ਬਠਿੰਡਾ ਦੇ ਸਿਵਲ ਹਸਪਤਾਲ 'ਚੋਂ ਪੁਲਿਸ ਦੀ ਗੱਡੀ ਲੈ ਕੇ ਮੁਲਜ਼ਮ ਫਰਾਰ, ਮੈਡੀਕਲ ਕਰਵਾਉਣ ਲਿਆਈ ਸੀ ਪੁਲਿਸ
ਸ਼ੁਰੂਆਤੀ ਜਾਣਕਾਰੀ ਅਨੁਸਾਰ ਪੁਲਿਸ ਦੀ ਕਾਰ ਵਿਚ ਚਾਬੀ ਮੌਜੂਦ ਸੀ।
ਬਠਿੰਡਾ - ਬਠਿੰਡਾ ਦੇ ਸਰਕਾਰੀ ਹਸਪਤਾਲ ਵਿਚ ਮੈਡੀਕਲ ਕਰਵਾਉਣ ਲਈ ਲਿਆਂਦਾ ਮੁਲਜ਼ਮ ਪੁਲਿਸ ਦੀ ਗੱਡੀ ਲੈ ਕੇ ਫਰਾਰ ਹੋ ਗਿਆ। ਸੰਗਤ ਪੁਲਿਸ ਨੇ ਉਸ ਨੂੰ ਚੇਨ ਸਨੈਚਿੰਗ ਦੇ ਕੇਸ ਵਿਚ ਫੜਿਆ ਸੀ। ਜਿਸ ਤੋਂ ਬਾਅਦ ਮਾਮਲਾ ਦਰਜ ਕਰਕੇ ਉਸ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਸ਼ੁਰੂਆਤੀ ਜਾਣਕਾਰੀ ਅਨੁਸਾਰ ਪੁਲਿਸ ਦੀ ਕਾਰ ਵਿੱਚ ਚਾਬੀ ਮੌਜੂਦ ਸੀ। ਮੁਲਜ਼ਮ ਇਸ ਮੌਕੇ ਦਾ ਫਾਇਦਾ ਉਠਾ ਕੇ ਕਾਰ ਲੈ ਕੇ ਫ਼ਰਾਰ ਹੋ ਗਏ। ਇਸ ਗੱਲ ਦਾ ਪਤਾ ਲੱਗਦਿਆਂ ਹੀ ਪੁਲਿਸ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੀਨੀਅਰ ਅਧਿਕਾਰੀਆਂ ਦੀ ਟੀਮ ਲਗਾਤਾਰ ਮੁਲਜ਼ਮਾਂ ਦੀ ਭਾਲ ਵਿੱਚ ਜੁਟੀ ਹੋਈ ਹੈ।
ਜਾਣਕਾਰੀ ਅਨੁਸਾਰ ਸੰਗਤ ਪੁਲਿਸ ਮੁਲਜ਼ਮ ਨੂੰ ਮੈਡੀਕਲ ਜਾਂਚ ਲਈ ਲੈ ਕੇ ਆਈ ਸੀ। ਜਦੋਂ ਉਸ ਦੀ ਪ੍ਰਕਿਰਿਆ ਪੂਰੀ ਹੋ ਗਈ ਤਾਂ ਉਸ ਨੂੰ ਕਾਰ ਵਿਚ ਬਿਠਾ ਦਿੱਤਾ ਗਿਆ। ਇਸ ਦੌਰਾਨ ਮੌਕਾ ਪਾ ਕੇ ਉਹ ਕਾਰ ਭਜਾ ਕੇ ਲੈ ਗਿਆ ਜਿਸ ਦੀ ਪਹਿਲਾਂ ਤੋਂ ਚਾਬੀ ਲੱਗੀ ਹੋਈ ਸੀ। ਮੁਲਜ਼ਮ ਦਾ ਨਾਂ ਰਾਜਵੀਰ ਦੱਸਿਆ ਜਾ ਰਿਹਾ ਹੈ। ਜੋ ਕਾਫੀ ਸਮੇਂ ਤੋਂ ਚੇਨ ਸਨੈਚਿੰਗ ਕਰ ਰਿਹਾ ਸੀ।