ਕਿਸਾਨੀ ਸੰਘਰਸ਼ ਵਿਚ ਸ਼ਹੀਦਹੋਏਕਿਸਾਨਾਂਦੇ ਰਵਾਰਾਂਲਈਕਲਗ਼ੀਧਰਟਰੱਸਟਬੜੂਸਾਹਿਬਸੰਸਥਾਨੇਕਰਦਿਤਾਵੱਡਾਐਲਾਨ
ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪਰਵਾਰਾਂ ਲਈ ਕਲਗ਼ੀਧਰ ਟਰੱਸਟ ਬੜੂ ਸਾਹਿਬ ਸੰਸਥਾ ਨੇ ਕਰ ਦਿਤਾ ਵੱਡਾ ਐਲਾਨ
ਕਿਸਾਨੀ ਸੰਘਰਸ਼ ਵਿਚ ਸ਼ਹੀਦ ਹੋਏ ਕਿਸਾਨਾਂ ਦੇ ਪਰਵਾਰਾਂ ਲਈ ਕਲਗ਼ੀਧਰ ਟਰੱਸਟ ਬੜੂ ਸਾਹਿਬ ਸੰਸਥਾ ਨੇ ਕਰ ਦਿਤਾ ਵੱਡਾ ਐਲਾਨ
ਸੰਗਰੂਰ, 25 ਦਸੰਬਰ (ਭੁੱਲਰ): ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ 'ਤੇ ਮੋਰਚਾ ਲਾਇਆ ਹੋਇਆ ਹੈ¢ ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ ਹੈ ਹਰ ਕੋਈ ਕਿਸਾਨਾਂ ਦੀ ਮਦਦ ਕਰ ਰਹੇ ਹਨ, ਕੋਈ ਲੰਗਰ ਲਗਾ ਰਿਹਾ ਹੈ ਕੋਈ ਕਿਸਾਨਾਂ ਨੂੰ ਲੋੜੀਦੀਆਂ ਚੀਜ਼ਾਂ ਮੁਹਈਆਂ ਕਰਵਾ ਰਿਹਾ ਹੈ ਪਰ ਇਸ ਕਿਸਾਨੀ ਮੋਰਚੇ ਵਿਚ ਬਹੁਤ ਸਾਰੇ ਕਿਸਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ¢ ਜਿਹੜੇ ਕਿਸਾਨ ਇਸ ਕਿਸਾਨੀ ਸੰਘਰਸ਼ ਵਿਚ ਅਪਣੀਆਂ ਜਾਨਾਂ ਗੁਆ ਚੁੱਕੇ ਹਨ ਉਨ੍ਹਾਂ ਦੇ ਪਰਵਾਰ ਦੀ ਮਦਦ ਲਈ ਬਹੁਤ ਸਾਰੀਆਂ ਸੰਸਥਾਵਾਂ ਅੱਗੇ ਆਈਆਂ ਹਨ¢ ਉਨ੍ਹਾਂ ਵਿਚੋਂ ਇਕ ਬੜੂ ਸਾਹਿਬ ਦੀ ਬ੍ਰਾਂਚ ਅਕਾਲ ਅਕਾਡਮੀ ਚੀਮਾ ਹੈ ਜਿਸਦੀ ਬਾਬਾ ਇਕਬਾਲ ਜੀ ਅਗਵਾਈ ਕਰ ਰਹੇ ਹਨ¢ ਸਪੋਕਸਮੈਨ ਦੇ ਪੱਤਰਕਾਰ ਵੱਲੋਂ ਇਸ ਸੰਸਥਾ ਦੇ ਪ੍ਰਬੰਧਕ ਜਗਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ¢ ਜਿਹਨਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ¢ ਜੋ ਵੀ ਕਿਸਾਨ ਇਸ ਕਿਸਾਨੀ ਅੰਦੋਲਨ ਵਿਚ ਸ਼ਹੀਦ ਹੋ ਗਏ ਹਨ | ਉਹਨਾਂ ਦੇ ਬੱਚਿਆਂ ਨੂੰ ਫਰੀ ਸਿਖਿਆ ਅਤੇ ਉਸ ਕਿਸਾਨਾਂ ਦੇ ਮੈਂਬਰਾਂ ਨੂੰ ਨÏਕਰੀ ਵੀ ਦਿਤੀ ਜਾਵੇਗੀ¢
ਬਾਬਾ ਜੀ ਨੇ ਗੱਲਬਾਤ ਦÏਰਾਨ ਦਸਿਆ ਕਿ ਬਾਬਾ ਸੰਤ ਬਾਬਾ ਤਰਸੇਮ ਜੀ ਦਾ ਮਿਸ਼ਨ ਸੀ ਵੀ ਦੁਨਿਆਵੀ ਵਿਦਿਆ ਅਤੇ ਪ੍ਰਰਮਾਰਥੀ ਵਿਦਿਆ ਦਾ ਸੁਮੇਲ ਕੀਤਾ ਜਾਵੇ¢ ਜਿਸ ਦੇ ਚਲਦੇ 1906 ਵਿਚ ਮਸਤੂਆਣਾ ਸਾਹਿਬ ਵਿਚ ਲੜਕੀਆਂ ਦਾ ਕਾਲਜ ਅਤੇ ਹੋਰ ਸਕੂਲ ਖੋਲ੍ਹੇ ਗਏ ਉਸਦੇ ਤਹਿਤ ਸੰਤ ਬਾਬਾ ਤੇਜਾ ਸਿੰਘ ਜੀ ਨੇ ਦੇਸ਼ਾਂ ਵਿਦੇਸ਼ਾਂ ਵਿਚ ਇਸਦਾ ਪ੍ਰਚਾਰ ਕੀਤਾ ਅਤੇ ਬਡੂ ਸਾਹਿਬ ਦੀ ਸਥਾਪਨਾ ਕੀਤੀ¢ ਅੱਜ ਬਾਬਾ ਇਕਬਾਲ ਜੀ ਇਸ ਦੀ ਅਗਵਾਈ ਕਰ ਰਹੇ ਹਨ¢ ਉਹਨਾਂ ਦਾ ਇਕ ਮਿਸ਼ਨ ਸੀ ਵੀ ਪਿੰਡਾਂ ਦੇ ਬੱਚਿਆਂ ਨੂੰ ਚੰਗੀ ਸਿਖਿਆ ਦਿੱਤੀ ਜਾਵੇ ਸ਼ਹਿਰਾਂ ਦੇ ਬੱਚੇ ਅਕਸਰ ਪੜ੍ਹ ਜਾਂਦੇ ਹਨ¢ ਉਸਦੇ ਤਹਿਤ ਬਾਬਾ ਜਾ ਨੇ 129 ਅਕਾਡਮੀਆਂ 5 ਰਾਜਾਂ ਵਿਚ ਖੋਲ੍ਹੀਆਂ¢
ਜਿਆਦਾਤਰ ਪੰਜਾਬ ਵਿਚ ਖੋਲ੍ਹੀਆਂ ਗਈਆ¢ ਅੱਜ 129 ਅਕਾਡਮੀਆਂ ਵਿਚ 70,000 ਬੱਚੇ ਸਿਖਿਆ ਲੈ ਰਹੇ ਹਨ ਜਿਹਨਾਂ ਵਿਚੋਂ 28850 ਬੱਚੇ ਫਰੀ ਜਾਂ ਘੱਟ ਫੀਸ ਤੇ ਸਿਖਿਆ ਲੈ ਰਹੇ ਹਨ¢ ਕਿਸਾਨਾਂ ਦੇ ਬੱਚਿਆਂ ਨੂੰ ਵੀ ਫਰੀ ਪੜਾਇਆ ਜਾਂਦਾ ਹੈ¢ ਜੋ ਬਾਰਡਰ ਤੇ ਵੀਰ ਸ਼ਹੀਦ ਹੋ ਰਹੇ ਹਨ ਉਹਨਾਂ ਦੇ ਬੱਚੇ ਵੀ ਫਰੀ ਪੜਾਏ ਜਾ ਰਹੇ ਹਨ¢ ਉਹਨਾਂ ਨੇ ਦੱਸਿਆ ਕਿ ਕਿਸਾਨੀ ਅੰਦੋਲਨ ਵਿਚ ਜੋ ਕਿਸਾਨ ਸ਼ਹੀਦ ਹੋਏ ਹਨ ਉਨਾਂ ਦੇ ਬੱਚਿਆਂ ਨੂੰ ਪੜ੍ਹਾਈ ਕਲਗ਼ੀਧਰ ਟਰੱਸਟ ਸੰਸਥਾ ਵਲੋਂ ਫਰੀ ਕਰਵਾਈ ਜਾਵੇਗੀ ਅਤੇ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨੂੰ ਯੋਗਤਾ ਅਨੁਸਾਰ ਨÏਕਰੀ ਦਿਤੀ ਜਾਵੇਗੀ¢