image
ਜਲੰਧਰ, 25 ਨਵੰਬਰ (ਪਪ): ਸ਼ਹਿਰ ਦੇ ਆਦਮਪੁਰ ਕਸਬੇ ਵਿਚ ਇਕ ਵਾਰ ਮੁੜ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਸ਼ੋਅਰੂਮ ਵਿਚ ਵੜ ਕੇ ਹਮਲਾਵਰਾਂ ਨੇ ਇਕ ਨੌਜਵਾਨ ਦੀ ਹਤਿਆ ਕਰ ਦਿਤੀ। ਇਸ ਹਮਲੇ ਵਿਚ ਇਕ ਨੌਜਵਾਨ ਜ਼ਖ਼ਮੀ ਵੀ ਹੋਇਆ ਹੈ। ਪੁਲਿਸ ਨੇ ਘਟਨਾ ਸਥਾਨ ਉਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ। ਉੱਥੇ ਜ਼ਖ਼ਮੀ ਨੌਜਵਾਨ ਨੂੰ ਹਸਪਤਾਲ ਲੈ ਜਾਇਆ ਗਿਆ ਹੈ, ਜਿੱਥੇ ਪੁਲਿਸ ਉਸ ਦੇ ਬਿਆਨ ਦਰਜ ਕਰੇਗੀ। ਕਰੀਬ ਡੇਢ ਮਹੀਨੇ ਆਦਮਪੁਰ ਵਿਚ ਹੀ ਯੂਕੋ ਬੈਂਕ ਵਿਚ ਲੁੱਟ ਹੋਈ ਸੀ। ਲੁਟੇਰਿਆਂ ਨੇ ਦਿਨਦਹਾੜੇ ਬੈਂਕ ਵਿਚ ਵੜ ਕੇ ਮੈਨੇਜਰ ਤੇ ਗਾਹਕਾਂ ਨੂੰ ਬੰਨ੍ਹ ਕੇ ਬਣਾ ਕੇ ਕਰੀਬ 6 ਲੱਖ ਰੁਪਏ ਲੁੱਟ ਲਏ ਸਨ। ਉਨ੍ਹਾਂ ਨੇ ਵਿਰੋਧ ਕਰਨ ਉਤੇ ਗਾਰਡ ਸੁਰਦਿੰਰ ਸਿੰਘ ਦੀ ਹਤਿਆ ਕਰ ਦਿਤੀ ਸੀ।