'ਆਪ' ਸਰਕਾਰ ਨੂੰ ਦਸ ਸਾਲ ਹੋਏ ਪੂਰੇ, CM ਮਾਨ ਨੇ ਵਰਕਰਾਂ ਨੂੰ ਦਿੱਤੀ ਵਧਾਈ, ਕਿਹਾ- ਦੇਸ਼ ਨੂੰ ਮਿਲੀ ਨਵੀਂ ਉਮੀਦ
'ਆਓ ਤਕੜੇ ਹੋ ਕੇ ਦੇਸ਼ ਨੂੰ ਵਿਸ਼ਵ ਦਾ ਮੋਹਰੀ ਰਾਸ਼ਟਰ ਬਣਾਉਣ ਲਈ ਕੰਮ ਕਰੀਏ'
CM Mann
ਚੰਡੀਗੜ੍ਹ: ਅੱਜ ਆਮ ਆਦਮੀ ਪਾਰਟੀ ਨੇ ਸਿਆਸਤ ਵਿੱਚ 10 ਸਾਲ ਪੂਰੇ ਕਰ ਲਏ ਹਨ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਰਕਰਾਂ ਤੇ ਆਗੂਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕਰਕੇ ਲਿਖਿਆ, "ਅੱਜ ਦੇਸ਼ ਵਿੱਚ ਇਮਾਨਦਾਰ, ਵਿਕਾਸਮੁਖੀ ਅਤੇ ਨੇਕ ਇਰਾਦੇ ਵਾਲੀ ਰਾਜਨੀਤੀ ਦੇ 10 ਸਾਲ ਪੂਰੇ ਹੋ ਗਏ ਹਨ। ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰਾਂ ਨੂੰ ਵਧਾਈ, ਜਿਨ੍ਹਾਂ ਦੀ ਸਖ਼ਤ ਮਿਹਨਤ ਨਾਲ ਦੇਸ਼ ਵਿੱਚ ਨਵੀਂ ਉਮੀਦ ਅਤੇ ਬਦਲਾਅ ਆਇਆ ਹੈ। ਇਸ ਸ਼ੁਭ ਮੌਕੇ 'ਤੇ ਸਾਰਿਆਂ ਨੂੰ ਵਧਾਈਆਂ।'' ਆਓ ਅਸੀਂ ਮਜ਼ਬੂਤ ਬਣੀਏ ਅਤੇ ਦੇਸ਼ ਨੂੰ ਵਿਸ਼ਵ ਦਾ ਮੋਹਰੀ ਰਾਸ਼ਟਰ ਬਣਾਉਣ ਲਈ ਕੰਮ ਕਰੀਏ। ਇਨਕਲਾਬ ਜਿੰਦਾਬਾਦ