ਮੋਹਾਲੀ ’ਚ ਬਣੀ ਬਾਬਾ ਬੰਦਾ ਸਿੰਘ ਦੀ ਯਾਦਗਾਰ ਕਰੀਬ ਇੱਕ ਹਫਤੇ ਤੋਂ ਬੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰਮਚਾਰੀਆਂ ਦਾ ਠੇਕਾ ਖਤਮ ਤੋਂ ਹੋਣ ਤੋਂ ਬਾਅਦ ਇੱਕ ਹਫਤੇ ਤੋਂ ਬੰਦ ਹੈ ਯਾਦਗਾਰ

Baba Banda Singh's memorial in Mohali closed for almost a week

ਮੋਹਾਲੀ: ਮੋਹਾਲੀ ਵਿੱਚ ਬਣੀ ਬਾਬਾ ਬੰਦਾ ਸਿੰਘ ਦੀ ਯਾਦਗਾਰ ਕਰੀਬ ਇੱਕ ਹਫਤੇ ਤੋਂ ਬੰਦ ਹੈ। ਹੁਣ ਤੱਕ ਪ੍ਰਾਈਵੇਟ ਠੇਕੇ ’ਤੇ ਰੱਖੇ ਕਰਮਚਾਰੀ ਚੱਪੜਚਿੜੀ ਵਿੱਚ ਬਣੀ ਯਾਦਗਾਰ ਨੂੰ ਚਲਾ ਰਹੇ ਸਨ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਕਰੋੜਾਂ ਰੁਪਏ ਖਰਚ ਕਰ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਨੂੰ ਬਣਵਾਇਆ ਗਿਆ ਸੀ। ਇਹ ਇਤਿਹਾਸਿਕ ਸਥਾਨ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਨਾਲ ਜੁੜਿਆ ਹੋਇਆ ਹੈ। ਵੱਖ-ਵੱਖ ਥਾਵਾਂ ਤੋਂ ਆਉਣ ਵਾਲੇ ਲੋਕ ਦਰਵਾਜ਼ਿਆਂ ਨੂੰ ਤਾਲੇ ਲੱਗੇ ਦੇਖ ਸਰਕਾਰ ਨੂੰ ਖਰੀਆਂ ਖੋਟੀਆਂ ਸੁਣਾ ਰਹੇ ਹਨ। ਇਸ ਦੌਰਾਨ ਸਮਾਜ ਸੇਵੀ ਪਰਮਿੰਦਰ ਸਿੰਘ ਨੇ ਸਰਕਾਰ ਦੇ ਉੱਪਰ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਇਨ੍ਹਾਂ ਇਤਿਹਾਸਿਕ ਸਥਾਨਾਂ ਨੂੰ ਜੇਕਰ ਇਸ ਤਰ੍ਹਾਂ ਤਾਲੇ ਲੱਗ ਗਏ, ਤਾਂ ਫਿਰ ਆਪਣੇ ਬੱਚਿਆਂ ਨੂੰ ਇਤਿਹਾਸ ਨਾਲ ਕੌਣ ਜੋੜੇਗਾ।