Punjab Weather Update: ਪੰਜਾਬ ਵਿਚ ਠੰਢ ਨੇ ਠਾਰੇ ਲੋਕ, 10 ਡਿਗਰੀ ਸੈਲਸੀਅਸ ਤੋਂ ਹੇਠਾਂ ਡਿੱਗਿਆ ਤਾਪਮਾਨ
Punjab Weather Update: ਫ਼ਰੀਦਕੋਟ ਵਿਚ ਤਾਪਮਾਨ ਚਾਰ ਡਿਗਰੀ ਸੈਲਸੀਅਸ ਤਕ ਡਿੱਗਾ
ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਵਿਚ ਠੰਢ ਵਧਦੀ ਜਾ ਰਹੀ ਹੈ। ਫਰੀਦਕੋਟ ਮੰਗਲਵਾਰ ਨੂੰ ਪੰਜਾਬ ਦਾ ਸੱਭ ਤੋਂ ਠੰਢਾ ਸਥਾਨ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਤਕ ਡਿੱਗ ਗਿਆ। ਹਰਿਆਣਾ ਦੇ ਹਿਸਾਰ ਵਿਚ ਸੱਭ ਤੋਂ ਘੱਟ ਤਾਪਮਾਨ 6.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਫਰੀਦਕੋਟ ਵਿਚ ਸੋਮਵਾਰ ਨੂੰ ਪੰਜਾਬ ਦਾ ਸੱਭ ਤੋਂ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਬਠਿੰਡਾ ’ਚ ਘੱਟੋ-ਘੱਟ ਤਾਪਮਾਨ 5.6 ਡਿਗਰੀ, ਗੁਰਦਾਸਪੁਰ ’ਚ 7 ਡਿਗਰੀ, ਅੰਮ੍ਰਿਤਸਰ ’ਚ 7.8 ਡਿਗਰੀ, ਲੁਧਿਆਣਾ ’ਚ 7.4 ਡਿਗਰੀ, ਪਟਿਆਲਾ ’ਚ 8.4 ਡਿਗਰੀ ਅਤੇ ਫਿਰੋਜ਼ਪੁਰ ’ਚ 6.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਹਰਿਆਣਾ ਦੇ ਸਿਰਸਾ ’ਚ 7.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਗੁਰੂਗ੍ਰਾਮ ’ਚ 9.8 ਡਿਗਰੀ, ਕਰਨਾਲ ’ਚ 8 ਡਿਗਰੀ, ਅੰਬਾਲਾ ’ਚ 10.3 ਡਿਗਰੀ, ਰੋਹਤਕ ’ਚ 8.2 ਡਿਗਰੀ ਅਤੇ ਭਿਵਾਨੀ ’ਚ 8.5 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। (ਪੀਟੀਆਈ)