ਸੀਨੀਅਰ ਆਈ.ਏ.ਐਸ. ਅਫ਼ਸਰ ਰਵਨੀਤ ਕੌਰ ਹੋ ਸਕਦੇ ਹਨ ਪੰਜਾਬੀ ਯੂਨੀਵਰਸਟੀ ਦੇ ਨਵੇਂ ਉਪ ਕੁਲਪਤੀ

ਏਜੰਸੀ

ਖ਼ਬਰਾਂ, ਪੰਜਾਬ

ਸੀਨੀਅਰ ਆਈ.ਏ.ਐਸ. ਅਫ਼ਸਰ ਰਵਨੀਤ ਕੌਰ ਹੋ ਸਕਦੇ ਹਨ ਪੰਜਾਬੀ ਯੂਨੀਵਰਸਟੀ ਦੇ ਨਵੇਂ ਉਪ ਕੁਲਪਤੀ

image

ਚੰਡੀਗੜ੍ਹ, 25 ਨਵੰਬਰ (ਨੀਲ ਭਲਿੰਦਰ ਸਿੰਘ): 1988 ਬੈਚ ਦੇ ਆਈ.ਏ.ਐਸ. ਅਧਿਕਾਰੀ ਰਵਨੀਤ ਕੌਰ ਪੰਜਾਬੀ ਯੂਨੀਵਰਸਟੀ ਪਟਿਆਲਾ ਦੇ ਨਵੇਂ ਉਪ ਕੁਲਪਤੀ ਹੋ ਸਕਦੇ ਹਨ। ਸੂਤਰਾਂ ਅਨੁਸਾਰ ਕੁਲਪਤੀ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਕੋਲ ਉਨ੍ਹਾਂ ਦੇ ਨਾਂ ਦੀ ਫ਼ਾਈਲ ਪੁੱਜ ਚੁੱਕੀ ਹੈ। ਹਾਲਾਂਕਿ ਯੂਨੀਵਰਸਟੀ ਮੈਨੇਜਮੈਂਟ ਦੇ ਅੰਦਰੂਨੀ ਸੂਤਰਾਂ ਮੁਤਾਬਕ ਉਨ੍ਹਾਂ ਦੀ ਨਿਯੁਕਤੀ ਆਰਜ਼ੀ ਤੌਰ 'ਤੇ ਨਿਗਰਾਨ ਵਜੋਂ ਵੀ ਹਾਲ ਦੀ ਘੜੀ ਹੋ ਸਕਦੀ ਹੈ ਜਿਸ ਦਾ ਮੁੱਖ ਕਾਰਨ ਯੂਨੀਵਰਸਟੀ ਗ੍ਰਾਂਟ ਕਮਿਸ਼ਨ (ਯੂ.ਜੀ.ਸੀ.) ਦੇ ਉਪ ਕੁਲਪਤੀ ਦੀ ਨਿਯੁਕਤੀ ਬਾਰੇ ਕੁੱਝ ਨਿਯਮ ਦੱਸੇ ਜਾ ਰਹੇ ਹਨ ਜਿਨ੍ਹਾਂ ਮੁਤਾਬਕ ਯੂਨੀਵਰਸਟੀ ਦਾ ਉਪ ਕੁਲਪਤੀ ਲਾਏ ਜਾਣ ਵਾਲੇ ਵਿਅਕਤੀ ਕੋਲ ਘੱਟੋ ਘੱਟ 10 ਸਾਲ ਦਾ ਅਕਾਦਮਿਕ ਤਜਰਬਾ ਹੋਣਾ ਲਾਜ਼ਮੀ ਹੈ। ਪੰਜਾਬ ਕਾਡਰ ਦੇ ਆਈ.ਏ.ਐਸ. ਰਵਨੀਤ ਕੌਰ ਇਸ ਵੇਲੇ ਵਧੀਕ ਸਕੱਤਰ ਕਮ ਵਿਦ ਸਕੱਤਰ ਜੰਗਲ ਅਤੇ ਵਾਈਲਡ ਲਾਈਫ਼ ਹਨ।