ਪਰਮਿੰਦਰ ਸਿੰਘ ਬਰਾੜ ਦੇ ਹੱਕ ’ਚ ਲੁਧਿਆਣਾ ਵਿੱਚ ਨੌਜਵਾਨਾਂ ਦਾ ਆਇਆ ਹੜ੍ਹ

ਏਜੰਸੀ

ਖ਼ਬਰਾਂ, ਪੰਜਾਬ

ਪਰਮਿੰਦਰ ਬਰਾੜ ਦੀ ਮੌਜੂਦਗੀ ’ਚ ਲੁਧਿਆਣਾ ਦੇ ਨੌਜਵਾਨਾਂ ਨੇ ਭਾਜਪਾ ਦੇ ਹੱਕ ’ਚ ਦਿਤਾ ਅਪਣਾ ਫਤਵਾ

Parminder Singh Brar

ਲੁਧਿਆਣਾ : ਭਾਜਪਾ ਪੰਜਾਬ ਜਨਰਲ ਸਕੱਤਰ ਪਰਮਿੰਦਰ ਬਰਾੜ ਦੇ ਹੱਕ ’ਚ ਅੱਜ ਵੱਡੀ ਗਿਣਤੀ ’ਚ ਨੌਜੁਆਨਾਂ ਨੇ ਲੁਧਿਆਣਾ ’ਚ ਇਕੱਠ ਕੀਤਾ। ਪਰਮਿੰਦਰ ਬਰਾੜ ਯੂਥ ਇੰਚਾਰਜ ਪੰਜਾਬ ਭਾਜਪਾ ਦੇ ਯੂਥ ਇੰਚਾਰਜ ਵੀ ਹਨ। ਇਹ ਇਕੱਠ ਪੰਜਾਬ ਭਾਜਪਾ ਦੇ ਯੁਵਾ ਮੋਰਚਾ ਲੁਧਿਆਣਾ ਦੇ ਪ੍ਰਧਾਨ ਰਵੀ ਬੱਤਰਾ ਜੀ ਵਲੋਂ ਚੋਣਾਂ ਤੋਂ ਪਹਿਲਾਂ ਪਰਮਿੰਦਰ ਸਿੰਘ ਬਰਾੜ ਦੇ ਹੱਕ ’ਚ ਲੋਕਾਂ ਦੇ ਭਾਰੀ ਸਮਰਥਨ ਦਾ ਪ੍ਰਦਰਸ਼ਨ ਕਰਨ ਲਈ ਕੀਤਾ ਗਿਆ ਸੀ। ਇਕੱਠ ’ਚ ਹੈਰਾਨੀਜਨਕ ਗਿਣਤੀ ’ਚ ਨੌਜੁਆਨਾਂ ਦੀ ਊਰਜਾ ਦਾ ਸੁਮੇਲ ਹੈਰਾਨ ਕਰਨ ਵਾਲਾ ਰਿਹਾ।  

ਇਸ ਮੌਕੇ ਪਰਮਿੰਦਰ ਬਰਾੜ ਨੇ ਕਿਹਾ, ‘‘ਇਕੱਠ ਨੇ ਸਾਬਤ ਕਰ ਦਿਤਾ ਹੈ ਕਿ ਪੰਜਾਬ ’ਚ ਭਾਜਪਾ ਪਰਿਵਾਰ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਆਪਣੀਆਂ ਜੜ੍ਹਾਂ ਡੂੰਘੀਆਂ ਕਰ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਪੰਜਾਬ ’ਚ  ਭਾਜਪਾ ਦਾ ਦਾਇਰ ਹਰ ਰੋਜ਼ ਵਧ ਰਿਹਾ ਹੈ। 

ਇਸ ਤੋਂ ਇਲਾਵਾ ਚੋਣਾਂ ਤੋਂ ਪਹਿਲਾਂ ਹੀ ਪਰਮਿੰਦਰ ਬਰਾੜ ਦੀ ਮੌਜੂਦਗੀ ’ਚ ਲੁਧਿਆਣਾ ’ਚ ਨੌਜਵਾਨਾਂ ਦੇ ਆਏ ਹੜ੍ਹ ਨੇ ਭਾਜਪਾ ਪੰਜਾਬ ਜਨਰਲ ਸਕੱਤਰ ਅਤੇ ਯੂਥ ਇੰਚਾਰਜ ਪਰਮਿੰਦਰ ਬਰਾੜ ਦੀ ਮੌਜੂਦਗੀ ’ਚ ਲੁਧਿਆਣਾ ਦੇ ਨੌਜਵਾਨਾਂ ਨੇ ਭਾਜਪਾ ਦੇ ਹੱਕ ਵਿੱਚ ਆਪਣਾ ਫਤਵਾ ਦੇ ਦਿਤਾ ਹੈ।