ਅੰਮ੍ਰਿਤਸਰ ਹੋਈ ਫਾਇਰਿੰਗ 'ਚ ਮੁੱਖ ਦੋਸ਼ੀ ਸਮੇਤ ਤਿੰਨ ਗ੍ਰਿਫਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੀਆਈਏ ਸਟਾਫ ਦੀ ਟੀਮ ਨੇ ਹੁਣ ਹੁਸ਼ਿਆਰਪੁਰ ਦੇ ਟਾਂਡਾ ਨੇੜੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।

ARREST

ਅੰਮ੍ਰਿਤਸਰ: ਅੰਮ੍ਰਿਤਸਰ ਦੀ ਚਰਚ 'ਚ ਕੁਝ ਲੋਕਾਂ ਵਲੋਂ ਥੋੜੇ ਦਿਨ ਪਹਿਲਾ ਗੋਲੀਆਂ ਚਲਾਈਆਂ ਗਈਆਂ ਸਨ। ਇਸ ਦੌਰਾਨ ਖ਼ਬਰ ਆਈ ਸੀ ਕਿ ਇੱਕ ਵਿਅਕਤੀ ਦੀ ਮੌਤ ਹੋ ਗਈ। ਹੁਣ ਇਸ ਫਾਈਰਿੰਗ ਮਾਮਲੇ ‘ਚ ਪੁਲਿਸ ਨੇ ਗੋਲੀਬਾਰੀ ਦੇ ਮੁੱਖ ਦੋਸ਼ੀ ਕਾਂਗਰਸੀ ਆਗੂ ਰਣਦੀਪ ਸਿੰਘ ਗਿੱਲ ਸਮੇਤ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਦਰਅਸਲ ਸੀਆਈਏ ਸਟਾਫ ਦੀ ਟੀਮ ਨੇ ਹੁਣ ਹੁਸ਼ਿਆਰਪੁਰ ਦੇ ਟਾਂਡਾ ਨੇੜੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ। ਇਸ ਘਟਨਾ ਵਿਚ ਰਣਦੀਪ ਸਿੰਘ ਗਿੱਲ ਨੇ ਸੱਤ-ਅੱਠ ਹੋਰਨਾਂ ਨਾਲ ਮਿਲ ਕੇ ਚਰਚ ਵਿਚ ਦਾਖਲ ਹੋ ਕੇ ਅੰਨ੍ਹੇਵਾਹ ਫਾਇਰਿੰਗ ਕੀਤੀ ਸੀ। ਇਸ ਦੌਰਾਨ ਪ੍ਰਿੰਸ ਨਾਂ ਦੇ ਨੌਜਵਾਨ ਦੀ ਮੌਤ ਹੋਈ ਤੇ ਉਸ ਦਾ ਭਰਾ ਗੰਭੀਰ ਜ਼ਖ਼ਮੀ ਹੋਇਆ ਸੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਿਕ ਪੁਲਿਸ ਨੇ ਦੱਸਿਆ ਕਿ  ਗਿੱਲ ਅਤੇ ਉਸਦੇ ਸਾਥੀਆਂ ਨੇ ਚਰਚ ਵਿਖੇ 15-20 ਗੋਲੀਆਂ ਚਲਾਈਆਂ। ਇਹਨਾਂ ਮੁਲਜ਼ਮਾਂ ਦੇ ਕਬਜ਼ੇ 'ਚੋਂ ਇੱਕ ਰਾਈਫਲ, ਇੱਕ ਰਿਵਾਲਵਰ, ਇਨੋਵਾ ਅਤੇ ਮੋਬਾਈਲ ਬਰਾਮਦ ਹੋਏ ਹਨ। ਗੌਰਤਲਬ ਹੈ ਕਿ ਇਸ ਦੇ ਨਾਲ ਹੀ ਰਣਦੀਪ ਸਿੰਘ ਗਿੱਲ ਦੇ ਬਾਰੇ ਜਾਂਚ ਕਾਰਨ ਤੋਂ ਬਾਅਦ ਪਤਾ ਲੱਗਾ ਹੈ ਕਿ ਗਿੱਲ  ਉੱਪਰ ਪਹਿਲਾਂ ਤੋਂ ਹੀ ਅਪਰਾਧਿਕ ਰਿਕਾਰਡ ਵੀ ਹਨ।