ਜੇ ਕਿਸਾਨੀ ਮੰਗਾਂ ਨਾ ਮੰਨੀਆਂ ਤਾਂ ਭਾਜਪਾ ਦੀ ਹਾਲਤ 1985 ਵਾਲੀ ਹੋ ਜਾਵੇਗੀ : ਪਰਮਿੰਦਰ ਢੀਂਡਸਾ 

ਏਜੰਸੀ

ਖ਼ਬਰਾਂ, ਪੰਜਾਬ

ਜੇ ਕਿਸਾਨੀ ਮੰਗਾਂ ਨਾ ਮੰਨੀਆਂ ਤਾਂ ਭਾਜਪਾ ਦੀ ਹਾਲਤ 1985 ਵਾਲੀ ਹੋ ਜਾਵੇਗੀ : ਪਰਮਿੰਦਰ ਢੀਂਡਸਾ 

image

ਪੰਜਾਬੀ 'ਵਰਸਟੀ ਦੇ ਖੋਜਾਰਥੀਆਂ ਨਾਲ ਕੀਤੀ ਗੱਲਬਾਤ 

ਪਟਿਆਲਾ, 25 ਦਸੰਬਰ (ਜਸਪਾਲ ਸਿੰਘ ਢਿੱਲੋਂ) : ਪੰਜਾਬ ਦੇ ਸਾਬਕਾ ਖ਼ਜ਼ਾਨਾ ਮੰਤਰੀ ਤੇ ਹਲਕਾ ਲਹਿਰਾ ਦੇ ਵਿਧਾਇਕ ਅਤੇ ਸ਼੍ਰੋਮਣੀ ਅਕਾਲੀ ਦਲ ਡੈਮੌਕ੍ਰੋਟਿਕ ਦੇ ਆਗੂ ਪਰਮਿੰਦਰ ਸਿੰਘ ਢੀਂਡਸਾ ਜੋ ਅੱਜ ਇਥੇ ਪੰਜਾਬੀ ਯੂਨੀਵਰਸਟੀ ਦੇ ਖੋਜਾਰਥੀਆਂ ਵਲੋਂ ਕਰਵਾਏ ਗਏ ਸਮਾਗਮ 'ਚ ਭਾਗ ਲੈਣ ਆਏ ਸਨ ਨੇ ਸਪੋਕਸਮੈਨ ਨਾਲ ਕੀਤੀ ਵਿਸ਼ੇਸ਼ ਗੱਲਬਾਤ ਦੌਰਾਨ ਆਖਿਆ ਕਿ ਭਾਜਪਾ ਹੰਕਾਰ ਦੇ ਘੋੜੇ 'ਤੇ ਚੜੀ  ਹੋਈ ਹੈ ਪਰ ਉਸ ਨੂੰ ਸਮਝ ਲੈਣਾ ਚਾਹੀਦਾ ਹੈ ਜੇ ਕਿਸਾਨੀ ਮੰਗਾਂ ਨਾ ਮੰਨੀਆਂ ਤਾਂ ਭਾਜਪਾ ਮੁੜ ਭਾਰਤ 'ਚ 1985 ਵਾਲੇ ਸਥਾਨ 'ਤੇ ਪਹੁੰਚ ਜਾਵੇਗੀ | 
   ਉਨ੍ਹਾਂ ਪੰਜਾਬ ਸਰਕਾਰ ਨੂੰ ਆਖਿਆ ਕਿ ਪੰਜਾਬ ਦੇ ਸਾਰੇ ਸਾਂਸਦ ਤੇ ਵਿਧਾਇਕਾਂ ਨੂੰ ਬਿਨਾਂ ਸ਼ਰਤ ਕਿਸਾਨੀ ਦੀ ਹਮਾਇਤ ਕਰਨੀ ਚਾਹੀਦੀ ਹੈ | ਸਾਨੂੰ ਸਾਰਿਆਂ ਨੂੰ ਕਿਸਾਨਾਂ ਨਾਲ ਖੜਣ ਦੀ ਜ਼ਰੂਰਤ ਹੈ | ਉਨ੍ਹਾਂ ਆਖਿਆ ਕਿ ਇਸ ਵੇਲੇ ਕਿਸਾਨੀ ਅੰਦੋਲਣ ਹੁਣ ਭਾਰਤ ਦੇ ਸਾਰੇ ਲੋਕਾਂ ਦਾ ਅੰਦੋਲਣ ਬਣ ਗਿਆ ਹੈ | ਸ. ਢੀਂਡਸਾ ਨੇ ਆਖਿਆ ਕਿ ਕਈ ਸਿਆਸੀ ਪਾਰਟੀਆਂ ਸ਼ਹੀਦ ਹੋਏ ਕਿਸਾਨਾਂ ਦੇ ਨਾਮ ਤੇ ਸਿਆਸੀ ਰੋਟੀਆਂ ਸੇਕਣ ਤੋਂ ਗੁਰੇਜ ਕਰਨ | 
ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਆਖਿਆ ਕਿ ਬਾਦਲ ਦਲ ਇਸ ਵੇਲੇ ਲੋਕਾਂ 'ਚ ਅਪਣੀ ਥਾਂ ਖ਼ਤਮ ਕਰ ਚੁੱਕਾ ਹੈ | ਅਕਾਲੀ ਦਲ ਕਿਸੇ ਵੇਲੇ ਪੰਥ ਅਤੇ ਕਿਸਾਨੀ ਤੇ ਡਟ ਕੇ ਪਹਿਰਾ ਦਿੰਦਾ ਸੀ ਪਰ ਹੁਣ ਉਹ ਅਪਣਾ ਆਧਾਰ ਖ਼ਤਮ ਕਰ ਚੁੱਕੇ ਹਨ | ਸ. ਢੀਂਡਸਾ ਨੇ ਆਖਿਆ ਕਿ ਇਸ ਕਿਸਾਨੀ ਅੰਦੋਲਣ ਤੋਂ ਬਾਅਦ ਹੁਣ ਅਗਲੇ ਸਮੇਂ 'ਚ ਨਵੇਂ ਸਿਆਸੀ ਸਮੀਕਰਨ ਬਣ ਸਕਦੇ ਹਨ | ਉਨ੍ਹਾਂ ਆਖਿਆ ਕਿ ਅਕਾਲੀ ਦਲ ਦੇ ਇਕ ਆਗੂ ਵਲੋਂ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਬਾਰੇ ਇਹ ਕਹਿਣਾ ਕਿ ਉਨ੍ਹਾਂ ਸੱਭ ਤੋਂ ਪਹਿਲਾਂ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਸੀ, ਇਸ ਦਾ ਲੋਕ ਹੀ ਵਿਰੋਧ ਕਰ ਰਹੇ ਹਨ, ਇਹ ਆਗੂੁ ਅੱਜ ਵੀ ਲੋਕਾਂ ਨੂੰ ਬੇਵਕੂਫ ਬਣਾ ਰਹੇ ਹਨ |
   ਅੱਜ ਦੇ ਸਮਾਗਮ 'ਚ ਢੀਂਡਸਾ ਨੇ ਆਖਿਆ ਕਿ ਉਹ ਹੁਣ ਨੌਜਵਾਨਾਂ ਨੂੰ ਅੱਗੇ ਲਿਆਉਣ ਲਈ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਾਉਣ ਲਈ ਪਹਿਲਕਦਮੀ ਕਰ ਰਹੇ ਹਨ | ਇਸ ਮੌਕੇ ਖੋਜਾਰਥੀਆਂ ਨੇ ਵਿਸਥਾਰ 'ਚ ਢੀਂਡਸਾ ਨੂੰ ਸਾਰੀ ਗੱਲ ਸਮਝਾਈ | ਇਸ ਮੌਕੇ ਜਿਲਾ ਪ੍ਰਧਾਨ ਅਕਾਲੀ ਦਲ ਡੈਮੋਕ੍ਰੇਟਿਕ ਰਣਧੀਰ ਸਿੰਘ ਰਖੜਾ, ਸਾਬਕਾ ਚੇਅਰਮੈਨ ਤੇਜਿੰਦਰਪਾਲ ਸਿੰਘ ਸੰਧੂ, ਸਾਬਕਾ ਉਪ ਪੁਲਿਸ ਕਪਤਾਨ ਨਾਹਰ ਸਿੰਘ  ਆਦਿ ਹਾਜ਼ਰ ਸਨ |
ਫੋਟੋ ਨੰ: 25 ਪੀਏਟੀ 15
ਪਟਿਆਲਾ ਵਿਖੇ ਪੰਜਾਬੀ ਵਰਸਿਟੀ ਨਾਲ ਸਬੰਧ ਖੋਜਾਰਥੀ , ਪੰਜਾਬ ਦੇ ਸਾਬਕਾ ਖਜ਼ਾਨਾ ਮੰਤਰੀ ਨੂੰ ਮੰਗ ਪੱਤਰ ਸੌਾਪਦੇ ਹੋਏ |