ਓਮੀਕ੍ਰੋਨ ਦੇ ਵਧਦੇ ਕੇਸਾਂ ਦੇ ਮੱਦੇਨਗਜ਼ਰ ਪੰਜਾਬ ਸਮੇਤ 10 ਸੂਬਿਆਂ 'ਚ ਟੀਮਾਂ ਭੇਜੇਗਾ ਸਿਹਤ ਮੰਤਰਾਲਾ

ਏਜੰਸੀ

ਖ਼ਬਰਾਂ, ਪੰਜਾਬ

ਓਮੀਕ੍ਰੋਨ ਦੇ ਵਧਦੇ ਕੇਸਾਂ ਦੇ ਮੱਦੇਨਗਜ਼ਰ ਪੰਜਾਬ ਸਮੇਤ 10 ਸੂਬਿਆਂ 'ਚ ਟੀਮਾਂ ਭੇਜੇਗਾ ਸਿਹਤ ਮੰਤਰਾਲਾ

image

 

ਨਵੀਂ ਦਿੱਲੀ, 25 ਦਸੰਬਰ : ਸਰਕਾਰ ਨੇ ਸਨਿਚਰਵਾਰ ਨੂੰ  ਕਿਹਾ ਕਿ ਕੋਰੋਨਾ ਦੇ ਨਵੇਂ ਰੂਪ ਦਾ ਸਾਹਮਣਾ ਕਰ ਰਿਹਾ ਹੈ ਅਤੇ ਅਜਿਹੇ 'ਚ ਸਾਨੂੰ ਸਾਲ ਦੇ ਅੰਤ ਹੋਣ ਵਾਲੇ ਉਤਸਵਾਂ ਦੌਰਾਨ ਸਾਵਧਾਨੀ ਬਣਾਏ ਰੱਖਣ ਦੀ ਜ਼ਰੂਰਤ ਹੈ | ਨਾਲ ਹੀ ਸਰਕਾਰ ਨੇ ਰੇਖਾਂਕਿਤ ਕੀਤਾ ਕਿ ਜ਼ਰੂਰੀ ਨਹੀਂ ਹੈ ਕਿ ਓਮੀਕਰੋਨ ਨਾਲ ਹੋਣ ਵਾਲੇ ਸੰਕ੍ਰਮਣ ਨਾਲ ਗੰਭੀਰ ਰੋਗ ਹੋਵੇ | ਉੱਥੇ ਹੀ ਕੇਂਦਰੀ ਸਿਹਤ ਮੰਤਰਾਲਾ ਨੇ ਅੱਜ ਇਕ ਅਧਿਕਾਰਤ ਬਿਆਨ ਜਾਰੀ ਕਰ ਕੇ ਕਿਹਾ,''ਦੇਸ਼ ਦੇ ਉਨ੍ਹਾਂ 10 ਸੂਬਿਆਂ 'ਚ ਕੇਂਦਰ ਸਰਕਾਰ ਵਲੋਂ ਵਿਸ਼ੇਸ਼ ਟੀਮਾਂ ਭੇਜੀਆਂ ਜਾਣਗੀਆਂ, ਜਿਥੇ ਓਮੀਕਰੋਨ ਰੂਪ ਅਤੇ ਕੋਰੋਨਾ ਵਾਇਰਸ ਦੇ ਮਾਮਲੇ ਹਾਲ ਦੇ ਦਿਨਾਂ 'ਚ ਵਧੇ ਹਨ ਅਤੇ ਜਿਥੇ ਟੀਕਾਕਰਨ ਦੀ ਰਫ਼ਤਾਰ ਹਾਲੇ ਵੀ ਘੱਟ ਹੈ |
ਵਿਸ਼ੇਸ਼ ਟੀਮਾਂ ਭੇਜਣ ਲਈ ਜੋ 10 ਸੂਬੇ ਚੁਣੇ ਗਏ ਹਨ, ਉਨ੍ਹਾਂ 'ਚ ਕੇਰਲ, ਮਹਾਰਾਸ਼ਟਰ, ਤਾਮਿਲਨਾਡੂ, ਪਛਮੀ ਬੰਗਾਲ, ਮਿਜ਼ੋਰਮ, ਕਰਨਾਟਕ, ਬਿਹਾਰ, ਉੱਤਰ ਪ੍ਰਦੇਸ਼, ਝਾਰਖੰਡ ਅਤੇ ਪੰਜਾਬ ਸ਼ਾਮਲ ਹਨ | ਕੇਂਦਰ ਦੀਆਂ ਇਹ ਟੀਮਾਂ 3 ਤੋਂ 5 ਦਿਨਾਂ ਲਈ ਇਨ੍ਹਾਂ ਸੂਬਿਆਂ 'ਚ ਤਾਇਨਾਤ ਹੋਣਗੀਆਂ ਅਤੇ ਪ੍ਰਦੇਸ਼ ਸਰਕਾਰ ਦੇ ਸਿਹਤ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਨਗੀਆਂ | ਇਨ੍ਹਾਂ ਸੂਬਿਆਂ ਦੇ ਦੌਰੇ 'ਤੇ ਕੇਂਦਰੀ ਟੀਮਾਂ ਨੂੰ  3-5 ਦਿਨਾਂ ਲਈ ਤਾਇਨਾਤ ਕੀਤਾ ਜਾਵੇਗਾ | ਇਸ ਦੌਰਾਨ ਉਹ ਸੂਬੇ ਦੇ ਸਿਹਤ ਅਧਿਕਾਰੀਆਂ ਨਾਲ ਮਿਲ ਕੇ ਕੋਰੋਨਾ ਟੈਸਟ ਅਤੇ ਨਿਗਰਾਨੀ 'ਚ ਸੁਧਾਰ ਲਾਗੂ ਕਰਾਉਣ ਲਈ ਕੰਮ ਕਰਨਗੇ | ਦੱਸਣਯੋਗ ਹੈ ਕਿ ਦੇਸ਼ 'ਚ ਪਿਛਲੇ ਕੁੱਝ ਦਿਨਾਂ 'ਚ ਹੀ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਦੇ ਮਾਮਲੇ ਤੇਜੀ ਨਾਲ ਵਧੇ ਹਨ |     (ਏਜੰਸੀ)