ਦਿੱਲੀ ਵਿਧਾਨ ਸਭਾ ਦੇ ਪੈਨਲ ਨੇ ਅਦਾਕਾਰਾ ਕੰਗਨਾ ਰਣੌਤ ਨੂੰ 6 ਦਸੰਬਰ ਨੂੰ ਕੀਤਾ ਤਲਬ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਵਿਧਾਨ ਸਭਾ ਦੇ ਪੈਨਲ ਨੇ ਅਦਾਕਾਰਾ ਕੰਗਨਾ ਰਣੌਤ ਨੂੰ 6 ਦਸੰਬਰ ਨੂੰ ਕੀਤਾ ਤਲਬ

image

ਸਿੱਖਾਂ ਵਿਰੁਧ ਕੀਤੀ ਸੀ ਇਤਰਾਜ਼ਯੋਗ ਟਿਪਣੀ

ਨਵੀਂ ਦਿੱਲੀ, 25 ਨਵੰਬਰ : 'ਆਪ' ਵਿਧਾਇਕ ਰਾਘਵ ਚੱਢਾ ਦੀ ਅਗਵਾਈ ਵਿਚ ਦਿੱਲੀ ਵਿਧਾਨ ਸਭਾ ਦੀ ਪੀਸ ਐਂਡ ਹਾਰਮਨੀ ਕਮੇਟੀ ਨੇ ਬਾਲੀਵੁਡ ਅਦਾਕਾਰਾ ਕੰਗਨਾ ਰਣੌਤ ਨੂੰ  ਤਲਬ ਕੀਤਾ ਹੈ | ਕੰਗਨਾ ਨੂੰ  6 ਦਸੰਬਰ ਨੂੰ  ਦੁਪਹਿਰ 12 ਵਜੇ ਕਮੇਟੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ | ਸਿੱਖਾਂ ਵਿਰੁਧ ਨਫ਼ਰਤ ਭਰੇ ਬਿਆਨ ਦੇਣ ਦੇ ਮਾਮਲੇ 'ਚ ਕੰਗਨਾ ਰਣੌਤ ਨੂੰ  ਸੰਮਨ ਜਾਰੀ ਕੀਤਾ ਹੈ | ਆਮ ਆਦਮੀ ਪਾਰਟੀ ਦੇ ਵਿਧਾਇਕ ਰਾਘਵ ਚੱਢਾ ਪੀਸ ਐਂਡ ਹਾਰਮਨੀ ਕਮੇਟੀ ਦੇ ਚੇਅਰਮੈਨ ਹਨ | ਜ਼ਿਕਰਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੰਸਟਾਗ੍ਰਾਮ 'ਤੇ ਸਿੱਖਾਂ ਵਿਰੁਧ ਕਥਿਤ ਤੌਰ 'ਤੇ ਇਤਰਾਜ਼ਯੋਗ ਟਿਪਣੀ ਕਰਨ ਦੇ ਦੋਸ਼ 'ਚ ਅਭਿਨੇਤਰੀ ਕੰਗਨਾ ਰਣੌਤ ਵਿਰੁਧ ਪੁਲਿਸ ਨੂੰ  ਸ਼ਿਕਾਇਤ ਦਰਜ ਕਰਵਾਈ ਹੈ |
ਕਮੇਟੀ ਵਲੋਂ ਜਾਰੀ ਬਿਆਨ ਅਨੁਸਾਰ ਕੰਗਨਾ ਰਣੌਤ ਵਿਰੁਧ ਇਹ ਸ਼ਿਕਾਇਤ ਮੰਦਰ ਮਾਰਗ ਥਾਣੇ ਦੇ ਸਾਈਬਰ ਸੈੱਲ ਵਿਚ ਦਰਜ ਕਰਵਾਈ ਗਈ ਹੈ | ਕਮੇਟੀ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਅਪਣੀ ਤਾਜ਼ਾ ਪੋਸਟ 'ਚ ਕੰਗਨਾ ਰਣੌਤ ਨੇ 'ਜਾਣ ਬੁੱਝ ਕੇ' ਕਿਸਾਨਾਂ ਦੇ ਪ੍ਰਦਰਸ਼ਨ ਨੂੰ  'ਖ਼ਾਲਿਸਤਾਨੀ ਅੰਦੋਲਨ' ਕਰਾਰ ਦਿਤਾ ਹੈ | ਬਿਆਨ ਵਿਚ ਕਿਹਾ ਗਿਆ ਹੈ ਕਿ ਅਭਿਨੇਤਰੀ ਨੇ ਸਿੱਖਾਂ ਵਿਰੁਧ Tਇਤਰਾਜ਼ਯੋਗ ਅਤੇ ਅਪਮਾਨਜਨਕU ਭਾਸ਼ਾ ਦੀ ਵਰਤੋਂ ਕੀਤੀ |
ਸ਼ਿਕਾਇਤ ਵਿਚ ਕਿਹਾ ਗਿਆ ਕਿ ਕੰਗਨਾ ਨੇ 20 ਨਵੰਬਰ ਨੂੰ  ਪੋਸਟ ਕੀਤੀ, ''ਖ਼ਾਲਿਸਤਾਨੀ ਅੱਜ ਸਰਕਾਰ 'ਤੇ ਦਬਾਅ ਬਣਾ ਰਹੇ ਹੋਣਗੇ...ਪਰ ਭੁੱਲੋ ਨਾ ਕਿ ਇਕ ਮਹਿਲਾ...ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਨੇ ਇਨ੍ਹਾਂ ਨੂੰ  ਅਪਣੀ ਜੁੱਤੀ ਹੇਠ ਰਗੜ ਦਿਤਾ ਸੀ |     (ਏਜੰਸੀ)