ਮੋਦੀ ਨੇ 9 ਕਰੋੜ ਕਿਸਾਨਾਂ ਲਈ ਪੀਐਮ-ਕਿਸਾਨ ਯੋਜਨਾ ਦੀ ਅਗਲੀ ਕਿਸ਼ਤ ਕੀਤੀ ਜਾਰੀ
ਮੋਦੀ ਨੇ 9 ਕਰੋੜ ਕਿਸਾਨਾਂ ਲਈ ਪੀਐਮ-ਕਿਸਾਨ ਯੋਜਨਾ ਦੀ ਅਗਲੀ ਕਿਸ਼ਤ ਕੀਤੀ ਜਾਰੀ
ਪ੍ਰਧਾਨ ਮੰਤਰੀ ਨੇ ਪਛਮੀ ਬੰਗਾਲ ਦੇ ਕਿਸਾਨਾਂ ਨੂੰ ਪੀਐੱਮ-ਕਿਸਾਨ ਯੋਜਨਾ ਦੇ ਲਾਭ ਤੋਂ ਵਾਂਝਾ ਕਰਨ ਲਈ ਮਮਤਾ 'ਤੇ ਕੀਤੇ ਸ਼ਬਦੀ ਹਮਲੇ
ਨਵੀਂ ਦਿੱਲੀ, 25 ਦਸੰਬਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (ਪੀਐੱਮ-ਕਿਸਾਨ) ਦੇ ਲਾਭ ਤੋਂ ਪਛਮੀ ਬੰਗਾਲ ਦੇ 70 ਲੱਖ ਤੋਂ ਵੱਧ ਕਿਸਾਨਾਂ ਨੂੰ ਵਾਂਝਾ ਕਰਨ ਲਈ ਮੁੱਖ ਮੰਤਰੀ ਮਮਤਾ ਬੈਨਰਜੀ ਉੱਤੇ ਸ਼ਬਦੀ ਹਮਲੇ ਕੀਤੇ ਅਤੇ ਦੋਸ਼ ਲਾਇਆ ਕਿ ਉਹ ਰਾਜਨੀਤਕ ਕਾਰਨਾਂ ਕਰ ਕੇ ਅਜਿਹਾ ਕਰ ਰਹੀ ਹੈ¢
ਪੀਐੱਮ-ਕਿਸਾਨ ਨਿਧੀ ਅਧੀਨ ਮਿਲਣ ਵਾਲੇ ਵਿੱਤੀ ਲਾਭ ਦੀ ਅਗਲੀ ਕਿਸ਼ਤ ਜਾਰੀ ਕਰਨ ਤੋਂ ਬਾਅਦ, ਪ੍ਰਧਾਨ ਮੰਤਰੀ ਨੇ ਅਪਣੇ ਸੰਬੋਧਨ ਦÏਰਾਨ ਹੈਰਾਨੀ ਪ੍ਰਗਟ ਕੀਤੀ ਕਿ ਜਿਥੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁਧ ਪ੍ਰਦਰਸ਼ਨ ਹੋ ਰਹੇ ਹਨ, ਉਥੇ ਪਛਮੀ ਬੰਗਾਲ ਵਿਚ ਇਸ ਯੋਜਨਾ ਨੂੰ ਰਾਜ ਸਰਕਾਰ ਵਲੋਂ ਲਾਗੂ ਨਾ ਕੀਤੇ ਜਾਣ ਉੱਤੇ ਉਥੇ ਕੋਈ ਅੰਦੋਲਨ ਨਹੀਂ ਹੋ ਰਿਹਾ¢
ਇਕ ਬਟਨ ਦੇ ਕਲਿੱਕ 'ਤੇ ਪ੍ਰਧਾਨ ਮੰਤਰੀ ਨੇ 18,000 ਕਰੋੜ ਰੁਪਏ 9 ਕਰੋੜ ਲਾਭਪਾਤਰੀਆਂ ਦੇ ਖਾਤਿਆਂ ਵਿਚ ਤਬਦੀਲ ਕੀਤੇ¢ ਇਸ ਯੋਜਨਾ ਤਹਿਤ ਹਰ ਸਾਲ ਤਿੰਨ ਕਿਸ਼ਤਾਂ ਵਿਚ ਕਿਸਾਨਾਂ ਦੇ ਖਾਤਿਆਂ ਵਿਚ 6000 ਰੁਪਏ ਭੇਜੇ ਜਾਂਦੇ ਹਨ¢ 2,000 ਰੁਪਏ ਦੀ ਰਾਸ਼ੀ ਤਿੰਨ ਕਿਸ਼ਤਾਂ ਵਿਚ ਭੇਜੀ ਜਾਂਦੀ ਹੈ¢ਉਨ੍ਹਾਂ ਕਿਹਾ ਕਿ ਸਾਰੇ ਭਾਰਤ ਦੇ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਮਿਲ ਰਿਹਾ ਹੈ¢ ਸਾਰੀਆਂ ਵਿਚਾਰਧਾਰਵਾਂ ਨਾਲ ਜੁੜੀਆਂ ਸਰਕਾਰਾਂ ਇਸ ਨਾਲ ਜੁੜੀਆਂ ਹੋਈਆਂ ਹਨ ਪਰ ਇਕੋ ਇਕ ਪਛਮੀ ਬੰਗਾਲ ਹੈ ਜਿਥੇ 70 ਲੱਖ ਤੋਂ ਵੱਧ ਕਿਸਾਨਾਂ ਨੂੰ ਇਸ ਯੋਜਨਾ ਦਾ ਲਾਭ ਨਹੀਂ ਮਿਲ ਰਿਹਾ¢ ਉਨ੍ਹਾਂ ਨੂੰ ਇਹ ਪੈਸਾ ਨਹੀਂ ਰਿਹਾ, ਕਿਉਂਕਿ ਬੰਗਾਲ ਦੀ ਸਰਕਾਰ ਅਪਣੇ ਰਾਜਨੀਤਕ ਕਾਰਨਾਂ ਕਰ ਕੇ ਇਸ ਨੂੰ ਲਾਗੂ ਨਹੀਂ ਕਰ ਰਹੀ¢ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਹੁਤ ਸਾਰੇ ਕਿਸਾਨਾਂ ਨੇ ਇਸ ਦੇ ਲਾਭ ਲਈ ਭਾਰਤ ਸਰਕਾਰ ਨੂੰ ਸਿੱਧਾ ਪੱਤਰ ਵੀ ਲਿਖਿਆ ਹੈ, ਪਰ ਰਾਜ ਸਰਕਾਰ ਵੀ ਇਸ ਵਿਚ ਫਸ ਗਈ ਹੈ¢
ਮੋਦੀ ਨੇ ਖੱਬੀਆਂ ਪਾਰਟੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਉਹ ਇਸ ਮੁੱਦੇ 'ਤੇ ਸੂਬਾ ਸਰਕਾਰ ਵਿਰੁਧ ਅੰਦੋਲਨ ਕਿਉਂ ਨਹੀਂ ਕਰ ਰਹੇ¢ (ਪੀਟੀਆਈ)