40 ਸਾਲ ਬਾਅਦ ਆਪਣੇ ਹੀ ਫ਼ੈਸਲੇ ਤੋਂ ਪਲਟਿਆ ਇਲਾਹਾਬਾਦ ਹਾਈਕੋਰਟ, ਕਤਲ ਦੇ ਦੋਸ਼ੀ ਨੂੰ ਦੱਸਿਆ ਨਾਬਾਲਗ 

ਏਜੰਸੀ

ਖ਼ਬਰਾਂ, ਪੰਜਾਬ

ਅਦਾਲਤ ਨੇ ਇਹ ਹੁਕਮ ਮੁਲਜ਼ਮਾਂ ਵਲੋਂ ਜੇਲ੍ਹ ਵਿਚ ਕੱਟੀ ਤਿੰਨ ਸਾਲ ਦੀ ਸਜ਼ਾ ਦੇ ਆਧਾਰ ’ਤੇ ਦਿਤੇ ਹਨ। ਫਿਲਹਾਲ ਦੋਸ਼ੀ ਦੀ ਉਮਰ 56 ਸਾਲ ਹੈ।

Court order

ਲਖਨਊ : ਇਲਾਹਾਬਾਦ ਹਾਈਕੋਰਟ ਦੀ ਲਖਨਊ ਬੈਂਚ ਨੇ 40 ਸਾਲ ਬਾਅਦ ਗੁੰਡਾਗਰਦੀ ਦੇ ਮਾਮਲੇ 'ਚ ਇਕ ਦੋਸ਼ੀ ਨੂੰ ਅਪਰਾਧ ਦੌਰਾਨ ਨਾਬਾਲਗ ਕਰਾਰ ਦਿਤਾ ਹੈ। ਅਦਾਲਤ ਨੇ ਇਹ ਹੁਕਮ ਮੁਲਜ਼ਮਾਂ ਵਲੋਂ ਜੇਲ੍ਹ ਵਿਚ ਕੱਟੀ ਤਿੰਨ ਸਾਲ ਦੀ ਸਜ਼ਾ ਦੇ ਆਧਾਰ ’ਤੇ ਦਿਤੇ ਹਨ।

ਫਿਲਹਾਲ ਦੋਸ਼ੀ ਦੀ ਉਮਰ 56 ਸਾਲ ਹੈ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਹਾਈਕੋਰਟ ਨੇ ਨਾਬਾਲਗ ਦੀ ਪਟੀਸ਼ਨ 'ਤੇ ਆਪਣਾ ਫ਼ੈਸਲਾ ਸੁਣਾਇਆ ਹੈ। ਇਹ ਫ਼ੈਸਲਾ ਜਸਟਿਸ ਰਮੇਸ਼ ਸਿਨਹਾ ਅਤੇ ਜਸਟਿਸ ਵਿਵੇਕ ਵਰਮਾ ਦੀ ਬੈਂਚ ਨੇ  ਦੋਸ਼ੀ ਸੰਗਰਾਮ ਵਲੋਂ ਦਿੱਤੀ ਪਟੀਸ਼ਨ 'ਤੇ ਸੁਣਾਇਆ ਹੈ।

ਦੱਸਣਯੋਗ ਹੈ ਕਿ 8 ਜਨਵਰੀ 1981 ਨੂੰ ਅੰਬੇਡਕਰ ਨਗਰ (ਉਸ ਸਮੇਂ ਫੈਜ਼ਾਬਾਦ) ਦੀ ਇੱਕ ਵਧੀਕ ਸੈਸ਼ਨ ਅਦਾਲਤ ਨੇ ਇਬਰਾਹਿਮਪੁਰ ਥਾਣਾ ਖੇਤਰ ਨਾਲ ਸਬੰਧਤ ਇੱਕ ਕਤਲ ਕੇਸ ਵਿਚ 25 ਨਵੰਬਰ 1981 ਨੂੰ ਰਾਮ ਕੁਮਾਰ ਅਤੇ ਸੰਗਰਾਮ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਵਧੀਕ ਸੈਸ਼ਨ ਅਦਾਲਤ ਦੇ ਫ਼ੈਸਲੇ ਖ਼ਿਲਾਫ਼ ਦੋਵਾਂ ਨੇ 1981 ਵਿਚ ਹਾਈ ਕੋਰਟ ਵਿਚ ਅਪੀਲ ਦਾਇਰ ਕੀਤੀ ਸੀ।

ਸੁਣਵਾਈ ਦੌਰਾਨ ਹਾਈ ਕੋਰਟ ਨੇ ਦੋਸ਼ੀ ਪਾਏ ਗਏ ਸੰਗਰਾਮ ਦੀ ਪਟੀਸ਼ਨ 'ਤੇ ਅੰਬੇਡਕਰ ਨਗਰ ਦੇ ਜੁਵੇਨਾਈਲ ਜਸਟਿਸ ਬੋਰਡ ਨੂੰ ਉਸ ਦੀ ਉਮਰ ਤੈਅ ਕਰਨ ਲਈ ਜਾਂਚ ਦੇ ਹੁਕਮ ਦਿਤੇ ਸਨ। ਉਸ ਸਮੇਂ ਦੋਸ਼ੀ ਦੀ ਉਮਰ ਸਿਰਫ 15 ਸਾਲ ਸੀ। 11 ਅਕਤੂਬਰ 2018 ਨੂੰ ਹਾਈ ਕੋਰਟ ਨੇ ਅਪੀਲ 'ਤੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ ਦੋਵਾਂ ਦੀ ਸਜ਼ਾ ਨੂੰ ਬਰਕਰਾਰ ਰੱਖਿਆ। ਆਈਪੀਸੀ ਦੀ ਧਾਰਾ 302 ਵਿਚ ਦੋਸ਼ੀ ਨੂੰ ਆਈਪੀਸੀ ਦੀ ਧਾਰਾ 304(1) ਦੇ ਤਹਿਤ 10 ਸਾਲ ਵਿਚ ਬਦਲ ਦਿਤਾ।]

ਸੰਗਰਾਮ ਨੇ ਹਾਈ ਕੋਰਟ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੰਦਿਆਂ ਕਿਹਾ ਕਿ ਘਟਨਾ ਸਮੇਂ ਉਹ ਨਾਬਾਲਗ ਸੀ, ਜਿਸ ਬਾਰੇ ਬੋਰਡ ਦੀ ਰਿਪੋਰਟ ਵੀ ਆਈ ਸੀ ਪਰ ਅਦਾਲਤ ਨੇ ਬਿਨਾਂ ਸੁਣਵਾਈ ਕੀਤੇ ਹੀ ਅਪੀਲ ਦਾ ਨਿਪਟਾਰਾ ਕਰ ਦਿਤਾ। ਇਸ ਤੋਂ ਬਾਅਦ 27 ਅਗਸਤ 2021 ਨੂੰ ਇਹ ਕਹਿ ਕੇ ਕੇਸ ਵਾਪਸ ਭੇਜ ਦਿਤਾ ਗਿਆ ਕਿ ਜੁਵੇਨਾਈਲ ਦੀ ਤਰਜ਼ 'ਤੇ ਕਾਨੂੰਨੀ ਕਾਰਵਾਈ ਕਿਸੇ ਵੀ ਪੜਾਅ 'ਤੇ ਸੁਣਾਈ ਜਾਵੇਗੀ। ਇਸ ਤੋਂ ਬਾਅਦ ਹਾਈਕੋਰਟ ਨੇ ਮੁੜ ਸੁਣਵਾਈ ਕੀਤੀ ਅਤੇ ਨਾਬਾਲਗ ਸਾਬਤ ਹੋਣ 'ਤੇ ਦੋਸ਼ੀ ਨੂੰ ਵੱਧ ਤੋਂ ਵੱਧ ਤਿੰਨ ਸਾਲ ਦੀ ਸਜ਼ਾ ਹੋ ਸਕਦੀ ਹੈ।