ਕਿਰਪਾ ਕਰ ਕੇ ਦੀਵਾਲੀ ਮੌਕੇ ਤੋਹਫੇ ਨਾ ਲੈ ਕੇ ਆਉਣਾ"

ਏਜੰਸੀ

ਖ਼ਬਰਾਂ, ਪੰਜਾਬ

ਫਿਰੋਜ਼ਪੁਰ ਦੇ DC ਨੇ ਆਪਣੇ ਘਰਦੇ ਗੇਟ 'ਤੇ ਚਿਪਕਾਇਆ ਕਾਗਜ਼

Diwali Gift

ਫਿਰੋਜ਼ਪੁਰ: ਦੀਵਾਲੀ ਦਾ ਤਿਉਹਾਰ ਆਉਂਦੇ ਹੀ ਸਰਕਾਰੀ ਅਫਸਰਾਂ ਦੇ ਘਰਾਂ ’ਚ ਤੋਹਫ਼ਿਆਂ ਦੀ ਬਰਸਾਤ ਹੋਣ ਲੱਗ ਜਾਂਦੀ ਹੈ। ਭਾਵ ਕਈ ਸਰਕਾਰੀ ਮੁਲਾਜ਼ਮ ਜਾਂ ਹੋਰ ਉੱਚ ਅਧਿਕਾਰੀ ਇੱਕ ਦੂਜੇ ਦੇ ਘਰ ਮਹਿੰਗੇ ਮਹਿੰਗੇ ਤੋਹਫੇ ਲੈ ਕੇ ਪਹੁੰਚ ਜਾਂਦੇ ਹਨ ਜੋ ਕਿ ਪਿਛਲੇ ਕਈ ਸਾਲਾਂ ਤੋਂ ਇੱਕ ਰੀਤ ਵਾਂਗ ਹੀ ਚਲਦਾ ਆਉਂਦਾ ਹੈ ਜਦਕਿ ਇਹ ਕੋਈ ਦਫ਼ਤਰੀ ਕੰਮ ਦਾ ਹਿੱਸਾ ਨਹੀਂ।

ਅਜਿਹੇ ਵਿਚ ਫਿਰੋਜ਼ਪੁਰ ਦੇ DC ਚੰਦਰ ਗੈਂਦ ਨੇ ਕੁਝ ਅਜਿਹਾ ਕੀਤਾ ਕਿ ਉਨ੍ਹਾਂ ਦੇ ਘਰ ਹੁਣ ਕੋਈ ਅਧਿਕਾਰੀ ਜਾਂ ਮੁਲਾਜ਼ਮ ਤੋਹਫੇ ਲੈ ਕੇ ਨਹੀਂ ਜਾਵੇਗਾ। ਉਨ੍ਹਾਂ ਨੇ ਕੀਤਾ ਇਹ ਕਿ ਉਨ੍ਹਾਂ ਨੇ ਆਪਣੇ ਘਰ ਦੇ ਗੇਟ ਤੇ ਇੱਕ-ਇੱਕ ਕਾਗਜ਼ ਚਿਪਕਾ ਦਿੱਤਾ ਜਿਸ ਉੱਤੇ ਅੰਗਰੇਜ਼ੀ ਵਿਚ ਲਿਖਿਆ ਹੈ ਕਿ ਕੋਈ ਵੀ ਤੋਹਫੇ ਲੈ ਕੇ ਨਾ ਆਵੇ। ਮੈਨੂੰ ਸਿਰਫ ਤੁਹਾਡੀਆਂ ਸ਼ੁਭਕਾਮਨਾਵਾਂ ਦੀ ਜ਼ਰੂਰਤ ਹੈ।

ਸਭ ਨੂੰ ਦੀਵਾਲੀ ਦੀਆਂ ਮੁਬਾਰਕਾਂ। ਉਹਨਾਂ ਅੱਗੇ ਕਿਹਾ ਕਿ ਉਹ ਫਿਰੋਜ਼ਪੁਰ ਵਿਚ ਸਫ਼ਾਈ ਦਾ ਖਾਸ ਧਿਆਨ ਰੱਖਿਆ ਗਿਆ ਹੈ ਤੇ ਅੱਗੇ ਵੀ ਇਸੇ ਤਰ੍ਹਾਂ ਸਫ਼ਾਈ ਹੀ ਰਹਿਣੀ ਚਾਹੀਦੀ ਹੈ। ਦੱਸ ਦਈਏ ਕਿ ਇਹ ਸਭ ਕੁਝ ਅੰਗਰੇਜ਼ੀ ਚ ਲਿਖ ਕੇ DC ਨੇ ਆਪਣੇ ਗੇਟ ਤੇ ਚਿਪਕਾ ਦਿੱਤਾ। ਜਿਸ ਦੀ ਕਿ ਲੋਕਾਂ ਵਲੋਂ ਸ਼ਲਾਘਾ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਦਾ ਘਰ ਬਾਰਡਰ ਰੋਡ ਤੇ ਸਥਿਤ ਹੈ।

ਚੰਦਰ ਗੇਂਦ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਿਹਾ ਹੈ ਕਿ ਦਫਤਰ ਵਿਚ ਕੰਮ ਕਰਨਾ ਸਾਡੀ ਡਿਊਟੀ ਹੈ ਅਤੇ ਇਸ ਨੂੰ ਅਸੀਂ ਇਮਾਨਦਾਰੀ ਨਾਲ ਕਰਦੇ ਹਾਂ। ਉਨ੍ਹਾਂ ਕਿਹਾ ਸਾਨੂ ਕਿਸੇ ਨੂੰ ਵੀ ਜਨਤਾ ਕੋਲੋਂ ਜਾਂ ਕਿਸੇ ਕੋਲੋਂ ਵੀ ਤੋਹਫੇ ਨਹੀਂ ਕਬੂਲਣੇ ਚਾਹੀਦੇ ਤੇ ਅਜਿਹੇ ਬੰਧਨਾਂ ਚ ਨਹੀਂ ਬੰਨ੍ਹ ਹੋਣਾ ਚਾਹੀਦਾ ਜੋ ਸਾਡੀ ਡਿਊਟੀ ਦੇ ਰਾਹ ਚ ਅੱਗੇ ਚੱਲ ਕੇ ਰੋੜਾ ਬਣ ਸਕਣ।

ਉਨ੍ਹਾਂ ਕਿਹਾ ਕਿ ਸਾਰੇ ਮੁਲਾਜ਼ਮਾਂ ਨੂੰ ਇਹ ਇੱਕ ਨਿਸ਼ਚਾ ਕਰ ਲੈਣਾ ਚਾਹੀਦਾ ਹੈ ਕਿ ਦੀਵਾਲੀ ਦੇ ਤਿਹਾਰ ਤੇ ਕੋਈ ਵੀ ਤੋਹਫ਼ਾ ਕਿਸੇ ਵੀ ਆਉਣ ਜਾਣ ਵਾਲੇ ਕੋਲੋਂ ਕਬੂਲਿਆ ਨਾ ਜਾਵੇ ਅਤੇ ਇਸੇ ਇੱਕ ਅਸੂਲ ਨੂੰ ਲੈਕੇ ਅੱਗੇ ਵਧਿਆ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।