ਭਾਰਤ ’ਤੇ ਹਮਲੇ ਦੀ ਸਾਜ਼ਸ਼ ਲਈ ਹਰਦੀਪ ਸਿੰਘ ਨਿੱਝਰ ਵਿਰੁਧ ਦੋਸ਼ ਪੱਤਰ ਦਾਖ਼ਲ

ਏਜੰਸੀ

ਖ਼ਬਰਾਂ, ਪੰਜਾਬ

ਭਾਰਤ ’ਤੇ ਹਮਲੇ ਦੀ ਸਾਜ਼ਸ਼ ਲਈ ਹਰਦੀਪ ਸਿੰਘ ਨਿੱਝਰ ਵਿਰੁਧ ਦੋਸ਼ ਪੱਤਰ ਦਾਖ਼ਲ

image

ਨਵੀਂ ਦਿੱਲੀ, 25 ਨਵੰਬਰ : ਐਨਆਈਏ ਨੇ ਕੈਨੇਡਾ ਦੇ ਇਕ ਅਤਿਵਾਦੀ ਵਿਰੁਧ ਪਾਕਿਸਤਾਨ ਤੋਂ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਵਿਵਸਥਾ ਕਰ ਕੇ ਭਾਰਤ ’ਤੇ ਹਮਲਾ ਕਰਨ ਦੀ ਸਾਜ਼ਸ਼ ’ਚ ਕਥਿਤ ਸਮੂਲਿਅਤ ਲਈ ਵੀਰਵਾਰ ਨੂੰ ਇਥੇ ਇਕ ਵਿਸ਼ੇਸ਼ ਅਦਾਲਤ ਸਾਹਮਣੇ ਦੋਸ਼ ਪੱਤਰ ਦਾਖ਼ਲ ਕੀਤਾ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿਤੀ। ਐਨਆਈਏ ਦੇ ਇਕ ਅਧਿਕਾਰੀ ਨੇ ਕਿਹਾ ਕਿ ਮੂਲ ਰੂਪ ਨਾਲ ਜਲੰਧਰ ਨਿਵਾਸੀ ਅਤੇ ਮੌਜੂਦਾ ਤੌਰ ’ਤੇ ਕੈਨੇਡਾ ਦੇ ਸਰੇ ’ਚ ਰਹਿਦ ਵਾਲੇ ਹਰਦੀਪ ਸਿੰਘ ਨਿੱਝਰ ਵਿਰੁਧ ਆਈਪੀਸੀ ਅਤੇ ਗ਼ੈਰ ਕਾਨੂੰਨੀ ਗਤੀਵਿਧੀ (ਰੋਕਥਾਮ) ਕਾਨੂੰਨ ਦੀਆਂ ਧਾਰਾਵਾਂ ਤਹਿਤ ਦੋਸ਼ ਪੱਤਰ ਦਾਖ਼ਲ ਕੀਤਾ ਗਿਆ। 
ਉਨ੍ਹਾਂ ਦਸਿਆ ਕਿ ਇਹ ਮਾਮਲਾ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਦੇ ਨਿੱਝਰ ਅਤੇ ਹੋਰਾਂ ਵਲੋਂ ਭਾਰਤ ’ਚ ਅਤਿਵਾਦੀ ਹਮਲੇ ਕਰਨ ਦੀ ਸਾਜ਼ਸ਼ ਨਾਲ ਸੰਬਧਤ ਹੈ। ਅਧਿਕਾਰੀ ਨੇ ਕਿਹਾ ਕਿ ਨਿੱਝਰ ਪੰਜਾਬ ’ਚ ਕਤਲਾਂ ਨੂੰ ਅੰਜਾਮ ਦੇਣ ਦੇ ਇਰਾਦੇ ਨਾਲ ਹਮਦਰਦੀ ਰਖਣ ਵਾਲਿਆਂ ਦਾ ਇਕ ਨੈੱਟਵਰਕ ਵਿਕਸਿਤ ਕਰ ਕੇ ਵੱਖ ਵੱਖ ਮਨੀ ਟਰਾਂਸਫ਼ਰ ਸਰਵਿਸ ਸਕੀਮ (ਐਮਟੀਐਸਐਸ) ਸੇਵਾਵਾਂ ਅਤੇ ਹਵਾਲਾ ਚੈਨਲਾਂ ਰਾਹੀਂ ਭਾਰਤ ਨੂੰ ਪੈਸੇ ਭੇਜਦਾ ਸੀ। ਅਪਣੇ ਗ਼ਲਤ ਇਰਾਦਿਆਂ ਨੂੰ ਅੰਜਾਮ ਦੇਣ ਲਈ ਨਿੱਝਰ ਪਾਕਿਸਤਾਨ ’ਚ ਰਹਿਣ ਵਾਲੇ ਸਹਿਯੋਗੀਆਂ ਤੋਂ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਵਿਵਸਥਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਐਨਆਈਏ ਅਧਿਕਾਰੀ ਨੇ ਕਿਹਾ ਕਿ ਨਿਜੱਰ ‘ਸਿੱਖ ਫ਼ਾਰ ਜਸਟਿਸ’ ਨਾਲ ਵੀ ਜੁੜਿਆ ਹੈ ਅਤੇ ਅਲੱਗ ‘ਖ਼ਾਲਿਸਤਾਨ’ ਦੇ ਪੱਖ ’ਚ ਦੁਨੀਆਭਰ ਵਿਚ ਸਿੱਖ ਭਾਈਚਾਰੇ ਨੂੰ ਕੱਟੜਪੰਥੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।              (ਏਜੰਸੀ)