ਕਾਂਗਰਸੀ ਕੌਂਸਲਰ ਸਮੇਤ ਜੂਆ ਖੇਡਦੇ 14 ਵਿਅਕਤੀ ਪੁਲਿਸ ਨੇ ਕੀਤੇ ਕਾਬੂ

ਏਜੰਸੀ

ਖ਼ਬਰਾਂ, ਪੰਜਾਬ

ਹਾਲਾਂ ਕਿ ਫੜੇ ਗਏ ਵਿਅਕਤੀਆਂ ਨੂੰ ਜ਼ਮਾਨਤ ਵੀ ਦੇ ਦਿੱਤੀ ਗਈ ਹੈ।

Police arrested 14 people who were gambling including Congress councillor

 

ਗੁਰਦਾਸਪੁਰ: ਥਾਣਾ ਤਿੱਬੜ ਦੀ ਪੁਲਿਸ ਵਲੋਂ ਜੂਆ ਖੇਡਦੇ 14 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਗ੍ਰਿਫ਼ਤਾਰ ਕਰ ਕੇ ਉਨ੍ਹਾਂ ਖ਼ਿਲਾਫ਼ 13-3-67 ਗੈਂਬਲਿੰਗ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ’ਚ ਇਕ ਮੌਜੂਦਾ ਕਾਂਗਰਸੀ ਕੌਂਸਲਰ ਵਰਿੰਦਰ ਕੁਮਾਰ ਉਰਫ ਬਿੰਦੂ ਵੀ ਸ਼ਾਮਲ ਹੈ। ਪੁਲਿਸ ਨੇ ਮੁਲਜ਼ਮਾਂ ਤੋਂ ਕਰੰਸੀ ਅਤੇ 52 ਪੱਤੇ ਤਾਸ਼ ਵੀ ਬਰਾਮਦ ਕੀਤੇ ਹਨ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਇੰਸਪੈਕਟਰ ਅਮੈਨੂਅਲ ਮੱਲ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸਤ ਕਰ ਰਹੇ ਸੀ। ਇਸ ਦੌਰਾਨ ਮਿਲੀ ਗੁਪਤ ਸੂਚਨਾ ’ਤੇ ਘੁਰਾਲਾ ਬਾਈਪਾਸ ਮੁਕੇਰੀਆਂ ਰੋਡ ਗਲੀ ਵਿਚ ਚੁਬਾਰੇ ’ਤੇ ਰੇਡ ਕਰ ਕੇ ਮੁਲਜ਼ਮ ਨਿੰਮਾ ਪੁੱਤਰ ਮਹਿੰਦਰਪਾਲ ਸਿੰਘ ਵਾਸੀ ਨੋਸਹਿਰਾ ਮੱਝਾ ਸਿੰਘ, ਅਮਿਤ ਕੁਮਾਰ ਪੁੱਤਰ ਜਗਦੀਸ਼ ਰਾਜ ਵਾਸੀ ਪੰਛੀ ਕਲੋਨੀ, ਅੰਕੁਰ ਪੁੱਤਰ ਰਾਮ ਲੁਭਾਇਆ ਵਾਸੀ ਕ੍ਰਿਸ਼ਨਾ ਨਗਰ, ਅਦਿੱਤਿਆ ਪੁੱਤਰ ਜੋਗਿੰਦਰ, ਕੌਂਸਲਰ ਵਰਿੰਦਰ ਕੁਮਾਰ ਪੁੱਤਰ ਉਮ ਪ੍ਰਕਾਸ਼, ਪਵਨ ਕੁਮਾਰ ਪੁੱਤਰ ਰਾਮ ਮੂਰਤੀ ਵਾਸੀਆਂ ਬਹਿਰਾਮਪੁਰ ਰੋਡ ਗੁਰਦਾਸਪੁਰ, ਜਿੰਮੀ ਕਾਂਤ ਪੁੱਤਰ ਰਾਮ ਲਾਲ ਵਾਸੀ ਬਾਬੋਵਾਲ, ਲਖਵਿੰਦਰ ਪੁੱਤਰ ਕਰਮ ਚੰਦ ਵਾਸੀ ਮੰਡੀ ਗੁਰਦਾਸਪੁਰ, ਐਡਵਿਨ ਪੁੱਤਰ ਯੂਸਫ ਵਾਸੀ ਧਾਰੀਵਾਲ, ਅਸ਼ਵਨੀ ਕੁਮਾਰ ਪੁੱਤਰ ਗੋਪਾਲ ਦਾਸ, ਨਵਦੀਪ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਅਬੱਲਖੈਰ, ਜੰਗ ਬਹਾਦਰ ਪੁੱਤਰ ਮਦਨ ਮੋਹਨ, ਅੱਕਸ ਪੁੱਤਰ ਸਾਕਾ, ਦੀਪਕ ਸੈਣੀ ਪੁੱਤਰ ਦਵਿੰਦਰ ਸੈਣੀ ਵਾਸੀਆਂਨ ਗੁਰਦਾਸਪੁਰ ਨੂੰ ਜੂਆ ਖੇਡਦੇ ਕਾਬੂ ਕੀਤਾ ਹੈ। 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੌਕੇ ਤੋਂ 205,550/-ਰੁਪਏ ਭਾਰਤੀ ਕਰੰਸੀ ਨੋਟ ਅਤੇ 52 ਪੱਤੇ ਤਾਸ਼ ਬਰਾਮਦ ਹੋਏ ਹਨ। ਹਾਲਾਂ ਕਿ ਫੜੇ ਗਏ ਵਿਅਕਤੀਆਂ ਨੂੰ ਜ਼ਮਾਨਤ ਵੀ ਦੇ ਦਿੱਤੀ ਗਈ ਹੈ।