ਪਟਿਆਲਾ 'ਚ ਰਾਜ ਕੁਮਾਰ ਵੇਰਕਾ ਦਾ ਵੱਡੇ ਪੱਧਰ 'ਤੇ ਹੋਇਆ ਵਿਰੋਧ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੋ ਪ੍ਰੋਜੈਕਟ ਦਾ ਉਦਘਾਟਨ ਕਰਨ ਆਏ ਸਨ ਰਾਜ ਕੁਮਾਰ ਵੇਰਕਾ ਵਿਰੋਧ ਦੇਖ ਕੇ ਵਾਪਸ ਪਰਤੇ

Protest Against Raj kumar Verka

 

ਪਟਿਆਲਾ - ਰਾਜ ਕੁਮਾਰ ਵੇਰਕਾ ਪਟਿਆਲਾ ਦੇ ਮੈਡੀਕਲ ਕਾਲਜ ਰਾਜਿੰਦਰਾ ਹਸਪਤਾਲ ਵਿਚ ਬਹੁ ਕਰੋੜੀ ਪ੍ਰੋਜੈਕਟ ਦਾ ਉਦਾਘਾਟਨ ਕਰਨ ਗਏ ਸਨ ਜਿੱਥੇ ਉਹਨਾਂ ਨੂੰ ਹਸਪਤਾਲ ਵਿਚ ਕੋਰੋਨਾ ਵਾਰਡ ਵਿਚ ਕੰਮ ਕਰਨ ਵਾਲੇ ਕੋਰੋਨਾ ਯੋਧਿਆਂ ਤੇ ਕੱਚੇ ਮੁਲਾਜ਼ਮਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਵਿਰੋਧ ਦੇ ਚਲਦਿਆਂ ਰਾਜ ਕੁਮਾਰ ਵੇਰਕਾ ਬਹੁ ਕਰੋੜੀ ਪ੍ਰੋਜੈਕਟ ਦਾ ਉਦਘਾਟਨ ਕਰੇ ਬਿਨ੍ਹਾਂ ਹੀ ਵਾਪਸ ਚਲੇ ਗਏ। ਉਹਨਾਂ ਦੇ ਨਾਲ ਮਦਨਲਾਲ ਜਲਾਲਪੁਰਾ ਵੀ ਮੌਜੂਦ ਸਨ। ਦੱਸ ਦਈਏ ਕਿ ਪਟਿਆਲਾ ਵਿਖੇ ਕੱਚਾ ਪੈਰਾਮੈਡੀਕਲ ਸਟਾਫ਼ ਜੋ ਲਗਾਤਾਰ ਪ੍ਰਦਰਸ਼ਨ ਕਰ ਰਿਹਾ ਹੈ

ਉਹਨਾਂ ਨੇ ਅੱਜ ਰਾਜ ਕੁਮਾਰ ਵੇਰਕਾ ਦਾ ਵਿਰੋਧ ਕੀਤਾ ਤੇ ਉਹਨਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ ਤੇ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ। ਰਾਜ ਕੁਮਾਰ ਵੇਰਕਾ ਅੱਜ ਉੱਥੇ ਆਕਸੀਜਨ ਬਿਲਡਿੰਗ ਤੇ ਪਾਰਕਿੰਗ ਨੂੰ ਲੈ ਕੇ ਉਦਘਾਟਨ ਕਰਨ ਆਏ ਸਨ ਪਰ ਕੱਚਾ ਮੈਡੀਕਲ ਸਟਾਫ਼ ਉੱਤੇ ਪਹਿਲਾਂ ਹੀ ਪਹੁੰਚ ਗਿਆ ਸੀ ਤੇ ਉਹਨਾਂ ਨੇ ਮੰਤਰੀ ਦਾ ਜ਼ਬਰਦਸਤ ਵਰੋਧ ਕੀਤਾ ਤੇ ਨਾਅਰੇਬਾਜ਼ੀ ਵੀ ਕੀਤੀ। ਮੰਤਰੀ ਨੇ ਇਕ ਪ੍ਰੋਜੈਕਟ ਦਾ ਉਦਘਾਟਨ ਕਰ ਦਿੱਤਾ ਸੀ ਪਰ ਜਦੋਂ ਦੂਜੇ ਦਾ ਕਰਨ ਜਾ ਰਹੇ ਸਨ ਤਾਂ ਉੱਥੇ ਉਹਨਾਂ ਨੇ ਦੇਖਿਆ ਕਿ ਵਿਰੋਧ ਕਾਫ਼ੀ ਹੱਦ ਤੱਕ ਸੀ ਤਾਂ ਉਹ ਉੱਥੋਂ ਹੀ ਵਾਪਸ ਚਲੇ ਗਏ ਸਨ।