Patiala News : ਪਟਿਆਲਾ ਲਾਅ ਯੂਨੀਵਰਸਿਟੀ ਦਾ ਮਾਮਲਾ, ਪ੍ਰਿਅੰਕਾ ਗਾਂਧੀ ਦੇ ਟਵੀਟ 'ਤੇ ਵਾਈਸ ਚਾਂਸਲਰ ਜੈ ਸ਼ੰਕਰ ਸਿੰਘ ਦਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Patiala News : ਕਿਹਾ ਮੈਂ ਪਲੀਟੀਕਲ ਬੰਦਿਆਂ ਦੇ ਬਿਆਨ ’ਤੇ ਮੈਂ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦਾ

ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੈ ਸ਼ੰਕਰ ਸਿੰਘ

Patiala News : ਪਟਿਆਲਾ ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਮਾਮਲੇ ’ਤੇ ਪ੍ਰਿਅੰਕਾ ਗਾਂਧੀ ਦੇ ਟਵੀਟ ਉੱਤੇ ਬੋਲੇ ਜੈ ਸ਼ੰਕਰ ਸਿੰਘ, ਕਿਹਾ ਮੈਂ ਪਲੀਟੀਕਲ ਬੰਦਿਆਂ ਦੇ ਬਿਆਨ ਉੱਤੇ ਮੈਂ ਕੋਈ ਵੀ ਟਿੱਪਣੀ ਨਹੀਂ ਕਰਨਾ ਚਾਹੁੰਦਾ। 

ਰਾਜੀਵ ਗਾਂਧੀ ਨੈਸ਼ਨਲ ਲਾਅ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜੈ ਸ਼ੰਕਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਵਿਦਿਆਰਥਣਾਂ ਦੇ ਹੋਸਟਲ ਦੇ ਵਿਚ ਰਹਿਣ ਨੂੰ ਲੈ ਕੇ ਵਿਦਿਆਰਥਣਾਂ ਵੱਲੋਂ ਲਗਾਤਾਰ ਸਾਡੇ ਕੋਲ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸੀ। ਫਸਟ ਏਅਰ ਦੇ ਵਿਦਿਆਰਥਣਾਂ ਦਾ ਕਹਿਣਾ ਸੀ ਕਿ ਅਸੀਂ ਇੰਨੇ ਛੋਟੇ ਕਮਰੇ ਦੇ ਵਿੱਚ ਦੋ ਵਿਦਿਆਰਥੀ ਨਹੀਂ ਰਹਿ ਸਕਦੇ। ਜਿਸ ਨੂੰ ਦੇਖਣ ਦੇ ਲਈ ਮੈਂ ਮਹਿਲਾ ਵਾਰਡਨ ਦੇ ਨਾਲ ਹੋਸਟਲ ਦੇ ਵਿੱਚ ਜਾਂਚ ਕਰਨ ਗਿਆ ਸੀ। 
ਵਾਈਸ ਚਾਂਸਲਰ ਜੈ ਸ਼ੰਕਰ ਸਿੰਘ ਨੇ ਕਿਹਾ ਕਿ ਯੂਨੀਵਰਸਿਟੀ ਕੈਂਪਸ ਦੀ ਕਮੇਟੀ ਬਣ ਗਈ ਹੈ ਜੋ ਕਿ ਬੱਚਿਆਂ ਨਾਲ ਲਗਾਤਾਰ ਤਾਲਮੇਲ ਕਰ ਰਹੇ ਹਨ। ਜਲਦ ਮਸਲੇ ਦਾ ਹੱਲ ਕਰ ਲਿਆ ਜਾਵੇਗਾ। 90% ਵਿਦਿਆਰਥੀਆਂ ਦੀਆਂ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਹੈ। ਵਿਦਿਆਰਥੀਆਂ ਦੀਆਂ ਸਾਰੀਆਂ ਦਿੱਕਤਾਂ ਦਾ ਜਲਦ ਹੱਲ ਕਰ ਲਿਆ ਜਾਵੇਗਾ। 

ਮੈਂ ਕਿਸੇ ਵੀ ਸਿਆਸੀ ਬੰਦੇ ਦੀ ਗੱਲ ਦਾ ਟਿੱਪਣੀ ਨਹੀਂ ਕਰਨਾ ਚਾਹੁੰਦਾ। ਸਾਡੀ ਯੂਨੀਵਰਸਿਟੀ ਹਾਈ ਕੋਰਟ ਅਤੇ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਅਨੁਸਾਰ ਚਲਦੀ ਹੈ।

(For more news apart from Patiala Law University case, Vice Chancellor Jai Shankar Singh statement on Priyanka Gandhi tweet News in Punjabi, stay tuned to Rozana Spokesman)