ਦਾਖਾ ਤੋਂ ਨੌਜਵਾਨ ਨੇ ਦਖਾਈ ਅਜਿਹੀ ਤਸਵੀਰ

ਏਜੰਸੀ

ਖ਼ਬਰਾਂ, ਪੰਜਾਬ

ਗੱਡੀਆਂ 'ਚੋਂ ਬਾਹਰ ਨਿਕਲ-ਨਿਕਲ ਦੇਖਣ ਲੱਗੇ ਲੋਕ !

Stray beast

ਲੁਧਿਆਣਾ: ਹੈਲਪਿੰਗ ਹੈਂਡਸ ਸੰਸਥਾ ਦੇ ਨੌਜਵਾਨ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਗਈ ਹੈ। ਇਹ ਵੀਡੀਓ ਨੌਜਵਾਨ ਵੱਲੋਂ ਪ੍ਰਸਾਸ਼ਨ ਦੀਆਂ ਅੱਖਾਂ ਖੋਲ੍ਹਣ ਲਈ ਪੋਸਟ ਕੀਤੀ ਗਈ ਹੈ। ਜਿਸ ਵਿਚ ਨੌਜਵਾਨ ਕਹਿ ਰਿਹਾ ਹੈ ਇੱਕ ਨੌਜਵਾਨ ਦੀ ਅਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਦੋਨਾਂ ਦੀ ਮੌਤ ਹੋ ਗਈ ਪਰ ਸੜਕ 'ਤੇ ਪਏ ਅਵਾਰਾ ਪਸ਼ੂ ਦੀ ਲਾਸ਼ ਨੂੰ ਤਿੰਨ ਦਿਨ ਤੋਂ ਚੁੱਕਿਆ ਨਹੀਂ ਗਿਆ। ਉਹਨਾਂ ਦਸਿਆ ਕਿ ਥੋੜੇ ਦਿਨ ਪਹਿਲਾਂ ਦੁਰਘਟਨਾ ਵਾਪਰੀ ਸੀ।

ਜੇ ਇਹ ਜਾਨਵਰ ਸੜਕ ਤੋਂ ਨਾ ਹਟਾਇਆ ਗਿਆ ਤਾਂ ਇਹ ਇਸੇ ਤਰ੍ਹਾਂ ਹੀ ਹੁੰਦੇ ਰਹਿਣਗੇ। ਉਸ ਨੇ ਅੱਗੇ ਕਿਹਾ ਕਿ ਇਸ ਵੀਡੀਉ ਨੂੰ ਵਧ ਤੋਂ ਵਧ ਸ਼ੇਅਰ ਕਰ ਕੇ ਇਸ ਨੂੰ ਸਰਕਾਰ ਤੱਕ ਪਹੁੰਚਾਇਆ ਜਾਵੇ ਤਾਂ ਜੋ ਇਸ ਅਵਾਰਾ ਪਸ਼ੂ ਨੂੰ ਕਿਸੇ ਸੰਸਥਾ ਵਿਚ ਪਹੁੰਚਾਇਆ ਜਾਵੇ। ਅਜਿਹੇ ਆਵਾਰਾ ਪਸ਼ੂਆਂ ਕਾਰਨ ਰੋਜ਼ ਹਾਦਸਿਆਂ ਨੂੰ ਅੰਜਾਮ ਮਿਲਦਾ ਹੈ। ਤਸਵੀਰਾਂ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਪਸ਼ੂ ਦੀ ਹਾਲਤ ਬਹੁਤ ਹੀ ਨਾਜੁਕ ਹੈ।

ਜੋ ਲੋਕ ਪਸ਼ੂਆਂ ਦੀ ਸੇਵਾ ਕਰਦੇ ਹਨ ਉਹਨਾਂ ਨੂੰ ਇਸ ਵੀਡੀਉ ਬਾਰੇ ਪਤਾ ਲੱਗਣਾ ਚਾਹੀਦਾ ਹੈ ਤਾਂ ਜੋ ਇਸ ਨੂੰ ਸਹੀ ਜਗ੍ਹਾ ਪਹੁੰਚਾਇਆ ਜਾਵੇ। ਦੱਸ ਦੇਈਏ ਕਿ ਆਏ ਦਿਨ ਅਵਾਰਾ ਪਸ਼ੂਆਂ ਕਾਰਨ ਹਾਦਸੇ ਵਾਪਰ ਰਹੇ ਹਨ ਜਿਸ ਵਿਚ ਕੀਮਤੀ ਜਾਨਾਂ ਜਾ ਰਹੀਆਂ ਨੇ ਪਰ ਪ੍ਰਸਾਸ਼ਨ ਵੱਲੋਂ ਅਵਾਰਾਂ ਪਸ਼ੂਆਂ ਦੀ ਸਮੱਸਿਆਂ ਨੂੰ ਗੰਭੀਰਤਾਂ ਨਾਲ ਨਹੀਂ ਲਿਆ ਜਾ ਰਿਹਾ। ਇਸ ਦਾ ਕਿਸਾਨਾਂ ਨੂੰ ਵੀ ਬਹੁਤ ਨੁਕਸਾਨ ਹੁੰਦਾ ਹੈ।

ਕਿਸਾਨ ਬਹੁਤ ਮਿਹਨਤ ਨਾਲ ਫਸਲ ਦੀ ਬਿਜਾਈ ਕਰਦਾ ਹੈ ਪਰ ਪਰ ਉਸ ਲਈ ਫ਼ਸਲ ਦੀ ਰਾਖੀ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਅਵਾਰਾ ਪਸ਼ੂ ਉਨ੍ਹਾਂ ਦੀਆਂ ਫਸਲਾਂ ਨੂੰ ਬਰਬਾਦ ਕਰ ਦਿੰਦੇ ਹਨ। ਕਿਸਾਨ ਅਵਾਰਾ ਪਸ਼ੂਆਂ ਤੋਂ ਇੰਨੇ ਪਰੇਸ਼ਾਨ ਹੋ ਚੁੱਕੇ ਹਨ ਕਿ ਮਜਬੂਰਨ ਉਹ ਕਈ ਵਾਰ ਸੜਕਾਂ 'ਤੇ ਪ੍ਰਦਰਸ਼ਨ ਵੀ ਕਰ ਚੁੱਕੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਸੜਕਾਂ ਅਤੇ ਖੇਤਾਂ ਵਿੱਚ ਤਬਾਹੀ ਮਚਾਉਣ ਵਾਲੇ ਪਸ਼ੂ ਖਾਸ ਤੌਰ 'ਤੇ ਗਊਆਂ ਬਾਰੇ ਪੰਜਾਬ ਵਿੱਚ ਬਕਾਇਦਾ ਇਕ ਵੱਖਰਾ ਵਿਭਾਗ ਵੀ ਹੈ।

ਇਸ ਦਾ ਨਾਮ ਹੈ 'ਪੰਜਾਬ ਗਊ ਕਮਿਸ਼ਨ'। ਵਿਭਾਗ ਦਾ ਮੁੱਖ ਕੰਮ ਹੈ ਅਵਾਰਾ ਘੁੰਮਦੀਆਂ ਗਊਆਂ ਦੀ ਸੰਭਾਲ ਕਰਨਾ ਅਤੇ ਇਹ ਯਕੀਨੀ ਬਣਾਉਣਾ ਕਿ ਇਹ ਸੜਕਾਂ 'ਤੇ ਨਾ ਆਉਣ। ਪੰਜਾਬ ਗਊ ਕਮਿਸ਼ਨ ਵਿਭਾਗ ਦੇ ਚੇਅਰਮੈਨ ਕੀਮਤੀ ਲਾਲ ਭਗਤ ਦੇ ਮੁਤਾਬਕ ਇਸ ਵਕਤ ਸੂਬੇ ਵਿੱਚ ਸੜਕਾਂ 'ਤੇ ਅਵਾਰਾ ਘੁੰਮਦੀਆਂ ਗਊਆਂ ਦੀ ਗਿਣਤੀ 100,000 ਦੇ ਕਰੀਬ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।