ਗਊ ਦਾ ਮਾਸ ਖਾਣ ਵਿਚ ਕੋਈ ਖ਼ਰਾਬੀ ਨਹੀਂ, ਸਾਵਰਕਰ ਨੇ ਖ਼ੁਦ ਅਪਣੀ ਕਿਤਾਬ ਵਿਚ ਲਿਖਿਆ ਹੈਦਿਗਵਿਜੇ ਸਿੰਘ

ਏਜੰਸੀ

ਖ਼ਬਰਾਂ, ਪੰਜਾਬ

ਗਊ ਦਾ ਮਾਸ ਖਾਣ ਵਿਚ ਕੋਈ ਖ਼ਰਾਬੀ ਨਹੀਂ, ਸਾਵਰਕਰ ਨੇ ਖ਼ੁਦ ਅਪਣੀ ਕਿਤਾਬ ਵਿਚ ਲਿਖਿਆ ਹੈ : ਦਿਗਵਿਜੇ ਸਿੰਘ

image


ਕਿਹਾ, ਭਾਜਪਾ ਤੇ ਸੰਘ ਸਾਵਰਕਰ ਦੀ ਵਿਚਾਰਧਾਰਾ ਨੂੰ  ਅੱਗੇ ਵਧਾ ਰਹੇ ਹਨ


ਭੋਪਾਲ, 25 ਦਸੰਬਰ : ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਨੇਤਾ ਦਿਗਵਿਜੇ ਸਿੰਘ ਨੇ ਸਨਿਚਵਾਰ ਨੂੰ  ਕਿਹਾ ਕਿ ਭਾਜਪਾ ਅਤੇ ਸੰਘ ਵਿਨਾਇਕ ਦਾਮੋਦਰ ਸਾਵਰਕਰ ਦੀ ਵਿਚਾਰਧਾਰਾ ਨੂੰ  ਅੱਗੇ ਵਧਾ ਰਹੇ ਹਨ | ਸਾਵਰਕਰ ਨੇ ਖ਼ੁਦ ਅਪਣੀ ਕਿਤਾਬ ਵਿਚ ਲਿਖਿਆ ਹੈ ਕਿ ਗਊ ਮਾਸ ਖ਼ਾਣ ਵਿਚ ਕੁੱਝ ਵੀ ਗ਼ਲਤ ਨਹੀਂ ਹੈ | ਜੋ ਗਾਂ ਅਪਣੇ ਹੀ ਮਲ ਵਿਚ ਲਿਟਦੀ ਹੈ, ਉਹ ਸਾਡੀ ਮਾਂ ਕਿਵੇਂ ਹੋ ਸਕਦੀ ਹੈ? ਕਾਂਗਰਸ ਨੇ ਲੋਕ ਜਾਗਰਣ ਮੁਹਿੰਮ ਸ਼ੁਰੂ ਕੀਤਾ ਹੋਇਆ ਹੈ | ਇਸ ਤਹਿਤ ਆਯੋਜਤ ਇਕ ਪ੍ਰੋਗਰਾਮ 'ਚ ਦਿਗਵਿਜੇ ਸਿੰਘ ਨੇ ਕਿਹਾ ਕਿ ਸਾਵਰਕਰ ਨੇ ਖੁਦ ਅਪਣੀ ਕਿਤਾਬ 'ਚ ਲਿਖਿਆ ਹੈ ਕਿ ਹਿੰਦੂ ਧਰਮ ਦਾ ਹਿੰਦੂਤਵ ਨਾਲ ਕੋਈ ਲੈਣਾ-ਦੇਣਾ ਨਹੀਂ ਹੈ | ਸਾਡੇ ਇਥੇ ਬਹੁਤ ਸਾਰੇ ਹਿੰਦੂ ਅਜਿਹੇ ਹਨ ਜੋ ਗਊ ਦਾ ਮਾਸ ਖਾਂਦੇ ਹਨ | ਉਨ੍ਹਾਂ ਕਿਹਾ ਕਿ ਕਿਸੇ ਵੀ ਪਵਿੱਤਰ ਗ੍ਰੰਥ ਵਿਚ ਇਹ ਨਹੀਂ ਲਿਖਿਆ ਗਿਆ ਕਿ ਗਊ ਮਾਸ ਨਹੀਂ ਖਾਣਾ ਚਾਹੀਦਾ | ਸਾਡੀ ਲੜਾਈ ਸੰਘ ਨਾਲ ਹੈ, ਜਿਸ ਦੀ ਵਿਚਾਰਧਾਰਾ ਦੇਸ਼ ਨੂੰ  ਵੰਡਣ ਦੀ ਹੈ | ਇਸ ਕਾਰਨ ਸੱਚ ਨੂੰ  ਜਾਣਨਾ ਅਤੇ