ਭਗਵੰਤ ਮਾਨ ਸਰਕਾਰ ਸੂਬੇ ਦੇ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਨ ਦੇਣ ਲਈ ਵਚਨਬੱਧ

ਏਜੰਸੀ

ਖ਼ਬਰਾਂ, ਪੰਜਾਬ

ਡਾ ਬਲਜੀਤ ਕੌਰ ਨੇ ਨਗਰ ਕੌਂਸਲ ਮਲੋਟ ਨੂੰ ਗਿੱਲੇ ਅਤੇ ਸੁੱਕੇ ਕੂੜੇ ਦੇ ਸਹੀ ਤਰੀਕੇ ਨਾਲ ਨਿਪਟਾਰੇ ਲਈ ਦਿੱਤੇ ਛੇ ਟਿੱਪਰ ਨੂੰ ਹਰੀ ਝੰਡੀ ਨਾਲ ਕੀਤਾ ਰਵਾਨਾ

Bhagwant Maan government is committed to provide a clean environment to the people of the state

ਚੰਡੀਗੜ੍ਹ -   ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਸਾਫ਼ ਸੁਥਰਾ ਵਾਤਾਵਰਨ ਦੇਣ ਲਈ ਵਚਨਬੱਧ ਹੈ। ਇਸ ਤਹਿਤ ਡਾ. ਬਲਜੀਤ ਕੌਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਨੇ ਮਲੋਟ ਸ਼ਹਿਰ ਨੂੰ ਸਾਫ਼-ਸੁਥਰਾ ਰੱਖਣ ਅਤੇ ਬਿਮਾਰੀਆਂ ਤੋਂ ਬਚਾਅ ਲਈ ਗਿੱਲੇ ਅਤੇ ਸੁੱਕੇ ਕੂੜੇ ਦੇ ਸਹੀ ਤਰੀਕੇ ਨਾਲ ਨਿਪਟਾਰੇ ਲਈ ਛੇ ਟਿੱਪਰ ਦਿੱਤੇ ਗਏ ।        

ਸਮਾਜਿਕ ਸੁਰੱਖਿਆ, ਇਸਤਰੀ, ਬਾਲ ਵਿਕਾਸ ਮੰਤਰੀ ਨੇ ਸ਼ਹਿਰ ਦੀ ਸਫਾਈ ਲਈ ਗਿੱਲੇ ਅਤੇ ਸੁੱਕੇ ਕੂੜੇ ਦੀ ਸਹੀ ਤਰੀਕੇ ਨਾਲ ਨਿਪਟਾਰੇ ਲਈ ਟਿੱਪਰਾਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਕੈਬਨਿਟ ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਨੂੰ ਸਾਫ਼ ਸੁਥਰਾ ਰੱਖਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ।

ਨਗਰ ਕੌਂਸਲ ਨੂੰ ਸ਼ਹਿਰ ਦੇ ਗਿੱਲੇ ਅਤੇ ਸੁੱਕੇ ਕੂੜੇ ਦੀ ਸਹੀ ਤਰੀਕੇ ਨਾਲ ਨਿਪਟਾਰੇ ਲਈ ਛੇ ਟਿੱਪਰ ਦਿੱਤੇ ਗਏ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਆਪਣਾ ਵਡਮੁੱਲਾ ਯੋਗਦਾਨ ਜਰੂਰ ਪਾਉਣ ਤਾਂ ਜੋ ਬਿਮਾਰੀਆ ਤੋਂ ਬਚਿਆ ਜਾ ਸਕੇ। ਘਰਾਂ ਦੇ ਕੂੜੇ ਨੂੰ ਗਿੱਲਾ ਅਤੇ ਸੁੱਕਾ ਅਲੱਗ ਅਲੱਗ ਰੱਖਿਆ ਜਾਵੇ।