ਬਟਾਲਾ ਤੋਂ ਕਿਸਾਨਾਂ ਲਈ ਇੰਝ ਤਿਆਰ ਹੋ ਰਹੀਆਂ ਦੇਸੀ ਘੀ ਦੀ ਅਲਸੀ ਦੀਆਂ ਪਿੰਨੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਟਾਲਾ ਦੇ ਲੋਕਾਂ ਵਲੋਂ 600 ਕਿੱਲੋ ਦੇ ਕਰੀਬ ਅਲਸੀ ਦੀ ਪਿੰਨੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਇਸ ਪਿੰਨੀਆਂ ਨੂੰ ਬੀਬੀਆਂ ਬਣਾ ਰਹੀ ਹਨ।

Desi ghee pinia

ਗੁਰਦਾਸਪੁਰ: ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਵਲੋਂ ਦਿੱਲੀ ਵਿੱਚ ਲਗਾਤਾਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਵਿਚਕਾਰ ਬਹੁਤ ਸਾਰੇ ਸੰਗਠਨ ਅਤੇ ਵਰਗ ਕਿਸਾਨਾਂ ਲਯੀ ਕਈ ਤਰ੍ਹਾਂ ਦਾ ਸਾਮਾਨ ਬਣਾ ਕੇ ਦਿੱਲੀ ਮੋਰਚੇ ਤੇ ਭੇਜ ਰਹੇ ਹਨ। ਉੱਥੇ ਹੀ ਪੰਜਾਬ ਦੇ ਲੋਕ ਕਿਸੇ ਨਾ ਕਿਸੇ ਤਰੀਕੇ ਉਨ੍ਹਾਂ ਦੀ ਮਦਦ ਕਰਦੇ ਵਿਖਾਈ ਦੇ ਰਹੇ ਹਨ। ਅੱਜ ਬਟਾਲੇ ਦੇ ਅਰਬਨ ਏਸਟੇਟ ਦੇ ਲੋਕਾਂ ਵਲੋਂ ਖਾਸ ਦੇਸੀ ਘੀ ਦੀ ਅਲਸੀ ਦੀਆਂ ਪਿੰਨੀਆਂ ਬਣਾ ਕੇ ਕਿਸਾਨਾਂ ਲਈ ਤਿਆਰ ਕੀਤੀ ਗਈਆਂ ਹਨ।

ਦੱਸ ਦਈਏ ਕਿ ਅਰਬਨ ਇਸਟੇਟ ਦੇ ਗੁਰੂਦਵਾਰਾ ਵਿਚ ਬੀਬੀਆਂ ਅਲਸੀ ਦੀਆਂ ਪਿੰਨੀਆਂ ਬਣਾ ਰਹੀਆਂ ਨੇ। ਅਰਬਨ ਏਸਟੇਟ ਦੇ ਲੋਕਾਂ ਦਾ ਕਹਿਣਾ ਹੈ ਕਿ ਕੜਾਕੇ ਦੀ ਠੰਢ ਵਿੱਚ ਕਿਸਾਨ ਦਿੱਲੀ ਵਿੱਚ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਡੱਟੇ ਹੋਏ ਹਨ। ਜ਼ਿਆਦਾ ਠੰਢ ਕਰਕੇ ਸਰੀਰ ਨੂੰ ਗਰਮ ਰੱਖਣ ਲਈ ਅਲਸੀ ਦੀ ਪਿੰਨੀਆਂ ਬਹੁਤ ਵਧੀਆ ਰਹਿੰਦੀਆਂ ਹਨ। ਬਟਾਲਾ ਦੇ ਲੋਕਾਂ ਵਲੋਂ 600 ਕਿੱਲੋ ਦੇ ਕਰੀਬ ਅਲਸੀ ਦੀ ਪਿੰਨੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਇਸ ਪਿੰਨੀਆਂ ਨੂੰ ਬੀਬੀਆਂ ਬਣਾ ਰਹੀ ਹਨ।

ਸੰਗਤ ਦੇ ਸਹਿਯੋਗ ਨਾਲ ਦੇਸੀ ਘੀ ਦੀ ਅਲਸੀ ਦੀ ਪਿੰਨੀਆਂ ਬਣਾਕੇ ਉਨ੍ਹਾਂ ਨੂੰ ਦਿੱਲੀ ਭੇਜੀਆਂ ਜਾਣਗੀਆਂ। ਇਸ ਦੌਰਾਨ ਪਿੰਨੀਆਂ ਬਣਾ ਰਹੀਆਂ ਔਰਤਾਂ ਨੇ ਦੱਸਿਆ ਕਿ ਇਨ੍ਹਾਂ ਪਿੰਨੀਆਂ ਵਿਚ ਕਾਜੂ, ਬਾਦਾਮ, ਕਿਸ਼ਮਿਸ਼ ਅਤੇ ਹੋਰ ਕਾਫੀ ਚੀਜ਼ਾ ਪਾਈਆਂ ਗਈਆਂ ਹਨ ਤਾਂ ਜੋ ਕਿਸਾਨ ਨੂੰ ਠੰਢ ਤੋਂ ਬਚਾਇਆ ਜਾ ਸਕੇ।