ਅਪਣੇ ਨਾਮ 'ਤੇ ਭਖੀ ਸਿਆਸਤ 'ਤੇ ਅਰੂਸਾ ਆਲਮ ਨੇ ਤੋੜੀ ਚੁੱਪੀ
ਅਪਣੇ ਨਾਮ 'ਤੇ ਭਖੀ ਸਿਆਸਤ 'ਤੇ ਅਰੂਸਾ ਆਲਮ ਨੇ ਤੋੜੀ ਚੁੱਪੀ
image
ਕਿਹਾ, ਕੈਪਟਨ ਹੀ ਅਸਲੀ ਸਿਆਸਤਦਾਨ, ਬਾਕੀ ਬੌਣੇ
ਚੰਡੀਗੜ੍ਹ, 25 ਅਕਤੁੂਬਰ (ਪ੍ਰਕਾਸ਼): ਕੱੁਝ ਦਿਨ ਪਹਿਲਾਂ ਅਰੂਸਾ ਆਲਮ ਨੂੰ ਲੈ ਕੇ ਇਕ ਵਿਵਾਦ ਸ਼ੁਰੂ ਹੋਇਆ ਸੀ ਜਿਸ 'ਤੇ ਉਨ੍ਹਾਂ ਵਲੋਂ ਪ੍ਰਤੀਕਿਰਿਆ ਦਿਤੀ ਗਈ ਹੈ | ਇਕ ਨਿਜੀ ਚੈਨਲ ਨਾਲ ਫ਼ੋਨ 'ਤੇ ਗੱਲ ਕਰਦਿਆਂ ਅਰੂਸਾ ਆਲਮ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ਼ ਕੀਤੀ ਹੈ | ਉਨ੍ਹਾਂ ਕਿਹਾ,''ਮੈਂ ਬਹੁਤ ਖ਼ੁਸ਼ ਹਾਂ ਕਿ ਪੰਜਾਬ ਦੀ ਸਿਆਸਤ ਵਿਚ ਕੋਈ ਤਾਂ ਅਜਿਹਾ ਸ਼ਖ਼ਸ ਹੈ ਜੋ ਮਜ਼ਬੂਤੀ ਨਾਲ ਗੱਲ ਕਹਿੰਦਾ ਹੈ |'' ਉਨ੍ਹਾਂ ਕਿਹਾ ਕਿ ਕੈਪਟਨ ਇਕ ਜੈਂਟਲਮੈਨ ਹਨ | ਉਨ੍ਹਾਂ ਕਿਹਾ ਕਿ ਕੈਪਟਨ ਇਕ ਅਸਲ ਸਿਆਸਤਦਾਨ ਹਨ ਅਤੇ ਬਾਕੀ ਸਾਰੇ ਸਿਆਸੀ ਕੱਦ ਵਿਚ ਬੌਣੇ ਹਨ ਜਿਨ੍ਹਾਂ ਵਲੋਂ ਇਕ ਔਰਤ ਦੇ ਨਾਮ ਨੂੰ ਵਰਤਿਆ ਜਾ ਰਿਹਾ ਹੈ ਅਤੇ ਉਸ 'ਤੇ ਸਿਆਸਤ ਕੀਤੀ ਜਾ ਰਹੀ ਹੈ | ਪ੍ਰਮਾਤਮਾ ਉਨ੍ਹਾਂ ਨੂੰ ਸੁਮੱਤ ਬਖ਼ਸ਼ੇ | ਆਮ ਤੌਰ 'ਤੇ ਅਰੂਸਾ ਆਲਮ ਮੀਡੀਆ ਤੋਂ ਦੂਰੀ ਬਣਾ ਕੇ ਰਖਦੇ ਹਨ |