ਨਵਜੋਤ ਸਿੱਧੂ ਦੇ ਬਿਆਨ ਤੋਂ ਭੜਕੇ ਸੁਨੀਲ ਜਾਖੜ, 'ਬਰਕਤ ਜੋ ਨਹੀਂ ਹੋਤੀ, ਨੀਅਤ ਕੀ ਖ਼ਰਾਬੀ ਹੈ'
ਕਾਂਗਰਸ 'ਚ ਨਹੀਂ ਰੁਕ ਰਿਹਾ ਕਾਟੋ ਕਲੇਸ਼
File photo
ਚੰਡੀਗੜ੍ਹ : ਪੰਜਾਬ ਕਾਂਗਰਸ 'ਚ ਕਾਟੋ ਕਲੇਸ਼ ਰੁਕਣ ਦਾ ਨਾਮ ਨਹੀਂ ਲੈ ਰਿਹਾ। ਹੁਣ ਇਕ ਹੋਰ ਕਲੇਸ਼ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਹੁਣ ਜਾਖੜ ਤੇ ਸਿੱਧੂ ਆਹਮੋ-ਸਾਹਮਣੇ ਹੋਏ ਹਨ। ਸਿੱਧੂ ਦਾ ਕਹਿਣਾ ਹੈ ਕਿ ਮੈਂ ਪ੍ਰਧਾਨ ਹੋਣ ਦੇ ਨਾਤੇ ਲੋਕਾਂ ਦੇ ਮੁੱਦੇ ਚੁੱਕਦਾ ਹਾਂ ਪਰ ਜਾਖੜ ਨੇ ਕਦੇ ਲੋਕਾਂ ਦੇ ਮੁੱਦੇ ਨਹੀਂ ਚੁੱਕੇ।
ਇਸ 'ਤੇ ਜਵਾਬ ਦਿੰਦੇ ਹੋਏ ਸਾਬਕਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਸ਼ਾਇਰਾਨਾ ਅੰਦਾਜ਼ 'ਚ ਟਵੀਟ ਕੀਤਾ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ
ਸੂਰਜ ਮੇਂ ਲਗੇ ਧੱਬਾ, ਫਿਤਰਤ ਕੇ ਕਰਿਸ਼ਮੇ ਹੈਂ
ਬਰਕਤ ਜੋ ਨਹੀਂ ਹੋਤੀ, ਨੀਅਤ ਕੀ ਖ਼ਰਾਬੀ ਹੈ
ਬੁਤ ਹਮਕੋ ਕਹੇ ਕਾਫ਼ਿਰ, ਅੱਲਾਹ ਕੀ ਮਰਜ਼ੀ ਹੈ
ਜਾਖੜ ਨੇ ਸਿੱਧੂ ਦੀ ਇਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਸਿੱਧੂ ਕਹਿੰਦੇ ਨਜ਼ਰ ਆ ਰਹੇ ਹਨ ਕਿ ਜੋ ਪਹਿਲਾ ਪ੍ਰਧਾਨ ਸੀ ਬੜੇ ਟਵੀਟ ਕਰਦਾ ਹੈ, ਉਸਨੇ ਲੋਕਾਂ ਦੇ ਮੁੱਦੇ ਕਦੇ ਨਹੀਂ ਉਠਾਏ।