ਅੰਮ੍ਰਿਤਸਰ ਕੋਰਟ ’ਚ ਗੈਂਗਸਟਰ ਜੱਗੂ ਭਗਵਾਨ ਪੁਰੀਆ ਨੂੰ ਕੀਤਾ ਪੇਸ਼: 2 ਜਨਵਰੀ 2023 ਤੱਕ ਪੁਲਿਸ ਨੂੰ ਮਿਲਿਆ ਮੁੜ ਰਿਮਾਂਡ
ਅੱਜ ਉਸਦਾ ਰਿਮਾਂਡ ਖਤਮ ਹੋ ਗਿਆ ਸੀ ਜਿਸ ਨੂੰ ਲੈ ਕੇ ਅੱਜ ਉਸਨੂੰ ਅਦਾਲਤ ਵਿਚ ਕੀਤਾ ਪੇਸ਼
ਅੰਮ੍ਰਿਤਸਰ: ਸਪੈਸ਼ਲ ਸਟੇਟ ਸੈੱਲ ਦੀ ਪੁਲਿਸ ਵੱਲੋਂ ਅੱਜ ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ। ਜੱਗੂ ਭਗਵਾਨਪੁਰੀਆ ਉੱਤੇ ਨਕਲੀ passport ਬਣਾ ਕੇ ਬਾਹਰ ਭੇਜਣ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਅੰਮ੍ਰਿਤਸਰ ਅਦਾਲਤ ਵੱਲੋਂ ਇਸ ਨੂੰ 26 ਦਸੰਬਰ ਤੱਕ ਦੇ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ ਸੀ।
ਅੱਜ ਇਸ ਦਾ ਰਿਮਾਂਡ ਖਤਮ ਹੋ ਗਿਆ ਸੀ। ਜਿਸ ਦੇ ਚਲਦੇ ਸਪੈਸ਼ਲ ਸਟੇਟ ਸੈੱਲ ਦੀ ਪੁਲਿਸ ਵੱਲੋਂ ਇਸ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਥੇ ਕੋਰਟ ਵੱਲੋਂ ਵਿਸ਼ੇਸ਼ ਰੂਪ 2 ਜਨਵਰੀ 2023 ਤੱਕ ਪੁਲਿਸ ਰਿਮਾਂਡ ’ਤੇ ਭੇਜਿਆ ਗਿਆ।
ਇਸ ਮੌਕੇ ਸਪੱਸ਼ਟ ਚਲਦੇ ਪੁਲਿਸ ਅਧਿਕਾਰੀ ਸੁਖਬੀਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜੱਗੂ ਭਗਵਾਨਪੁਰੀਆ ਜਾਅਲੀ ਪਾਸਪੋਰਟ ਬਣਾ ਕੇ ਆਪਣੇ ਸਾਥੀਆਂ ਨੂੰ ਵਿਦੇਸ਼ ਭੇਜਦਾ ਸੀ। ਜਿਸ ਦੇ ਚੱਲਦੇ ਉਸ ਉੱਤੇ ਐਫ਼ ਆਈ ਆਰ ਦਰਜ ਕੀਤੀ ਗਈ।
ਉਨ੍ਹਾਂ ਕਿਹਾ ਕਿ ਇਸ ਕੇਸ ਵਿਚ ਸਾਹਮਣੇ ਆਇਆ ਹੈ ਕਿ ਉਸ ਨੇ ਆਪਣੇ ਕਈ ਸਾਥੀਆਂ ਨੂੰ ਨਕਲੀ ਪਾਸਪੋਰਟ ਬਣਾ ਕੇ ਵਿਦੇਸ਼ ਭੇਜੇ ਹਨ, ਕਈ ਆਪਣੇ ਸਾਥੀਆਂ ਨੂੰ ਅਜੇ ਹੋਰ ਭੇਜਣਾ ਸੀ। ਪੁਲਿਸ ਅਧਿਕਾਰੀ ਨੇ ਕਿਹਾ ਕਿ ਇਸ ਦੀ ਪੁੱਛਗਿੱਛ ਕੀਤੀ ਜਾਵੇਗੀ ਕਿ ਕਿਸ ਕਾਰਨ ਉਹ ਆਪਣੇ ਸਾਥੀਆਂ ਨੂੰ ਵਿਦੇਸ਼ ਭੇਜ ਰਿਹਾ ਹੈ। ਉਨ੍ਹਾਂ ਕਿਹਾ ਕਿ ਓਸ ਦੇ ਵਿਦੇਸ਼ ਗਏ ਸਾਥੀਆਂ ਦਾ ਵੀ ਪਤਾ ਲਗਾਇਆ ਜਾਵੇਗਾ ਤੇ ਉਨ੍ਹਾਂ ਨੂੰ ਹੋ ਸਕਿਆ ਤੇ ਭਾਰਤ ਵਿੱਚ ਵਾਪਸ ਲਿਆਂਦਾ ਜਾਵੇਗਾ।