ਪਾਕਿ ਕਿਸ਼ਤੀ 'ਚੋਂ 300 ਕਰੋੜ ਦੇ ਨਸ਼ੀਲੇ ਪਦਾਰਥ ਬਰਾਮਦ, 10 ਤਸਕਰਾਂ ਸਮੇਤ 10 ਪਿਸਤੌਲ ਵੀ ਬਰਾਮਦ

ਏਜੰਸੀ

ਖ਼ਬਰਾਂ, ਪੰਜਾਬ

ਗੁਜਰਾਤ ਏਟੀਐਸ ਅਤੇ ਭਾਰਤੀ ਤੱਟ ਰੱਖਿਅਕ ਨੇ 25-26 ਦਸੰਬਰ ਦੀ ਦਰਮਿਆਨੀ ਰਾਤ ਨੂੰ ਇੱਕ ਸੰਯੁਕਤ ਆਪ੍ਰੇਸ਼ਨ ਕੀਤਾ

Drugs worth 300 crore recovered from Pakistani boat, 10 smugglers including 10 pistols recovered

ਅਹਿਮਦਾਬਾਦ - ਏਟੀਐਸ ਅਤੇ ਭਾਰਤੀ ਤੱਟ ਰੱਖਿਅਕ (ਆਈਸੀਜੀ) ਨੇ ਖੁਫ਼ੀਆ ਸੂਚਨਾਵਾਂ ਦੇ ਆਧਾਰ 'ਤੇ ਗੁਜਰਾਤ ਦੀ ਸਮੁੰਦਰੀ ਸਰਹੱਦ ਨੇੜੇ ਇਕ ਪਾਕਿਸਤਾਨੀ ਕਿਸ਼ਤੀ ਅਲ ਸੋਹਲੀ ਨੂੰ ਰੋਕਿਆ। ਕਿਸ਼ਤੀ 'ਚੋਂ 40 ਕਿਲੋ ਨਸ਼ੀਲੇ ਪਦਾਰਥਾਂ ਸਮੇਤ 10 ਪਾਕਿਸਤਾਨੀ ਨਾਗਰਿਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇੰਡੀਅਨ ਕੋਸਟ ਗਾਰਡ ਮੁਤਾਬਕ ਨਸ਼ੀਲੇ ਪਦਾਰਥਾਂ ਦੀ ਕੀਮਤ 300 ਕਰੋੜ ਰੁਪਏ ਹੈ। ਇਸ ਦੇ ਨਾਲ ਹੀ ਕਿਸ਼ਤੀ 'ਚੋਂ 10 ਪਿਸਤੌਲ ਅਤੇ 210 ਗੋਲੀਆਂ ਵੀ ਬਰਾਮਦ ਹੋਈਆਂ ਹਨ। 

ਭਾਰਤੀ ਤੱਟ ਰੱਖਿਅਕ ਨੇ ਦੱਸਿਆ ਕਿ ਫੜੇ ਗਏ ਪਾਕਿਸਤਾਨੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਡਰੱਗਜ਼ ਨੈੱਟਵਰਕ ਨਾਲ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਇਸ ਕਾਰਵਾਈ ਤੋਂ ਬਾਅਦ, ਤੱਟ ਰੱਖਿਅਕ ਨੇ ਆਪਣੇ ਜਹਾਜ਼ ICGS ਅਰਿੰਜੇ ਨੂੰ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ (IMBL) ਨੇੜੇ ਤਾਇਨਾਤ ਕਰ ਦਿੱਤਾ ਹੈ। 

ਗੁਜਰਾਤ ਏਟੀਐਸ ਅਤੇ ਭਾਰਤੀ ਤੱਟ ਰੱਖਿਅਕ ਨੇ 25-26 ਦਸੰਬਰ ਦੀ ਦਰਮਿਆਨੀ ਰਾਤ ਨੂੰ ਇੱਕ ਸੰਯੁਕਤ ਆਪ੍ਰੇਸ਼ਨ ਕੀਤਾ। ਕੋਸਟ ਗਾਰਡ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸੰਯੁਕਤ ਆਪ੍ਰੇਸ਼ਨ ਦੌਰਾਨ ਪਾਕਿਸਤਾਨੀ ਮੱਛੀ ਫੜਨ ਵਾਲੀ ਕਿਸ਼ਤੀ ਅਲ ਸੋਹਲੀ ਨੂੰ ਗੁਜਰਾਤ 'ਚ ਫੜਿਆ ਗਿਆ ਹੈ। ਕਿਸ਼ਤੀ ਨੂੰ ਅਗਲੇਰੀ ਜਾਂਚ ਲਈ ਓਖਾ ਲਿਆਂਦਾ ਜਾ ਰਿਹਾ ਹੈ।

ਅਧਿਕਾਰੀ ਮੁਤਾਬਕ ਗੁਜਰਾਤ ਦੀ ਸਮੁੰਦਰੀ ਸਰਹੱਦ 'ਤੇ ਪਹਿਲੀ ਵਾਰ ਨਸ਼ਿਆਂ ਦੇ ਨਾਲ-ਨਾਲ ਹਥਿਆਰ ਵੀ ਬਰਾਮਦ ਹੋਏ ਹਨ। ਪਾਕਿਸਤਾਨੀ ਕਿਸ਼ਤੀ ਅਲ ਸੋਹਲੀ ਤੋਂ ਕਰੀਬ 300 ਕਰੋੜ ਰੁਪਏ ਦੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨੂੰ ਵੱਡੀ ਸਫ਼ਲਤਾ ਮੰਨੀ ਜਾ ਰਹੀ ਹੈ। 10 ਪਾਕਿਸਤਾਨੀ ਸਮੱਗਲਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਕਾਰਵਾਈ ਖੁਫੀਆ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਸੀ।

ਏਟੀਐਸ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਉਹ ਇਹ ਨਸ਼ੀਲੇ ਪਦਾਰਥ ਕਿੱਥੇ ਪਹੁੰਚਾਉਣ ਜਾ ਰਹੇ ਸਨ ਅਤੇ ਇਨ੍ਹਾਂ ਦੇ ਕੀ ਸਬੰਧ ਹਨ। ਇਸ ਪੂਰੇ ਨੈੱਟਵਰਕ ਦਾ ਪਤਾ ਲਗਾ ਕੇ ਕਾਰਵਾਈ ਕੀਤੀ ਜਾਵੇਗੀ। ਇਨ੍ਹਾਂ ਕੋਲੋਂ ਪਿਸਤੌਲ ਸਮੇਤ ਹੋਰ ਹਥਿਆਰ ਵੀ ਬਰਾਮਦ ਹੋਏ ਹਨ। ਕੀ ਉਹ ਹਥਿਆਰ ਵੀ ਪਹੁੰਚਾਉਂਦੇ ਹਨ, ਇਹ ਵੀ ਪਤਾ ਲੱਗ ਜਾਵੇਗਾ।