ਪੰਜਾਬ ਪੁਲਿਸ ਬਾਰੇ ਇਤਰਾਜ਼ਯੋਗ ਟਿੱਪਣੀ ਕਰ ਕੇ ਬੁਰੇ ਫਸੇ ਨਵਜੋਤ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਨਵਜੋਤ ਸਿੱਧੂ ਨੇ ਕਿਹਾ ਸੀ - ਜਦੋਂ ਇਹ ਖੰਗੂਰਾ ਮਾਰੇ ਤਾਂ ਥਾਣੇਦਾਰ ਪੈਂਟ ਗਿੱਲੀ ਕਰ ਦਿੰਦਾ

navjot singh sidhu vs punjab police

“ਪੁਲਿਸ ਫੋਰਸ ਤੋਂ ਬਿਨ੍ਹਾਂ ਰਿਕਸ਼ੇਵਾਲਾ ਵੀ ਸਿਆਸਤਦਾਨਾਂ ਦਾ ਕਿਹਾ ਨਹੀਂ ਮੰਨਦਾ”, ਨਵਜੋਤ ਸਿੱਧੂ ਦੇ ਬਿਆਨ ਮਗਰੋਂ ਚੰਡੀਗੜ੍ਹ ਦੇ DSP ਨੇ ਦਿੱਤਾ ਸਿੱਧੂ ਨੂੰ ਜਵਾਬ

ਚੰਡੀਗੜ੍ਹ : ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਪੁਲਿਸ ਬਾਰੇ ਇਤਰਾਜ਼ਯੋਗ ਟਿੱਪਣੀ ਕਰ ਕੇ ਵਿਵਦਾਨ ਵਿੱਚ ਘਿਰ ਗਏ ਹਨ। ਚੰਡੀਗੜ੍ਹ ਪੁਲਿਸ ਦੇ ਡੀਐਸਪੀ ਦਿਲਸ਼ੇਰ ਸਿੰਘ ਚੰਦੇਲ ਨੇ ਸਿੱਧੂ ਨੂੰ ਫੋਰਸ ਦੀ ਸੁਰੱਖਿਆ ਛੱਡਣ ਦੀ ਚੁਣੌਤੀ ਦਿਤੀ ਹੈ। ਇਸ ਤੋਂ ਬਾਅਦ ਰਿਕਸ਼ਾ ਵਾਲਾ ਵੀ ਉਸ ਦੀ ਗੱਲ ਨਹੀਂ ਸੁਣੇਗਾ।

ਦੱਸ ਦੇਈਏ ਕਿ ਨਵਜੋਤ ਸਿੱਧੂ ਕੁਝ ਦਿਨ ਪਹਿਲਾਂ ਹੀ ਸੁਲਤਾਨਪੁਰ ਲੋਧੀ ਗਏ ਸਨ। ਉੱਥੇ ਹੀ ਕਾਂਗਰਸੀ ਵਿਧਾਇਕ ਨਵਤੇਜ ਚੀਮਾ ਦੀ ਹਮਾਇਤ ਦੇ ਜੋਸ਼ 'ਚ ਸਿੱਧੂ ਨੇ ਕਿਹਾ ਕਿ ਜੇਕਰ ਚੀਮਾ ਨੇ ਖੰਗੂਰਾ ਵੀ ਮਾਰਿਆ ਤਾਂ ਪੁਲਿਸ ਅਧਿਕਾਰੀ ਪੈਂਟ ਗਿੱਲੀ ਕਰ ਦੇਣਗੇ। ਜਿਸ ਤੋਂ ਬਾਅਦ ਪੁਲਿਸ ਫ਼ੋਰਸ 'ਚ ਸਿੱਧੂ ਖ਼ਿਲਾਫ਼ ਗੁੱਸਾ ਪਾਇਆ ਜਾ ਰਿਹਾ ਹੈ।

ਡੀਐਸਪੀ ਦਿਲਸ਼ੇਰ ਸਿੰਘ ਚੰਦੇਲ ਨੇ ਸਭ ਤੋਂ ਪਹਿਲਾਂ ਆਪਣੀ ਸ਼ਾਇਰੀ ਦੇ ਅੰਦਾਜ਼ ਵਿੱਚ ਸਿੱਧੂ ਨੂੰ ਜਵਾਬ ਦਿੱਤਾ। ਚੰਦੇਲ ਨੇ ਕਿਹਾ, 'ਸਿਆਸਤ ਦੇ ਰੰਗਾਂ 'ਚ ਇਨ੍ਹਾਂ ਨਾ ਡੁੱਬੋ ਕਿ ਸੂਰਬੀਰਾਂ ਦੀ ਸ਼ਹਾਦਤ ਵੀ ਯਾਦ ਨਾ ਆਉਣ, ਜ਼ੁਬਾਨ ਦਾ ਵਾਅਦਾ ਯਾਦ ਰੱਖੋ, ਜ਼ੁਬਾਨ ਦੇ ਬੋਲ ਯਾਦ ਰੱਖੋ।' ਇਸ ਤੋਂ ਬਾਅਦ ਚੰਦੇਲ ਨੇ ਕਿਹਾ ਕਿ 2-3 ਦਿਨਾਂ ਤੋਂ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸਿੱਧੂ ਆਪਣੇ ਸਾਥੀ ਨੂੰ ਪੁਲਿਸ ਬਾਰੇ ਇਤਰਾਜ਼ਯੋਗ ਗੱਲਾਂ ਕਹਿ ਰਹੇ ਹਨ।

ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਕਿ ਸੀਨੀਅਰ ਆਗੂ ਅਜਿਹੇ ਸ਼ਬਦ ਕਹਿ ਕੇ ਫੋਰਸ ਦਾ ਅਪਮਾਨ ਕਰਦੇ ਹਨ। ਇਹ ਫੋਰਸ ਉਨ੍ਹਾਂ ਦੇ ਪਰਿਵਾਰ ਸਮੇਤ ਉਨ੍ਹਾਂ ਦੀ ਰੱਖਿਆ ਕਰਦੀ ਹੈ। ਜੇ ਅਜਿਹਾ ਹੈ ਤਾਂ ਫੋਰਸ ਵਾਪਸ ਕਰੋ ਅਤੇ ਇਕੱਲੇ ਘੁੰਮੋ। ਸਿੱਧੂ ਆਪਣੇ ਨਾਲ 20 ਬੰਦਿਆਂ ਦੀ ਕੰਪਨੀ ਨਾਲ ਸਫ਼ਰ ਕਰਦਾ ਹੈ। ਜੇਕਰ ਫ਼ੋਰਸ ਨਾ ਹੋਵੇ ਤਾਂ ਰਿਕਸ਼ੇਵਾਲਾ ਵੀ ਗੱਲ ਨਹੀਂ ਸੁਣਦਾ।

ਉਨ੍ਹਾਂ ਸਿੱਧੂ ਦੇ ਸ਼ਬਦਾਂ ਦੀ ਨਿਖੇਧੀ ਕਰਦਿਆਂ ਪੰਜਾਬ, ਚੰਡੀਗੜ੍ਹ ਅਤੇ ਦੇਸ਼ ਦੀ ਪੁਲਿਸ ਵਲੋਂ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਪੁਲਿਸ ਦੀ ਜ਼ਮੀਰ ਵੀ ਹੈ ਤੇ ਸਤਿਕਾਰ ਵੀ | ਇਸ ਨੂੰ ਕਾਇਮ ਰੱਖਣਾ ਸਾਡੀ ਜ਼ਿੰਮੇਵਾਰੀ ਹੈ। ਮੈਂ ਸਿੱਧੂ ਦਾ ਧੰਨਵਾਦ ਕਰਦਾ ਹਾਂ ਕਿ ਉਸਨੇ ਪੂਰੀ ਪੁਲਿਸ ਫੋਰਸ ਨੂੰ ਸ਼ਰਮਸਾਰ ਕਰ ਦਿੱਤਾ ਹੈ।
ਨਵਜੋਤ ਸਿੱਧੂ ਵਿਵਾਦਿਤ ਭਾਸ਼ਣ ਨੂੰ ਲੈ ਕੇ ਕਈ ਵਾਰ ਘਿਰ ਚੁੱਕੇ ਹਨ।

ਕੁਝ ਦਿਨ ਪਹਿਲਾਂ ਲਖੀਮਪੁਰ ਖੇੜੀ ਵਿੱਚ ਮਾਰਚ ਵਿੱਚ ਕਿਸਾਨਾਂ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਮੂੰਹੋਂ ਅਪਮਾਨਜਨਕ ਸ਼ਬਦ ਨਿਕਲੇ ਸਨ। ਫਿਰ ਚੰਡੀਗੜ੍ਹ 'ਚ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰ ਦੇ ਸਵਾਲ ਦੇ ਜਵਾਬ 'ਚ ਉਨ੍ਹਾਂ ਅਪਸ਼ਬਦ ਬੋਲੇ। ਇਸ ਦੇ ਨਾਲ ਹੀ ਸਿੱਧੂ ਵਿਰੋਧੀਆਂ ਬਾਰੇ ਕਈ ਵਾਰ ਭੱਦੇ ਸ਼ਬਦ ਬੋਲ ਚੁੱਕੇ ਹਨ।