ਬੱਸ ਦੀ ਫੇਟ ਵੱਜਣ ਨਾਲ ਸਕੂਲੀ ਲੜਕੀਆਂ ਨਾਲ ਭਰਿਆ ਆਟੋ ਨਹਿਰ 'ਚ ਡਿੱਗਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਸ ਪਾਸ ਦੇ ਲੋਕਾਂ ਨੇ ਭੱਜ ਕੇ ਬਚਾਈ ਜਾਨ

photo

 

ਗੁਰਦਾਸਪੁਰ ( ਸਪੋਕਸਮੈਨ ਸਮਾਚਾਰ) : ਦੀਨਾਨਗਰ ਦੇ ਪਿੰਡ ਧਮਰਾਈ ਨੇੜੇ ਅੱਪਰਬਾਰੀ ਦੁਆਬ ਨਹਿਰ 'ਤੇ ਵੱਡਾ ਹਾਦਸਾ ਵਾਪਰ ਗਿਆ। ਇੱਥੇ ਨਹਿਰ 'ਤੇ ਖੜ੍ਹੇ ਇਕ ਆਟੋ ਨੂੰ ਬੇਕਾਬੂ ਬੱਸ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਸਕੂਲੀ ਲੜਕੀਆਂ ਨਾਲ ਭਰਿਆ ਆਟੋ ਨਹਿਰ ਵਿਚ ਡਿੱਗ ਗਿਆ।

 

 

 

ਹਾਦਸੇ ਸਮੇਂ ਆਟੋ ਵਿਚ ਸੱਤ ਸਕੂਲੀ ਲੜਕੀਆਂ ਸਵਾਰ ਸਨ। ਹਾਦਸੇ ਬਾਰੇ ਪਤਾ ਚਲਦੇ ਹੀ ਮੌਕੇ 'ਤੇ ਇਕੱਠਾ ਹੋਏ ਲੋਕਾਂ ਵਲੋਂ ਨਹਿਰ ਵਿਚ ਡਿੱਗੀਆਂ ਬੱਚੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।

 

 

 

ਇਸ ਦੇ ਨਾਲ ਹੀ ਘਟਨਾ ਦੀ ਸੂਚਨਾ ਮਿਲਦੇ ਹੀ ਬੱਚਿਆਂ ਦੇ ਮਾਪੇ ਮੌਕੇ 'ਤੇ ਪਹੁੰਚ ਗਏ। ਬੱਚਿਆਂ ਨੂੰ ਸਹੀ ਸਲਾਮਤ ਦੇਖ ਕੇ ਮਾਪਿਆਂ ਨੇ ਸੁੱਖ ਦਾ ਸਾਹ ਲਿਆ। ਫਿਲਹਾਲ ਮੌਕੇ 'ਤੇ ਪਹੁੰਚੀ ਪੁਲਸ ਨੇ ਘਟਨਾ ਦਾ ਜਾਇਜ਼ਾ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

 

 

ਉਥੇ ਹੀ ਚਸ਼ਮਦੀਦ ਲੋਕਾਂ ਨੇ ਘਟਨਾ ਬਾਰੇ ਦਸਿਆ ਕੇ ਆਟੋ ਸੜਕ ਕਿਨਾਰੇ ਖੜਾ ਸੀ ਜਿਸ ਵਿਚ ਸਕੂਲੀ ਲੜਕੀਆਂ ਅਤੇ ਇਕ ਮਹਿਲਾ ਸਵਾਰ ਸੀ ਪਿੱਛੋਂ ਇਕ ਨਿਜੀ ਬੱਸ  ਤੇਜ਼ ਰਫਤਾਰ ਵਿੱਚ ਆਈ ਅਤੇ ਅਚਾਨਕ ਪਿਛਲੇ ਪਾਸੇ ਤੋਂ ਆਟੋ ਨਾਲ ਟਕਰਾਈ ਅਤੇ ਆਟੋ ਸਵਾਰੀਆਂ ਸਮੇਤ ਨਹਿਰ ਵਿੱਚ ਜਾ ਡਿੱਗਿਆ ।