ਪੰਜਾਬ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਵਿਚ ਆਈ ਗਿਰਾਵਟ
25 ਅਕਤੂਬਰ ਤੱਕ 5,798 ਥਾਵਾਂ ’ਤੇ ਲਗਾਈ ਗਈ ਅੱਗ
ਪਿਛਲੇ ਸਾਲ 6134 ਮਾਮਲੇ ਆਏ ਸਨ ਸਾਹਮਣੇ
ਮੋਹਾਲੀ : ਪੰਜਾਬ ਵਿਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕਾਫੀ ਘੱਟ ਦਰਜ ਕੀਤੀਆਂ ਗਈਆਂ ਹਨ। ਤਾਜ਼ਾ ਜਾਰੀ ਅੰਕੜਿਆਂ ਅਨੁਸਾਰ 25 ਅਕਤੂਬਰ ਤੱਕ 5,798 ਥਾਵਾਂ ’ਤੇ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਸਾਹਮਣੇ ਆਏ ਹਨ ਜਦਕਿ ਇਸ ਮਿਆਦ ਵਿਚ ਪਿਛਲੇ ਸਾਲ ਇਹ ਅੰਕੜੇ 6134 ਦਰਜ ਕੀਤੇ ਗਏ ਸਨ।
ਇਸ ਤੋਂ ਪਹਿਲਾਂ ਯਾਨੀ 2020 ਵਿਚ ਪਰਾਲੀ ਸਾੜਨ ਦੀਆਂ ਘਟਨਾਵਾਂ ਇਸ ਤੋਂ ਵੀ ਵੱਧ ਸਨ। ਸਾਲ 2020 ਵਿਚ 15 ਤੋਂ 25 ਅਕਤੂਬਰ ਦੇ ਦਰਮਿਆਨ 14,471 ਕਿਸਾਨਾਂ ਵੱਲੋਂ ਖੇਤਾਂ ’ਚ ਅੱਗ ਲਗਾਉਣ ਦੇ ਮਾਮਲੇ ਦਰਜ ਕੀਤੇ ਗਏ ਸਨ। ਇਸ ਤੋਂ ਇਲਾਵਾ ਜਾਰੀ ਅੰਕੜਿਆਂ ਅਨੁਸਾਰ ਇਕੱਲੇ 25 ਅਕਤੂਬਰ ਦੀ ਗੱਲ ਕੀਤੀ ਜਾਵੇ ਤਾਂ ਸਾਲ 2020 ’ਚ ਇਸ ਦਿਨ 1,476 ਕਿਸਾਨਾਂ ਨੇ ਖੇਤਾਂ ਵਿਚ ਅੱਗ ਲਗਾਈ ਸੀ। ਪਿਛਲੇ ਸਾਲ ਯਾਨੀ 2021 ਵਿਚ 76 ਕਿਸਾਨ ਅਜਿਹੇ ਸਨ, ਜਿਨ੍ਹਾਂ ਨੇ 25 ਅਕਤੂਬਰ ਨੂੰ ਰਹਿੰਦ-ਖੂੰਹਦ ਸਾੜੀ ਸੀ ਪਰ ਇਸ ਸਾਲ ਇਹ ਅੰਕੜਾ 181 ਦਰਜ ਕੀਤਾ ਗਿਆ ਹੈ
15 ਸਤੰਬਰ ਤੋਂ 25 ਅਕਤੂਬਰ ਤੱਕ ਦੇ ਅੰਕੜੇ
ਸਾਲ 2020 2021 2022
ਅੰਮ੍ਰਿਤਸਰ 1828 947 1085
ਬਰਨਾਲਾ 91 47 39
ਬਠਿੰਡਾ 387 75 90
ਫ਼ਤਹਿਗੜ੍ਹ ਸਾਹਿਬ 479 286 234
ਫਰੀਦਕੋਟ 680 301 54
ਫਾਜ਼ਿਲਕਾ 357 86 52
ਫਿਰੋਜ਼ਪੁਰ 1754 399 305
ਗੁਰਦਾਸਪੁਰ 1164 394 577
ਹੁਸ਼ਿਆਰਪੁਰ 266 58 51
ਜਲੰਧਰ 377 274 282
ਕਪੂਰਥਲਾ 741 392 395
ਲੁਧਿਆਣਾ 437 389 257
ਮਾਨਸਾ 271 33 50
ਮੋਗਾ 268 134 138
ਮੁਕਤਸਰ 427 96 29
ਨਵਾਂ ਸ਼ਹਿਰ 52 35 9
ਪਠਾਨਕੋਟ 5 0 0
ਪਟਿਆਲਾ 1356 501 468
ਰੂਪਨਗਰ 84 46 52
ਮੋਹਾਲੀ 174 69 59
ਸੰਗਰੂਰ 535 123 198
ਤਰਨ ਤਾਰਨ 2778 1423 1350
ਮਲੇਰਕੋਟਲਾ 0 26 24
ਕੁੱਲ ਮਾਮਲੇ 14471 6134 5798