ਵਿਆਹ ਤੋਂ ਵਾਪਸ ਪਰਤ ਰਹੀਆਂ 2 ਔਰਤਾਂ ਦੀ ਹਾਦਸੇ ਵਿਚ ਮੌਤ, ਦਰੱਖਤ ਨਾਲ ਟਕਰਾਈ ਤੇਜ਼ ਰਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕਾਂ ਵਿਚੋਂ ਇਕ ਔਰਤ ਦਾ 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ

Hoshiarpur Accident news

Hoshiarpur Accident News: ਹੁਸ਼ਿਆਰਪੁਰ ਵਿਚ ਵਿਆਹ ਸਮਾਗਮ ਤੋਂ ਪਰਤ ਰਹੇ ਇਕ ਪਰਿਵਾਰ ਦੀ ਗੱਡੀ ਦਰੱਖ਼ਤ ਨਾਲ ਟਕਰਾ ਗਈ। ਹਾਦਸੇ ਵਿੱਚ ਦੋ ਔਰਤਾਂ ਦੀ ਮੌਤ ਹੋ ਗਈ, ਜਦੋਂ ਕਿ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ ਅਤੇ ਉਹ ਅੰਮ੍ਰਿਤਸਰ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਪੁਲਿਸ ਨੇ ਲਾਸ਼ਾਂ ਦਾ ਅੱਜ ਪੋਸਟਮਾਰਟਮ ਕਰਵਾਇਆ ਅਤੇ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕਾਂ ਵਿਚੋਂ ਇਕ ਦਾ ਵਿਆਹ ਸਿਰਫ਼ ਅੱਠ ਮਹੀਨੇ ਪਹਿਲਾਂ ਹੀ ਹੋਇਆ ਸੀ।

ਪੁਲਿਸ ਦੇ ਅਨੁਸਾਰ, 23 ਨਵੰਬਰ ਨੂੰ, ਪੁਲਿਸ ਨੂੰ ਸੂਚਨਾ ਮਿਲੀ ਕਿ ਦਸੂਹਾ-ਮਾਈਨੀ ਰੋਡ 'ਤੇ ਬਾਯੋਸਾ ਪਿੰਡ ਦੇ ਨੇੜੇ ਇੱਕ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਤੇ ਇੱਕ ਦਰੱਖਤ ਨਾਲ ਟਕਰਾ ਗਈ। ਪੁਲਿਸ ਮੌਕੇ 'ਤੇ ਪਹੁੰਚੀ। ਰਜਿੰਦਰ ਕੌਰ (32) ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਪ੍ਰੀਤੀ (21) ਨੂੰ ਗੰਭੀਰ ਹਾਲਤ ਵਿੱਚ ਜਲੰਧਰ ਲਿਜਾਇਆ ਗਿਆ ਅਤੇ ਜਿਥੇ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਕੁਲਵਿੰਦਰ ਕੌਰ ਗੰਭੀਰ ਜ਼ਖ਼ਮੀ ਹੈ। ਪੁਲਿਸ ਅਨੁਸਾਰ ਕਾਰ ਵਿੱਚ ਸੱਤ ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਦੋ ਬੱਚੇ ਵੀ ਸ਼ਾਮਲ ਸਨ।

ਕਾਰ ਚਾਲਕ ਅਸ਼ਵਨੀ ਨੇ ਆਪਣੇ ਬਿਆਨ ਵਿੱਚ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਪਿਤਾ ਗੁਰਦਿਆਲ ਸਿੰਘ (55), ਮਾਂ ਕੁਲਦੀਪ ਕੌਰ (50), ਪਤਨੀ ਪ੍ਰੀਤੀ (21), ਮਾਸੀ ਰਾਜਿੰਦਰ ਕੌਰ (32) ਅਤੇ ਬੱਚਿਆਂ ਮੰਨਤ ਅਤੇ ਅਯਾਨ ਨਾਲ ਵਿਆਹ ਤੋਂ ਵਾਪਸ ਜਾ ਰਹੇ ਸਨ ਉਦੋਂ ਹੀ ਕਾਰ ਇੱਕ ਦਰੱਖਤ ਨਾਲ ਟਕਰਾ ਗਈ ਤੇ ਹਾਦਸਾ ਵਾਪਰ ਗਿਆ।