‘ਆਮ ਆਦਮੀ ਪਾਰਟੀ’ ਦੀ ਏਕਤਾ ਖ਼ਤਰੇ ‘ਚ ਬੀਬੀ ਮਾਣੂੰਕੇ ਨੇ ਲਿਆ ਫ਼ੈਸਲਾ, ਲਿਖੀ ਚਿੱਠੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ ਪੰਜਾਬ ਦੀ ਅੰਦਰੂਨੀ ਖਿੱਚੋਤਾਣ ਦਿਨੋ-ਦਿਨ ਵਧਦੀ ਦੇਖ ਜਗਰਾਉਂ ਤੋਂ ਆਮ ਆਦਮੀ ਵਿਧਾਇਕਾ ਬੀਬੀ ਸਰਵਜੀਤ ....

Sarabjit kaur Manuke

ਚੰਡੀਗੜ੍ਹ (ਭਾਸ਼ਾ) : ਆਮ ਆਦਮੀ ਪਾਰਟੀ ਪੰਜਾਬ ਦੀ ਅੰਦਰੂਨੀ ਖਿੱਚੋਤਾਣ ਦਿਨੋ-ਦਿਨ ਵਧਦੀ ਦੇਖ ਜਗਰਾਉਂ ਤੋਂ ਆਮ ਆਦਮੀ ਵਿਧਾਇਕਾ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਖਰੜ ਤੋਂ ਆਪ ਵਿਧਾਇਕ ਅਤੇ ਖਹਿਰਾ ਧੜੇ ਦੇ ਸਮਰਥਨ ‘ਚ ਖੜ੍ਹੇ ਕੰਵਰ ਸੰਧੂ ਨੂੰ ਚਿੱਠੀ ਲਿਖ ਸੁਖਪਾਲ ਖਹਿਰਾ ਨੂੰ ਅਨੁਸ਼ਾਸ਼ਨ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਬੀਬੀ ਮਾਣੂੰਕੇ ਨੇ ਕਿਹਾ ਕਿ ਕੰਵਰ ਸੰਧੂ ਇਕ ਵਾਰ ਸੁਖਪਾਲ ਖਹਿਰਾ ਨਾਲ ਕਮਿਟਮੈਂਟ ਕਰਨ, ਕਿਤੇ ਇਹ ਨਾ ਹੋਵੇ ਕਿ ਖਹਿਰਾ ਕੱਲ੍ਹ ਨੂੰ ਸੰਧੂ ਦੀ ਗੱਲ ਵੀ ਨਾ ਮੰਨਣ।

ਦੇਖੋ ਚਿੱਠੀ ਬੀਬੀ ਮਾਣੂੰਕੇ ਦੁਆਰਾ ਲਿਖੀ ਗਈ :- ਮੈਂ ਤੁਹਾਨੂੰ ਇਕ ਫੈਲੋਕੁਲੀਗ ਹੋਣ ਦੇ ਨਾਤੇ ਲਿਖ ਰਹੀ ਹਾਂ ਕਿ ਅਸੀਂ ਦੋਨੋਂ ਜਣੇ ਇਕ ਪਾਰਟ ਦੇ ਐਮ.ਐਲ.ਏ. ਹਾਂ ਅਤੇ ਅਸੀਂ ਦੋਨੋਂ ਆਪਓ ਆਪਣੀ ਕਮੇਟੀ ਦੀ ਅਗਵਾਈ ਕਰ ਰਹੇ ਹਾਂ। ਉਸ ਨਾਤੇ ਮੈਂ ਤੁਹਾਨੂੰ ਪੱਤਰ ਲਿਖ ਰਹੀ ਹਾਂ ਕਿ ਜੋ ਕੁਝ ਪਿਛਲੇ ਸਮੇਂ ਤੋਂ ਪਾਰਟੀ ਵਖਰੇਵਾਂ ਹੋਇਆ ਸੀ। ਜਿਸ ਤਹਿਤ ਪਾਰਟੀ ਵਰਕਰ ਅਤੇ ਮੈਂ ਆਸਵੰਦ ਹਾਂ ਕਿ ਇਹ ਸਾਡਾ ਪਰਿਵਾਰਕ ਮਸਲਾ ਹੈ ਅਤੇ ਮੈਂ ਇਸ ਨੂੰ ਸੁਲਛਾਉਣ ਲਈ ਆਸਵੰਦ ਹਾਂ। ਉਸੇ ਆਸ ਦੇ ਨਾਲ ਸਾਡੇ ਸਤਿਕਾਰਯੋਗ ਸੁਖਪਾਲ ਸਿੰਘ ਖਹਿਰਾ ਜੀ ਨੇ ਪੰਜ ਮੈਂਬਰੀ ਤਾਲ-ਮੇਲ ਕਮੇਟੀ ਬਣਾਈ।

ਅਤੇ ਪਾਰਟੀ ਵਲੋਂ ਵੀ ਪੰਜ ਮੈਂਬਰੀ ਤਾਲਮੇਲ ਕਮੇਟੀ ਬਣਾਈ ਗਈ ਜਿਸ ਦੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਜਿਥੇ ਮੀਟਿੰਗ ਲਈ ਅਸੀਂ ਬੜੇ ਸਾਫ਼ ਦਿਲ ਨਾਲ, ਨਿਵਕੇ ਤੁਹਾਡੇ ਕੋਲ ਮੀਟਿੰਗ ਕਰਨ ਆਏ। ਇਹ ਕਿ ਵਿਸ਼ਵਾਸ਼ ਤੇ ਖੁਸ਼ੀ ਨਾਲ ਇਹ ਮੀਟਿੰਗ ਵਿਚ ਭੁਤਕਾਲ, ਭਵਿੱਖ, ਵਰਤਮਾਨ ਸਬੰਧੀ ਗੱਲਬਾਤ ਕੀਤੀ ਅਤੇ ਇਹਨਾਂ ਵਿਚ ਕੁੱਝ ਗੱਲਾਂ ਦੀ ਸਹਿਮਤੀ ਅਤੇ ਅਸਿਹਮਤੀ ਬਣੀ। ਦੋਵਾਂ ਧਿਰਾਂ ਦੀ ਪੱਕੀ ਸਹਿਮਤੀ ਬਣੀ ਕਿ ਅੱਗੇ ਤੋਂ ਕੋਈ ਵੀ ਪਾਰਟੀ ਦੀ ਮੀਟਿੰਗ ਜਾਂ ਕੋਈ ਵੀ ਗੱਲ ਹੋਏਗੀ ਉਹ ਬੰਦ ਕਮਰਾ, ਪਰਿਵਾਰ ਦੇ ਅੰਦਰ ਬਹਿਕੇ ਹੋਏਗੀ, ਕੋਈ ਵੀ ਕਮੇਟੀ ਮੈਂਬਰ ਮੀਡੀਆ ਜਾਂ ਸ਼ੋਸ਼ਲ ਮੀਡੀਆ ਅੰਦਰ ਕੋਈ ਗੱਲ ਨਹੀਂ ਕਰੇਗਾ।

ਹੁਣ ਤੱਕ ਜਿੰਨਾ ਵੀ ਵਖਰੇਵਾਂ ਪਾਰਟੀ ਅੰਦਰ ਪਿਆ ਉਸ ਦਾ ਪ੍ਰਮੁੱਖ ਤੌਰ ਤੇ ਇਹ ਕਰਨ ਮੰਨਿਆ ਜਾ ਰਿਹਾ ਹੈ। ਕਿ ਜੋ ਵੀ ਗੱਲ ਹੋਈ ਹੈ। ਪਰਿਵਾਰ ਅੰਦਰ ਬਿਹਕੇ ਕਰਨ ਦੀ ਬਜਾਏ ਮੀਡੀਆ ਰਾਹੀਂ ਹੋਈ ਹੈ। ਅਫ਼ਸੋਸ ਨਾਲ ਕਹਿਣ ਪੈ ਰਿਹਾ ਹੈ ਕਿ ਖਹਿਰਾ ਸਾਹਿਬ ਅਪਣੇ ਵੱਲੋਂ ਬਣਾਈ ਤਾਲਮੇਲ ਕਮੇਟੀ ਦੇ ਕੌਪੀਟੈਂਸ ਉੱਪਰ ਵਿਸ਼ਵਾਸ ਨਹੀਂ ਰੱਖਦੇ ਜਾਂ ਉਹ ਨਹੀਂ ਚਾਹੁੰਦੇ ਕਿ ਪਾਰਟੀ ਇਕੱਠੀ ਹੋਵੇ। ਉਨ੍ਹਾਂ ਨੂੰ ਤੁਹਾਡੇ ਵਲੋਂ ਲਏ ਗਏ ਫੈਸਲੇ ਦੀ ਕਦਰ ਨਹੀਂ ਜੋ ਕੁਝ ਅੰਦਰ ਹੀ ਲਾਈਵ ਹੋ ਕੇ ਉਨ੍ਹਾਂ ਦੇ ਲਕਸ਼ਮਣ ਰੇਖਾ ਪਾਰ ਰਕੇ ਤਾਲ-ਮਾਲ ਕਮੇਟੀ ਦਾ ਅਨੁਸ਼ਾਸ਼ਨ ਭੰਗ ਕੀਤਾ ਹੈ।

ਕੋਈ ਵੀ ਪਾਰਟੀ ਪਰਿਵਾਰ ਜਾਂ ਸੰਸਥਾ ਅਮੁਸ਼ਾਸ਼ਨ ਤੋਂ ਬਿਨਾ ਨਹੀਂ ਚੱਲ ਸਕਦੀ। ਪਾਰਟ ਵਲੋਂ ਲਾਏ ਅਧਿਕਾਰਤ ਅਹੁਦੇਦਾਰਾਂ ਦਾ ਲਾਉਣਾ ਵੀ ਪਾਰਟੀ ਦਾ ਇਕ ਪ੍ਰਰੋਗੇਟਿਵ ਹੈ। ਮੈਂ ਇਹ ਗੱਲ ਸਪੱਸ਼ਟ ਕਰ ਦੇਣਾ ਚਾਹੁੰਦੀ ਹਾਂ ਕਿ ਕੋਈ ਵੀ ਫੈਸਲਾ ਲੈਣ ਦਾ ਅਧਿਕਾਰ ਪਾਰਟੀ ਦੀ ਕੋਰ ਕਮੇਟੀ ਕੋਲ ਹੈ ਅਤੇ ਇਸ ਦੇ ਲਈ ਕੋਰ ਕਮੇਟੀ ਨੂੰ ਕਿਸੇ ਤੋਂ ਇਜ਼ਾਜ਼ਤ ਲੈਣ ਦੀ ਲੋੜ ਨਹੀਂ। ਅੱਜ ਤੱਕ ਸੁਖਪਾਲ ਸਿੰਘ ਖਹਿਰਾ ਜੀ ਨੇ ਪਾਰਟੀ ਨੂੰ ਜਮਬੂਤ ਕਰਨ ਲਈ ਤਿੰਨ ਮਹੀਨਿਆਂ ਅੰਦਰ ਪਾਰਟੀ ਨੇ ਕੋਈ ਇਤਰਾਜ਼ ਨਹੀਂ ਜਤਾਇਆ ਕਿ ਅਸੀਂ ਆਸਵੰਦ ਸੀ ਕਿ ਅਸੀਂ ਪੰਜਾਬ ਹਿੱਤ ਲਈ ਇਕੱਠੇ ਹੋਵਾਂਗੇ।

ਜਿਥੋਂ ਤਕ ਅਹੁਦੇਦਾਰ ਐਲਾਨਣ ਨੂੰ ਨੂੰ ਬਹਾਨਾ ਬਣਾ ਕੇ ਨੈਤਿਕ ਉਲੰਘਣਾ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਮੈਂ ਪ੍ਰਧਾਨਗੀ ਅਤੇ ਵਿਰੋਧੀ ਧਿਰ ਦੇ ਨੇਤਾ ਅਹੁਦੇ ਦੀ ਕੁਰਸੀ ਦੀ ਮੰਗ ਵੀ ਜੱਗ ਜਾਹਰ ਨਹੀਂ ਕੀਤੀ। ਮੈਂ ਬਾਕੀ ਮੰਗਾਂ ਵੀ ਜੱਗ ਜਾਹਿਰ ਕਰ ਸਕਦੀ ਸੀ ਪਰ ਮੈਂ ਉਸ ਮੀਟਿੰਗ ਵਿਚ ਕੀਤੀ ਕੁਮਿਟਮੈਂਟ ਨੂੰ ਤੋੜ ਕਿ ਲਕਸ਼ਮਣ ਰੇਖਾ ਪਾਰ ਨਹੀਂ ਸੀ ਕਰਨਾ ਚਾਹੁੰਦੀ। ਇਹ ਵਿਚਾਰ ਬੜੇ ਕੁਸ਼ਗਵਾਰ ਮਾਹੌਲ ਵਿਚ ਹੋਏ ਅਤੇ ਬੈਠਕ ਸਮਾਪਤ ਹੋਈ ਸੀ ਕਿ ਕੋਈ ਵੀ ਗੱਲ ਮੀਡੀਆ ਵਿਚ ਨਹੀਂ ਆਵੇਗੀ ਸੋ ਇਸ ਕਰਕੇ ਫੈਲੋਕੁਲੀਗ ਹੋਣ ਨਾਤੇ ਮੈਂ ਬੇਨਤੀ ਕਰਦੀ ਹਾਂ ਕਿ ਤੁਸੀਂ ਸਾਡੇ ਨਾਲ ਗੱਲ ਕਰਨ ਤੋਂ ਪਹਿਲਾਂ ਖਹਿਰਾ ਸਾਹਬ ਤੋਂ ਇਹ ਕੁਮਿਟਮੈਂਟ ਲੈ ਲਵੋ ਤੁਸੀਂ ਜਿਹੜਾ ਫੈਸਲਾ ਕਰੋਗੇ ਘੱਟ-ਘੱਟ ਉਸ ਦੀ ਉਲੰਘਣਾ ਨਹੀਂ ਕਰਨਗੇ।