ਭਾਰਤ ਪਾਕਿ ਸਰਹੱਦ ਤੋਂ BSF ਨੇ ਬਰਾਮਦ ਕੀਤੀ 100 ਕਰੋੜ ਤੋਂ ਵੱਧ ਦੀ ਹੈਰੋਇਨ

ਏਜੰਸੀ

ਖ਼ਬਰਾਂ, ਪੰਜਾਬ

ਬਰਾਮਦ ਹੈਰੋਇਨ ਦਾ ਭਾਰ ਕਰੀਬ 22 ਕਿਲੋ ਦੱਸਿਆ ਜਾ ਰਿਹਾ ਹੈ, ਜਿਸ ਨੂੰ ਉਨ੍ਹਾਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ। 

BSF seizes over Rs 100 crore heroin from Indo-Pak border

 

ਤਰਨਤਾਰਨ  - ਬੀ.ਐੱਸ.ਐੱਫ ਨੇ ਸਥਾਨਕ ਜ਼ਿਲ੍ਹੇ ਅਧੀਨ ਆਉਂਦੀ ਭਾਰਤ ਪਾਕਿਸਤਾਨ ਸਰਹੱਦ ਨੇੜਿਓਂ ਪਾਕਿਸਤਾਨ ਵੱਲੋਂ ਭੇਜੀ 22 ਪੈਕੇਟ ਹੈਰੋਇਨ ਨੂੰ  ਬਰਾਮਦ ਕੀਤਾ ਹੈ। ਬੀ.ਐੱਸ.ਐੱਫ ਵੱਲੋਂ ਜ਼ਿਲ੍ਹਾ ਪੁਲਿਸ ਦੇ ਸਹਿਯੋਗ ਨਾਲ ਤਲਾਸ਼ੀ ਅਭਿਆਨ ਚਲਾਉਂਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਭਾਰਤ ਪਾਕਿ ਸਰਹੱਦ ਦੇ ਬੀ.ਓ.ਪੀ ਮੀਆ ਆਸਲ ਉਤਾੜ (ਖੇਮਕਰਨ ਸੈਕਟਰ) ਵਿਖੇ ਬੀ.ਐੱਸ.ਐੱਫ ਦੀ 101 ਬਟਾਲੀਅਨ ਵੱਲੋਂ ਗਸ਼ਤ ਕੀਤੀ ਜਾ ਰਹੀ ਸੀ।

ਇਸ ਦੌਰਾਨ ਜਵਾਨਾਂ ਨੂੰ ਕੰਡਿਆਲੀ ਤਾਰ ਨੇੜੇ ਕੁਝ ਹਲਚਲ ਹੁੰਦੀ ਨਜ਼ਰ ਆਈ। ਸਰਹੱਦ ’ਤੇ ਤਾਇਨਾਤ ਜਵਾਨਾਂ ਨੂੰ ਤਲਾਸ਼ੀ ਅਭਿਆਨ ਦੌਰਾਨ ਕੰਡਿਆਲੀ ਤਾਰ ਨੇੜੇ ਭਾਰਤੀ ਖੇਤਰ ’ਚੋਂ 22 ਪੈਕੇਟ ਹੈਰੋਇਨ ਬਰਾਮਦ ਹੋਈ। ਬਰਾਮਦ ਹੈਰੋਇਨ ਦਾ ਭਾਰ ਕਰੀਬ 22 ਕਿਲੋ ਦੱਸਿਆ ਜਾ ਰਿਹਾ ਹੈ, ਜਿਸ ਨੂੰ ਉਨ੍ਹਾਂ ਨੇ ਆਪਣੇ ਕਬਜ਼ੇ ਵਿਚ ਲੈ ਲਿਆ। 

ਪਾਕਿਸਤਾਨ ਵੱਲੋਂ ਭੇਜੀ ਗਈ ਹੈਰੋਇਨ ਦੀ ਇਹ ਖੇਪ ਕਿੱਤੇ ਪਹੁੰਚਾਈ ਜਾਣੀ ਸੀ ਇਸ ਦਾ ਪਤਾ ਲਗਾਉਣ ਲਈ ਬੀ.ਐੱਸ.ਐੱਫ. ਅਤੇ ਜ਼ਿਲ੍ਹਾ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਬਰਾਮਦ ਕੀਤੀ ਗਈ ਇਸ ਹੈਰੋਇਨ ਦੀ ਅੰਤਰ ਰਾਸ਼ਟਰੀ ਬਾਜ਼ਾਰ ਵਿਚ ਕੀਮਤ 100 ਕਰੋੜ ਰੁਪਏ ਤੋਂ ਉੱਪਰ ਦੱਸੀ ਜਾ ਰਹੀ ਹੈ।