ਆਹਮੋ ਸਾਹਮਣੇ ਹੋਏ ਹਰਿਆਣਾ ਪੰਜਾਬ ਦੇ ਬਾਬਿਆਂ ਨੇ ਮੋਦੀ ਨੂੰ ਲਾਹਣਤਾਂ ਪਾਉਣ ਦੀ ਬੰਨ੍ਹੀ ਨੇਰ੍ਹੀ!
''6 ਮਹੀਨਿਆਂ ਦਾ ਪਿਆ ਹੈ ਰਾਸ਼ਨ''
ਨਵੀਂ ਦਿੱਲੀ: (ਚਰਨਜੀਤ ਸਿੰਘ ਸੁਰਖਾਬ)ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ। ਕਿਸਾਨਾਂ ਨੂੰ ਦੇਸ਼ ਦੇ ਹਰ ਕੋਨੇ ਤੋਂ ਹਰ ਕਿੱਤੇ ਨਾਲ ਸਬੰਧਤ ਲੋਕਾਂ ਦਾ ਸਾਥ ਮਿਲ ਰਿਹਾ। ਸਪੋਕਸਮੈਨ ਦੇ ਪੱਤਰਕਾਰ ਵੱਲੋਂ ਸੰਭੂ ਬਾਰਡਰ ਦਾ ਅੱਖੀ ਡਿੱਠਾ ਹਾਲ ਵਿਖਾਇਆ ਗਿਆ।
ਉਥੋਂ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਗਈ। ਕਿਸਾਨੀ ਸੰਘਰਸ਼ ਨੂੰ ਇਕ ਮਹੀਨਾ ਪੂਰਾ ਹੋ ਗਿਆ। ਵੱਧ ਚੜ੍ਹ ਕੇ ਕਿਸਾਨ ਦਿੱਲੀ ਆ ਰਹੇ ਹਨ। ਕਿਸਾਨਾਂ ਵਿਚ ਏਕਤਾ ਬਹੁਤ ਹੈ। ਕਿਸਾਨਾਂ ਦਾ ਕਾਫਲਾ ਦਿਨੋ ਦਿਨ ਵਿਸ਼ਾਲ ਰੂਪ ਧਾਰਨ ਕਰ ਰਿਹਾ ਹੈ। ਹੁਣ ਵੀ ਬਹੁਤ ਸਾਰੇ ਟਰੈਕਟਰ ਟਰਾਲੀਆਂ ਆ ਰਹੀਆਂ ਹਨ। ਦਿੱਲੀ ਵਿਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਕਿਸਾਨਾਂ ਦੇ ਇਸ਼ਨਾਨ ਲਈ ਗਰਮ ਪਾਣੀ ਦਾ ਪੂਰਾ ਪ੍ਰਬੰਧ ਹੈ।
ਦਿੱਲੀ ਵਿਚਲੇ ਟੀਡੀ ਮਾਲ ਤੇ ਬਾਹਰ ਕਿਸਾਨਾਂ ਨੇ ਆਪਣੇ ਡੇਰੇ ਲਾਏ ਹਨ। ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਇਥੇ ਡੇਰਾ ਲਾਇਆ ਹੈ। ਸਪੋਕਸਮੈਨ ਦੇ ਪੱਤਰਕਾਰ ਵੱਲੋ ਨੌਜਵਾਨਾਂ ਨਾਲ ਗੱਲਬਾਤ ਕੀਤੀ ਗਈ ਉਹਨਾਂ ਕਿਹਾ ਬਹੁਤ ਵਧੀਆ ਲੱਗ ਰਿਹਾ ਹੈ ਨੌਜਵਾਨਾਂ ਵਿਚਲਾ ਜਜ਼ਬਾ ਵੇਖ ਕੇ ਮਨ ਖੁਸ਼ ਹੋ ਰਿਹਾ ਹੈ। ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਹਨ। ਉਹਨਾਂ ਕਿਹਾ ਕਿ ਸਾਡਾ ਜੋਸ਼ ਦਿਨੋ ਦਿਨ ਵਧ ਰਿਹਾ ਹੈ । ਅਬੋਹਰ ਦੇ ਕਿਸਾਨ ਦੇ ਕਿਹਾ ਕਿ ਇਹ ਖਾਲਸੇ ਦੀ ਫੌਜ ਹੈ। ਚੜਦੀ ਕਲਾ ਵਾਲੀ ਇਹਨਾਂ ਦਾ ਜੋਸ਼ ਦਿਨੋ ਦਿਨ ਵਧ ਰਿਹਾ ਹੈ। ਲੋਈਆਂ ਦੇ ਕਿਸਾਨ ਨੇ ਦੱਸਿਆ ਕਿ ਜਿੱਤ ਪੱਕੀ ਹੈ ਸਾਰੇ ਨਾਲ ਹੈ।
ਹਰਿਆਣਾ ਦੇ ਕਿਸਾਨਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬ ਨਾਲ ਹਰਿਆਣਾ ਦਾ ਭਾਈਚਾਰਾ 10 ਗੁਣਾ ਵਧ ਗਿਆ। ਪੰਜਾਬ ਦੇ ਕਿਸਾਨ ਨੇ ਕਿਹਾ ਕਿ ਇਕ ਮਹੀਨਾ ਹੋ ਗਿਆ ਸਰਕਾਰ ਸਹੀਂ ਨਹੀਂ ਚਲ ਰਹੀ। ਲੀਡਰ ਵੀ ਨਾਲ ਰਲੇ ਹੋਏ ਹਨ। ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਕਹਿੰਦੇ ਹਾਂ ਅਸੀਂ ਤੁਹਾਡੇ ਹਾਂ ਪਰ ਹੁਣ ਕੋਈ ਹਾਲ ਨਹੀਂ ਪੁੱਛ ਰਿਹਾ। ਉਹਨਾਂ ਕਿਹਾ ਕਿ ਅਸੀਂ ਆਪਣੀ ਜਮੀਨ ਨੂੰ ਕਿਸੇ ਬੇਗਾਨੇ ਹੱਥਾਂ ਵਿਚ ਜਾਣ ਦੇਵਾਂਗੇ।
ਕਿਸਾਨ ਨੇ ਕਿਹਾ ਕਿ ਮੋਦੀ ਚਾਰ ਦਿਨ ਮੇਰੇ ਨਾਲ ਪੰਜਾਬ ਆ ਜਾਵੇ ਮੈਂ ਉਸਨੂੰ ਖੇਤੀ ਕਰਨੀ ਸਿਖਾ ਦੇਵਾਂਗਾ। ਉਹਨਾਂ ਕਿਹਾ ਅਸੀਂ ਅੱਤਵਾਦੀ ਨਹੀਂ ਹਾਂ ਕਿਸਾਨ ਹਾਂ। ਅਸੀਂ ਕਿਸੇ ਵੀ ਲੀਡਰ ਨੂੰ ਇਸ ਮੋਰਚੇ ਵਿਚ ਸ਼ਾਮਲ ਨਹੀਂ ਹੋਣ ਦਿੱਤਾ। ਕਿਸਾਨਾਂ ਨੇ ਦੱਸਿਆ ਕਿ ਗੁਰੂ ਦਾ ਲੰਗਰ ਸਭ ਲਈ ਹੈ ਇਥੇ ਕੋਈ ਵੀ ਆ ਕੇ ਲੰਗਰ ਛੱਕ ਸਕਦਾ ਹੈ। ਇਹ 20 ਰੁਪਏ ਤੋਂ ਸ਼ੁਰੂ ਹੋਇਆ ਸੀ ਅੱਜ ਤੱਕ ਚਲ ਰਿਹਾ ਹੈ ਬਾਬੇ ਨਾਨਕ ਦੀ ਮਿਹਰ ਹੈ।
ਉਹਨਾਂ ਕਿਹਾ ਕਿ ਸਾਡੇ ਕੋਲ 6 ਮਹੀਨਿਆਂ ਦਾ ਰਾਸ਼ਨ ਪਿਆ ਹੈ। ਹਰਿਆਣੇ ਦੇ ਨੌਜਵਾਨਾਂ ਵੱਲੋਂ ਵੀ ਨਿਰੰਤਰ ਲੰਗਰ ਦੀ ਸੇਵੀ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਚਲਾਕਬਾਜ਼ੀ ਗੱਲਾਂ ਨਹੀਂ ਚੱਲਣ ਦੇਣਗੇ। ਉਹ ਇਹ ਤਿੰਨੇ ਕਾਨੂੰਨ ਰੱਦ ਕਰਵਾ ਕੇ ਜਾਣਗੇ। ਲੰਗਰ ਲੈ ਕੇ ਆਏ ਨੌਜਵਾਨਾਂ ਨੇ ਕਿਹਾ ਕਿ ਸਰਕਾਰ ਨੇ ਬਹੁਤ ਰੋਕਿਆ ਪਰ ਉਹ ਨਹੀਂ ਰੁਕਣਗੇ ਸਗੋਂ ਆਪਣੇ ਹੱਕ ਲੈ ਕੇ ਜਾਣਗੇ।