Chandigarh News : ਚੰਡੀਗੜ੍ਹ 'ਚ ਪਾਰਕਾਂ 'ਚੋਂ ਡਸਟਬਿਨ ਹੋਏ ਚੋਰੀ, ਨਿਗਮ ਨੇ ਲਗਾਏ ਸਨ 3300 ਡਸਟਬਿਨ
Steal the Dustbin: ਲੋਕਾਂ ਨੇ ਕਿਹਾ- ਨਸ਼ੇੜੀ ਚੋਰੀ ਕਰ ਰਹੇ ਹਨ, ਬਾਜ਼ਾਰਾਂ 'ਚ ਰਹੇ ਵੇਚ
Steal the Dustbin: ਚੰਡੀਗੜ੍ਹ ਦੇ ਪਾਰਕਾਂ ਵਿੱਚੋਂ ਸਟੇਨਲੈਸ ਸਟੀਲ ਦੇ ਡਸਟਬਿਨ ਚੋਰੀ ਹੋਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਨਗਰ ਨਿਗਮ ਨੇ ਨਵੰਬਰ 2022 ਵਿਚ 3300 ਸਟੇਨਲੈਸ ਸਟੀਲ ਡਸਟਬਿਨ (Steal the Dustbin) ਲਗਾਏ ਸਨ। ਇਸ ਵਿਚ ਹਰ ਵੱਡੇ ਪਾਰਕ ਵਿੱਚ 8 ਤੋਂ 10 ਡਸਟਬਿਨਾਂ ਦਾ ਸੈੱਟ ਲਗਾਇਆ ਗਿਆ ਸੀ ਪਰ ਪਿਛਲੇ ਇਕ ਸਾਲ ਵਿੱਚ ਹਰ ਪਾਰਕ ਵਿੱਚੋਂ ਔਸਤਨ ਦੋ ਤੋਂ ਤਿੰਨ ਡਸਟਬਿਨ ਚੋਰੀ ਹੋ ਚੁੱਕੇ ਹਨ।
ਇਹ ਵੀ ਪੜ੍ਹੋ: BSF Recovered Heroin in Amritsar: ਅੰਮ੍ਰਿਤਸਰ ਦੇ ਪਿੰਡ ਦਾਉਕੇ ਵਿਚ ਬੀਐਸਐਫ ਨੇ ਹੈਰੋਇਨ ਨਾਲ ਭਰੀ ਬੋਤਲ ਕੀਤੀ ਬਰਾਮਦ
ਕਲੀਨ ਸਿਟੀ ਗਰੀਨ ਸਿਟੀ ਸਕੀਮ ਤਹਿਤ ਚੰਡੀਗੜ੍ਹ ਵਿਚ 3300 ਡਸਟਬਿਨ (Steal the Dustbin) ਲਗਾਏ ਗਏ। ਇਹ ਡਸਟਬਿਨ ਸਾਬਕਾ ਮੇਅਰ ਸਰਬਜੀਤ ਕੌਰ ਦੇ ਕਾਰਜਕਾਲ ਦੌਰਾਨ ਲਗਾਏ ਗਏ ਸਨ। ਇਸ ਦੀ ਸ਼ੁਰੂਆਤ ਮਨੀਮਾਜਰਾ ਦੇ ਸੈਂਟਰਲ ਪਾਰਕ ਤੋਂ ਹੋਈ। ਇਸ ਵਿਚ ਦੋ ਡਸਟਬਿਨਾਂ ਦਾ ਸੈੱਟ ਸੀ। ਇਕ ਬਾਇਓਡੀਗਰੇਡੇਬਲ ਅਤੇ ਦੂਸਰਾ ਗੈਰ-ਬਾਇਓਡੀਗ੍ਰੇਡੇਬਲ ਕੂੜੇ ਲਈ ਸੀ। ਇਸ ਤੋਂ ਪਹਿਲਾਂ ਸ਼ਹਿਰ ਵਿਚ ਪਲਾਸਟਿਕ ਦੇ ਡਸਟਬਿਨ ਲਗਾਏ ਗਏ ਸਨ। ਹੁਣ ਇਨ੍ਹਾਂ ਦੀ ਚੋਰੀ ਨੇ ਨਗਰ ਨਿਗਮ ਲਈ ਨਵੀਂ ਸਮੱਸਿਆ ਖੜ੍ਹੀ ਕਰ ਦਿਤੀ ਹੈ।
ਇਹ ਵੀ ਪੜ੍ਹੋ: Abohar Death News: ਅਬੋਹਰ 'ਚ ਸਾਲੇ ਦੇ ਵਿਆਹ 'ਚ ਆਏ ਜੀਜੇ ਦੀ ਹੋਈ ਮੌਤ
ਸੈਕਟਰ-52 ਦੇ ਵਸਨੀਕ ਸਮਾਜ ਸੇਵੀ ਰਾਜੀਵ ਗਰਗ ਨੇ ਦਸਿਆ ਕਿ ਸ਼ਾਮ ਨੂੰ ਪਾਰਕਾਂ ਵਿਚ ਨਸ਼ੇੜੀ ਬੈਠੇ ਰਹਿੰਦੇ ਹਨ। ਉਹ ਇਥੇ ਬੈਠ ਕੇ ਨਸ਼ਾ ਕਰਦੇ ਹਨ। ਸਟੇਨਲੈੱਸ ਸਟੀਲ ਦੇ ਡਸਟਬਿਨ ਬਾਜ਼ਾਰ ਵਿਚ ਆਸਾਨੀ ਨਾਲ ਵਿਕ ਜਾਂਦੇ ਹਨ। ਇਸ ਕਾਰਨ ਨਸ਼ੇੜੀ ਇਸ 'ਤੇ ਨਜ਼ਰ ਰੱਖਦੇ ਹਨ। ਨਗਰ ਨਿਗਮ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ ਨਹੀਂ ਤਾਂ ਜਲਦੀ ਹੀ ਪਾਰਕਾਂ ਵਿਚੋਂ ਇਹ ਸਾਰੇ ਡਸਟਬਿਨ ਚੋਰੀ ਹੋ ਜਾਣਗੇ।