ਇੰਡੀਅਨ ਆਈਡਲ 'ਚ ਪੁੱਜਾ ਬਠਿੰਡੇ ਦਾ ਇਹ ਪੁੱਤ,  ਘਰ ਦੇ ਕਮਰਿਆਂ ਨੂੰ ਦਰਵਾਜ਼ੇ ਵੀ ਨਹੀਂ ਹਨ

ਏਜੰਸੀ

ਖ਼ਬਰਾਂ, ਪੰਜਾਬ

ਪਰਿਵਾਰ ਦੀ ਸਹਾਇਤਾ ਲਈ ਕੋਈ ਅੱਗੇ ਨਹੀਂ ਆ ਰਿਹਾ।

File Photo

ਬਠਿੰਡਾ- ਬੂਟ ਪਾਲਿਸ਼ ਤੋਂ ਇੰਡੀਅਨ ਆਈਡਲ ਦੇ ਮੰਚ ਤੱਕ ਪਹੁੰਚਣ ਦਾ ਸਫਰ ਬਠਿੰਡਾ ਦੇ ਸਨੀ ਹਿੰਦੁਸਤਾਨੀ ਲਈ ਕਿਸੇ ਸੁਪਨੇ ਦੇ ਪੂਰੇ ਹੋਣ ਵਰਗਾ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਪ੍ਰਤੀਭਾ ਅਤੇ ਮਿਹਨਤ ਨਾਲ ਇਸ ਮੁਕਾਮ ਤੱਕ ਪਹੁੰਚਣ ਵਾਲੇ ਸਨੀ ਦੀ ਆਵਾਜ਼ ਦੇ ਮੁਰੀਦ ਤਾਂ ਸਾਰੇ ਹੀ ਹਨ

ਪਰ ਮਦਦ ਕਰਨ ਵਾਲਾ ਕੋਈ ਵੀ ਨਹੀਂ। ਹਾਲਾਂਕਿ ਨੇਹਾ ਕੱਕੜ ਨੇ ਉਸ ਦੀ ਕੁੱਝ ਸਹਾਇਤਾ ਕੀਤੀ ਸੀ ਜਿਸ ਨਾਲ ਉਸ ਨੇ ਆਪਣਾ ਕਰਜਾ ਚੁਕਾਇਆ ਸੀ। ਸਨੀ ਲਈ ਸ਼ਹਿਰ ਦੇ ਹਰ ਇਕ ਵਿਅਕਤੀ ਨੇ ਸੋਸ਼ਲ ਮੀਡੀਆ ਜਾਂ ਵਟਸਐੱਪ ਤੇ ਮੇਨ ਬਾਜ਼ਾਰ 'ਚ ਫਲੈਕਸ ਬੋਰਡ ਲਾ ਕੇ ਵੋਟ ਮੰਗੇ

ਪਰ ਪਰਿਵਾਰ ਦੀ ਸਹਾਇਤਾ ਲਈ ਕੋਈ ਅੱਗੇ ਨਹੀਂ ਆ ਰਿਹਾ।ਸਨੀ ਨੇ ਕੁੱਝ ਸਮਾਂ ਪਹਿਲਾਂ ਨਵਾਂ ਘਰ ਬਣਵਾਇਆ ਸੀ। ਕਮਰੇ ਬਿਨਾਂ ਪਲਾਸਰ ਕੀਤੇ ਹੋਏ ਹਨ ਅਤੇ ਨਾ ਹੀ ਉਹਨਾਂ ਦੇ ਦਰਵਾਜ਼ੇ ਲੱਗੇ ਹੋਏ ਹਨ।

ਸਨੀ ਦਾ ਜਦੋਂ ਵੀ ਕੋਈ ਸ਼ੋਅ ਹੁੰਦਾ ਹੈ ਤਾਂ ਉਸ ਦੀ ਮਾਂ ਅਤੇ ਬੈਣਾਂ ਕਿਸੇ ਹੋਰ ਦੇ ਘਰ ਜਾ ਕਿ ਉਸ ਦਾ ਸ਼ੋਅ ਦੇਖਦੀਆਂ। ਆਪਣੀ ਮਾਂ ਨਾਲ ਮੁੰਬਈ ਜਾ ਕੇ ਮਿਲਣ ਵਾਲੀ ਭੈਣ ਸਕੀਨਾ ਨੇ ਦੱਸਿਆ ਕਿ ਘਰ ਦੇ ਹਾਲਤ ਬਹੁਤ ਹੀ ਖਰਾਬ ਸਨ ਅਤੇ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਕਦੇ ਜ਼ਹਾਜ ਰਾਂਹੀ ਮੁੰਬਈ ਜਾਣਗੇ। ਉਸ ਦੀ ਭੈਣ ਨੇ ਦੱਸਿਆ ਕਿ ਉਸ ਨੇ ਟੀਵੀ ਵਿਚ ਹੀ ਵੱਡੇ ਸਟੇਜ਼ ਦੇਖੇ ਸਨ