀ ਹੈ। ਪੰਜਾਬ ਪੁਲਿਸ ਨੇ ਇਸ ਦੇ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਹੈ।
ਗੋਲਡੀ ਬਰਾੜ ਅਜੇ ਵੀ ਲਗਾਤਾਰ ਪੋਸਟਾਂ ਪਾ ਕੇ ਆਪਣੇ ਸਾਥੀਆਂ ਨੂੰ ਸਰਗਰਮ ਕਰ ਰਿਹਾ ਹੈ ਅਤੇ ਫਿਰੌਤੀ ਦੀਆਂ ਧਮਕੀਆਂ ਵਰਗੇ ਘਿਨਾਉਣੇ ਅਪਰਾਧਾਂ ਵਿਚ ਅਜੇ ਵੀ ਸਰਗਰਮ ਹੈ। ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ 'ਤੇ ਲਈ ਸੀ ਅਤੇ ਇਸ ਤੋਂ ਬਾਅਦ ਉਹ ਕਈ ਵਾਰ ਲਾਈਵ ਵੀ ਹੋਇਆ ਹੈ।
ਫਿਲਹਾਲ ਉਹ ਪੁਲਸ ਦੀ ਗ੍ਰਿਫ਼ਤ ਤੋਂ ਹੁਣ ਤੱਕ ਬਾਹਰ ਹੈ ਅਤੇ ਆਪਣੇ ਟਿਕਾਣੇ ਬਦਲ ਕੇ ਖ਼ੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਫਿਲਹਾਲ ਪੰਜਾਬ ਪੁਲਸ ਵੱਲੋਂ ਕੈਨੇਡਾ ਪੁਲਸ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਕਿ ਗੋਲਡੀ ਬਰਾੜ ਕੈਨੇਡਾ ਤੋਂ ਕਿਵੇਂ ਭੱਜ ਗਿਆ। ਪੁਲਸ ਉਸ ਦੀ ਭਾਲ 'ਚ ਲੱਗੀ ਹੋਈ ਹੈ।