ਪੰਜਾਬ 'ਚ ਡੇਂਗੂ ਦੇ 10 ਹਜ਼ਾਰ ਮਾਮਲੇ, ਇਕ ਮਹੀਨੇ 'ਚ ਕਈ ਮੌਤਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਬੇ 'ਚ ਐਸਏਐਸ ਨਗਰ (ਮੋਹਾਲੀ) 1698 ਕੇਸਾਂ ਅਤੇ 2 ਮੌਤਾਂ ਨਾਲ ਚਾਰਟ ਵਿਚ ਸਿਖਰ 'ਤੇ ਹੈ।

dengue cases increasing in punjab

ਚੰਡੀਗੜ੍ਹ: ਪੰਜਾਬ 'ਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ 10,000 ਤੋਂ ਵੱਧ ਹੋ ਗਈ ਹੈ ਅਤੇ 16 ਮੌਤਾਂ ਹੋਈਆਂ ਹਨ। ਸਿਹਤ ਅਧਿਕਾਰੀਆਂ ਅਨੁਸਾਰ ਇਹ ਗਿਣਤੀ ਬੀਤੇ ਸਾਲ ਦੇ ਮੁਤਾਬਤ ਕਾਫੀ ਘਟ ਹੈ। ਸੂਬੇ 'ਚ ਐਸਏਐਸ ਨਗਰ (ਮੋਹਾਲੀ) 1698 ਕੇਸਾਂ ਅਤੇ 2 ਮੌਤਾਂ ਨਾਲ ਚਾਰਟ ਵਿਚ ਸਿਖਰ 'ਤੇ ਹੈ। ਡੋਂਗੂ ਤੋਂ ਇਲਾਵਾ ਇੱਥੇ 292 ਚਿਕਨਗੁਣੀਆ ਦੇ ਮਰੀਜ਼ ਵੀ ਸਾਹਮਣੇ ਆਏ ਹਨ। 


ਕੁਝ ਜ਼ਿਲ੍ਹੇ ਦੂਜਿਆਂ ਨਾਲੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਮੋਹਾਲੀ ਤੋਂ ਬਾਅਦ ਲੁਧਿਆਣਾ, ਪਟਿਆਲਾ, ਫਤਿਹਗੜ੍ਹ ਸਾਹਿਬ, ਅੰਮ੍ਰਿਤਸਰ, ਸੰਗਰੂਰ, ਹੁਸ਼ਿਆਰਪੁਰ ਵਿਚ ਵੀ ਡੇਂਗੂ ਦੇ ਮਰੀਜ ਸ਼ਾਮਲ ਹਨ। ਸੂਬੇ 'ਚ ਇਹਨ੍ਹਾਂ 6 ਜ਼ਿਲਿਆਂ 'ਚ ਡੋਂਗੂ ਦਾ ਸਭ ਤੋਂ ਵਧ ਕਹਿਰ ਹੈ। 


ਸਿਹਤ ਅਧਿਕਾਰੀਆਂ ਮੁਤਾਬਕ ਜਿਨ੍ਹਾਂ ਜ਼ਿਲਿਆਂ ਵਿਚ ਸਭ ਤੋਂ ਵਧ ਮਰੀਜ਼ ਸਾਹਮਣੇ ਆ ਰਹੇ ਹਨ, ਉਥੇ ਵਿਭਾਗ ਦੀਆਂ ਟੀਮਾਂ ਨੂੰ ਲੋਕਾਂ ਨੂੰ ਜਾਗਰੂਕ ਕਰਨ ਲਈ ਕਿਹਾ ਗਿਆ ਹੈ। ਡਾ.ਅਰਸ਼ਦੀਪ ਕੌਰ, ਸਟੇਟ ਨੋਡਲ ਅਫਸਰ, ਨੇ ਕਿਹਾ: “ਵਿਭਾਗ ਸਥਿਤੀ ਦੀ ਨਿਗਰਾਨੀ ਕਰ ਰਿਹਾ ਹੈ। ਡੇਂਗੂ ਦੇ ਹੌਟਸਪੌਟਸ ਵਿਚ ਫੋਗਿੰਗ ਤੇਜ਼ ਕਰ ਦਿੱਤੀ ਗਈ ਹੈ। ਲੋਕਾਂ ਨੂੰ ਡੇਂਗੂ ਲਈ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ ਭਾਵੇਂ ਉਨ੍ਹਾਂ ਵਿਚ ਹਲਕੇ ਲੱਛਣ ਹੋਣ।” ਬੀਤੇ ਸਾਲ ਦੇ ਮੁਕਾਬਲੇ ਇਸ ਸਾਲ ਡੇਂਗੂ ਦੇ ਕੇਸਾਂ ਦੀ ਰਿਪੋਰਟਿੰਗ ਘੱਟ ਹੈ। ਵਿਭਾਗ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਦੀ ਲੜੀ ਲਗਾਤਾਰ ਜਾਰੀ ਹੈ।