ਕਰਤਾਰਪੁਰ ਲਾਂਘੇ 'ਤੇ ਸਿਆਸੀ ਘਮਾਸਾਨ ਜਾਰੀ, ਸਮਾਗਮ ਤੋਂ ਪਹਿਲਾਂ ਹਟਾਇਆ ਨੀਂਹ ਪੱਥਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ 'ਤੇ ਸਿਆਸਤ ਪੂਰੇ ਜ਼ੋਰਾਂ 'ਤੇ ਹੈ। ਕੇਂਦਰ ਵੱਲੋਂ ਭੇਜਿਆ ਗਿਆ ਨੀਂਹ ਪੱਥਰ ਕੈਪਟਨ ਦੇ ਵਜ਼ੀਰ ਸੁੱਖੀ

Kartarpur Sahib

ਗੁਰਦਾਸਪਰ (ਭਾਸ਼ਾ) : ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ 'ਤੇ ਸਿਆਸਤ ਪੂਰੇ ਜ਼ੋਰਾਂ 'ਤੇ ਹੈ। ਕੇਂਦਰ ਵੱਲੋਂ ਭੇਜਿਆ ਗਿਆ ਨੀਂਹ ਪੱਥਰ ਕੈਪਟਨ ਦੇ ਵਜ਼ੀਰ ਸੁੱਖੀ ਰੰਧਾਵੇ ਨੂੰ ਪਸੰਦ ਨਾ ਆਇਆ ਕਿਉਂਕਿ ਉਸ 'ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਮ ਉਨ੍ਹਾਂ ਦੇ ਨਾਵਾਂ ਤੋਂ ਉੱਪਰ ਲਿਖੇ ਸਨ।

  ਇਸ ਦੇ ਨਾਲ ਸੁੱਖੀ ਰੰਧਾਵੇ ਨੇ ਨੀਂਹ ਪੱਥਰ ਦੇ ਵਿਚ ਦਿਤੇ ਬਾਦਲਾਂ ਦੇ ਨਾਵਾਂ 'ਤੇ ਕਾਲੀ ਟੇਪ ਲਗਾ ਦਿਤੀ, ਸੁੱਖੀ ਰੰਧਾਵਾ ਵੱਲੋਂ ਭੜਕਣ ਤੋਂ ਬਾਅਦ ਮਾਮਲਾ ਗਰਮ ਹੋ ਗਿਆ ਤੇ ਜਿਸ ਕਾਰਨ ਹੁਣ ਨੀਂਹ ਪੱਥਰ ਹੀ ਹਟਾ ਦਿੱਤਾ ਗਿਆ ਹੈ। ਹਾਲਾਂਕਿ ਉਦਘਾਟਨ ਹੋਣ 'ਚ ਸਿਰਫ 1 ਘੰਟਾ ਬਾਕੀ ਰਹਿ ਗਿਆ ਹੈ।