ਅੱਜ ਫਿਰ ਤੋਂ ਹਜ਼ਾਰਾਂ ਕਿਸਾਨ ਖਨੌਰੀ ਬਾਰਡਰ ਤੋਂ ਦਾਖਿਲ ਹੋ ਦਿੱਲੀ ਮੋਰਚੇ 'ਚ ਹੋਣਗੇ ਸ਼ਾਮਿਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

 27 ਦਸੰਬਰ ਨੂੰ 15,000 ਕਿਸਾਨ ਡੱਬਵਾਲੀ ਹੱਦ ਤੋਂ ਦਿੱਲੀ ਵਿੱਚ ਦਾਖਲ ਹੋਣਗੇ।

farmer

ਖਨੌਰੀ ਬਾਰਡਰ- ਪੰਜਾਬ ਅਤੇ ਹਰਿਆਣਾ ਦੀ ਹੱਦ 'ਤੇ ਬਣੇ ਖਨੌਰੀ ਬਾਰਡਰ 'ਤੇ ਅੱਜ ਫਿਰ ਹਜ਼ਾਰਾਂ ਕਿਸਾਨ ਪੁੱਜਣੇ ਸ਼ੁਰੂ ਹੋ ਗਏ ਹਨ। ਕੁਝ ਸਮੇਂ ਬਾਅਦ ਕਿਸਾਨ ਇੱਥੋਂ ਇਕ ਵੱਡੇ ਕਾਫ਼ਲੇ ਦੇ ਰੂਪ 'ਚ ਹਰਿਆਣਾ 'ਚ ਦਾਖਲ ਹੋਣਗੇ।

ਦੱਸ ਦੇਈਏ ਕਿ ਬੀਤੇ ਦਿਨੀ ਹੀ ਪੰਜਾਬ ਤੋਂ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਸਨ। ਦਿੱਲੀ ਕੂਚ ਦਾ ਇੱਕ ਮਹੀਨਾ ਪੂਰਾ ਹੋਣ ‘ਤੇ ਕਿਸਾਨ ਆਗੂ 15 ਹਜ਼ਾਰ ਕਿਸਾਨਾਂ ਨਾਲ ਖਨੌਰੀ ਹੱਦ ਤੋਂ ਦਿੱਲੀ ਵਿੱਚ ਦਾਖਲ ਹੋਣਗੇ।  27 ਦਸੰਬਰ ਨੂੰ 15,000 ਕਿਸਾਨ ਡੱਬਵਾਲੀ ਹੱਦ ਤੋਂ ਦਿੱਲੀ ਵਿੱਚ ਦਾਖਲ ਹੋਣਗੇ।

ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਕੇਂਦਰ ਸਰਕਾਰ ਦੇ ਝੂਠੇ ਪ੍ਰਚਾਰ ਅਤੇ ਦਿੱਲੀ ਵਿੱਚ ਕਿਸਾਨਾਂ ਦੇ ਅਧਿਕਾਰਾਂ ਨੂੰ ਉਜਾਗਰ ਕਰਦਿਆਂ 2.5 ਲੱਖ ਪੰਜਾਬੀ ਭਾਸ਼ਾ ਅਤੇ 50,000 ਹਿੰਦੀ ਭਾਸ਼ਾ ਵਿੱਚ ਛਪੇ ਪਰਚੇ ਘਰ-ਘਰ ਜਾ ਕੇ ਵੰਡੇ। ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਕੇਂਦਰ ਦੇ ਅੜਿੱਕੇ ਵਤੀਰੇ ਕਾਰਨ ਹਜ਼ਾਰਾਂ ਕਿਸਾਨ ਦਿੱਲੀ ਹੱਦ ‘ਤੇ ਖੁੱਲੇ ਅਸਮਾਨ ਹੇਠ ਪਏ ਹੋਏ ਹਨ। ਇਸ ਦੇ ਬਾਵਜੂਦ ਦੇਸ਼ ਦੇ ਪ੍ਰਧਾਨ ਮੰਤਰੀ ਕਿਸਾਨਾਂ ਦੀ ਇਸ ਸਮੱਸਿਆ ਪ੍ਰਤੀ ਗੰਭੀਰ ਨਹੀਂ ਹਨ।