ਜੇ ਅੱਜ ਰਾਸ਼ਟਰ ਦਾ ਵਿਸ਼ਵਾਸ ਤੇ ਅਖੰਡਤਾ ਸੁਰੱਖਿਅਤ ਹੈ ਤਾਂ ਇਸ ਦੇ ਪਿਛੇ ਸਿੱਖ ਗੁਰੂਆਂ

ਏਜੰਸੀ

ਖ਼ਬਰਾਂ, ਪੰਜਾਬ

ਜੇ ਅੱਜ ਰਾਸ਼ਟਰ ਦਾ ਵਿਸ਼ਵਾਸ ਤੇ ਅਖੰਡਤਾ ਸੁਰੱਖਿਅਤ ਹੈ ਤਾਂ ਇਸ ਦੇ ਪਿਛੇ ਸਿੱਖ ਗੁਰੂਆਂ ਦੀ ਮਹਾਨ ਤਪੱਸਿਆ ਹੈ : ਮੋਦੀ

image

ਦੀ ਮਹਾਨ ਤਪੱਸਿਆ ਹੈ : ਮੋਦੀ


ਕਿਹਾ, ਗੁਰੂਆਂ ਨੇ ਨਾ ਸਿਰਫ਼ ਭਾਰਤ ਦੀ ਚੇਤਨਾ ਨੂੰ  ਜਗਾਇਆ ਸਗੋਂ ਭਾਰਤ ਨੂੰ  ਸੁਰੱਖਿਅਤ ਰੱਖਣ ਦਾ ਰਾਹ ਵੀ ਬਣਾਇਆ

ਨਵੀਂ ਦਿੱਲੀ, 25 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਗ਼ਲਾਂ ਅਤੇ ਅੰਗਰੇਜ਼ਾਂ ਵਿਰੁਧ ਭਾਰਤ ਦੇ ਸੰਘਰਸ਼ 'ਚ ਸਿੱਖ ਗੁਰੂਆਂ ਦੇ ਯੋਗਦਾਨ ਨੂੰ  ਨਮਨ ਕਰਦੇ ਹੋਏ ਸਨਿਚਰਵਾਰ ਨੂੰ  ਕਿਹਾ ਕਿ ਉਨ੍ਹਾਂ ਨੇ (ਸਿੱਖ ਗੁਰੂਆਂ) ਜਿਨ੍ਹਾਂ ਖ਼ਤਰਿਆਂ ਤੋਂ ਦੇਸ਼ ਨੂੰ  ਸਾਵਧਾਨ ਕੀਤਾ ਸੀ ਉਹ ਅੱਜ ਵੀ ਮੌਜੂਦ ਹਨ | ਉਨ੍ਹਾਂ ਕਿਹਾ ਕਿ ਦੇਸ਼ ਦੀ ਏਕਤਾ 'ਤੇ ਸ਼ਾਂਤੀ ਨੂੰ  ਕੋਈ ਖ਼ਤਰਾ ਨਾ ਆਵੇ ਇਸ ਲਈ ਇਕਜੁੱਟਤਾ ਬਹੁਤ ਜ਼ਰੂਰੀ ਹੈ | ਸਿੱਖ ਭਾਈਚਾਰੇ ਨੂੰ  ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਦੀ ਇਹ ਅਪੀਲ ਅਜਿਹੇ ਸਮੇਂ ਆਈ ਹੈ ਜਦ ਦੋ ਦਿਨ ਪਹਿਲਾਂ ਪੰਜਾਬ ਦੇ ਲੁਧਿਆਣਾ ਜ਼ਿਲ੍ਹਾ ਅਦਾਲਤ 'ਚ ਇਕ ਧਮਾਕਾ ਹੋਇਆ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 6 ਜ਼ਖ਼ਮੀ ਹੋ ਗਏ |
ਪ੍ਰਧਾਨ ਮੰਤਰੀ ਮੋਦੀ ਨੇ ਅੱਜ ਗੁਜਰਾਤ ਦੇ ਗੁਰਦੁਆਰਾ ਲਖਪਤ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਸਮਾਗਮ ਨੂੰ  ਸੰਬੋਧਤ ਕੀਤਾ | ਉਨ੍ਹਾਂ ਕਿਹਾ ਕਿ ਕੋਰੋਨਾ ਕਾਲ ਦੌਰਾਨ ਗੁਰਦੁਆਰਿਆਂ ਨੇ ਸਮਾਜ ਦੀ ਬਹੁਤ ਸੇਵਾ ਕੀਤੀ ਹੈ | ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਵੀ ਸਾਰੇ ਗੁਰੂ ਸਾਹਿਬਾਨ ਨੇ ਭਾਰਤ ਨੂੰ  ਸੁਰੱਖਿਅਤ ਰੱਖਣ ਦਾ ਰਾਹ ਬਣਾਇਆ | ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਮਨੁੱਖਤਾ ਪ੍ਰਤੀ ਅਪਣੇ ਵਿਚਾਰਾਂ ਲਈ ਹਮੇਸਾ ਦਿ੍ੜ ਰਹੇ | ਉਹ ਭਾਰਤ ਦੀ ਆਤਮਾ ਦਾ ਦਰਸ਼ਨ ਕਰਵਾਉਂਦੇ ਹਨ | ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਜੀ ਮਨੁੱਖਤਾ ਪ੍ਰਤੀ ਅਪਣੇ ਵਿਚਾਰਾਂ ਲਈ ਸਦਾ ਡਟੇ ਰਹੇ, ਉਹ ਸਾਨੂੰ ਭਾਰਤ ਦੀ ਆਤਮਾ ਦੇ ਦਰਸ਼ਨ ਕਰਾਉਂਦਾ ਹੈ | ਦੇਸ਼ ਨੇ ਉਨ੍ਹਾਂ ਨੂੰ  'ਹਿੰਦ ਦੀ ਚਾਦਰ' ਦੀ ਪਦਵੀ ਦਿਤੀ, ਜੋ ਸਾਨੂੰ
ਸਿੱਖ ਪਰੰਪਰਾ ਪ੍ਰਤੀ ਹਰ ਇਕ ਭਾਰਤ ਵਾਸੀ ਦੇ ਜੁੜਾਅ ਨੂੰ  ਵਿਖਾਉਂਦਾ ਹੈ | ਔਰੰਗਜ਼ੇਬ ਖ਼ਿਲਾਫ਼ ਗੁਰੂ ਜੀ ਦਾ ਬਲੀਦਨ ਸਾਨੂੰ ਸਿਖਾਉਂਦਾ ਹੈ ਕਿ ਅਤਿਵਾਦ ਅਤੇ ਮਜ਼ਹਬੀ ਕੱਟੜਤਾ ਨਾਲ ਦੇਸ਼ ਕਿਵੇਂ ਲੜਦਾ ਹੈ |
ਉਨ੍ਹਾਂ ਕਿਹਾ ਸਾਡੇ ਗੁਰੂਆਂ ਦਾ ਯੋਗਦਾਨ ਸਿਰਫ਼ ਸਮਾਜ ਅਤੇ ਅਧਿਆਤਮਿਕਤਾ ਤਕ ਸੀਮਤ ਨਹੀਂ ਹੈ, ਬਲਕਿ ਸਾਡੀ ਕੌਮ, ਕੌਮ ਦਾ ਚਿੰਤਨ, ਕੌਮ ਦਾ ਵਿਸ਼ਵਾਸ ਅਤੇ ਅਖੰਡਤਾ ਜੇਕਰ ਅੱਜ ਸੁਰੱਖਿਅਤ ਹੈ ਤਾਂ ਇਸ ਦੇ ਮੂਲ ਵਿਚ ਸਿੱਖ ਗੁਰੂਆਂ ਦੀ ਮਹਾਨ ਤਪੱਸਿਆ ਹੈ | ਜਿਸ ਤਰ੍ਹਾਂ ਸਾਡੇ ਗੁਰਦੁਆਰਿਆਂ ਨੇ ਕੋਰੋਨਾ ਦੀ ਮੁਸ਼ਕਲ ਘੜੀ ਵਿਚ ਸੇਵਾ ਦੀ ਜ਼ਿੰਮੇਵਾਰੀ ਸੰਭਾਲੀ ਹੈ, ਉਹ ਗੁਰੂ ਸਾਹਿਬ ਦੀ ਕਿਰਪਾ ਅਤੇ ਉਨ੍ਹਾਂ ਦੇ ਆਦਰਸ਼ਾਂ ਦਾ ਪ੍ਰਤੀਕ ਹੈ | ਪੀਐਮ ਮੋਦੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਤੋਂ ਬਾਅਦ ਸਾਡੇ ਵੱਖ-ਵੱਖ ਗੁਰੂਆਂ ਨੇ ਨਾ ਸਿਰਫ਼ ਭਾਰਤ ਦੀ ਚੇਤਨਾ ਨੂੰ  ਜਗਾਇਆ, ਸਗੋਂ ਭਾਰਤ ਨੂੰ  ਸੁਰੱਖਿਅਤ ਰੱਖਣ ਦਾ ਰਾਹ ਵੀ ਬਣਾਇਆ ਹੈ | ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਪੂਰੀ ਦੁਨੀਆ ਤਕ ਨਵੀਂ ਊਰਜਾ ਨਾਲ ਪਹੁੰਚਾਉਣ ਲਈ ਹਰ ਪੱਧਰ 'ਤੇ ਯਤਨ ਕੀਤੇ ਗਏ | ਕਰਤਾਰਪੁਰ ਸਾਹਿਬ ਲਾਂਘਾ ਜਿਸਦੀ ਦਹਾਕਿਆਂ ਤੋਂ ਉਡੀਕ ਸੀ, 2019 ਵਿਚ ਸਾਡੀ ਸਰਕਾਰ ਨੇ ਇਸ ਦਾ ਨਿਰਮਾਣ ਪੂਰਾ ਕਰ ਕੀਤਾ | ਪ੍ਰਧਾਨ ਮੰਤਰੀ ਨੇ ਅੱਗੇ ਕਿਹਾ ਕਿ ਇਹ ਗੁਜਰਾਤ ਲਈ ਹਮੇਸ਼ਾ ਮਾਣ ਦੀ ਗੱਲ ਰਹੀ ਹੈ ਕਿ ਖ਼ਾਲਸਾ ਪੰਥ ਦੀ ਸਥਾਪਨਾ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਪੰਜ ਪਿਆਰਿਆਂ ਵਿਚੋਂ ਚੌਥੇ ਗੁਰੂ ਸਿੱਖ, ਭਾਈ ਮੋਹਕਮ ਸਿੰਘ ਜੀ ਗੁਜਰਾਤ ਦੇ ਹੀ ਸਨ | ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਬੇਟ ਦੁਆਰਕਾ ਭਾਈ ਮੋਹਕਮ ਸਿੰਘ ਦਾ ਨਿਰਮਾਣ ਹੋਇਆ ਹੈ |