ਜੇਲ੍ਹਾਂ ’ਚੋਂ ਮੋਬਾਈਲ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ: ਕਪੂਰਥਲਾ ਜੇਲ੍ਹ ’ਚੋਂ ਤਲਾਸ਼ੀ ਦੌਰਾਨ 7 ਮੋਬਾਈਲ, 7 ਸਿਮ ਕਾਰਡ, 7 ਬੈਟਰੀਆਂ ਬਰਾਮਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

8 ਆਰੋਪੀਆਂ ਖਿਲਾਫ 52-A prison act ਦੇ ਤਹਿਤ 4 ਵੱਖ ਵੱਖ ਮੁਕੱਦਮੇ ਦਰਜ

The series of finding mobile phones from jails continues: 7 mobiles, 7 SIM cards, 7 batteries were recovered from Kapurthala jail during the search.

 

ਕਪੂਰਥਲਾ : ਪੰਜਾਬ ਦੀਆਂ ਜੇਲ੍ਹਾਂ ਵਿਚੋਂ ਲਗਾਤਾਰ ਆਏ ਦਿਨ ਮੋਬਾਈਲ ਫੋਨ ਤੇ ਹੋਰ ਅਪੱਤੀਜਨਕ ਚੀਜ਼ਾਂ ਬਰਾਮਦ ਹੁੰਦੀਆਂ ਹੀ ਰਹਿੰਦੀਆਂ ਹਨ। ਪੰਜਾਬ ਦੀਆਂ ਜੇਲ੍ਹਾਂ ਵਿੱਚ ਅੱਗੇ ਨਾਲੋਂ ਵੱਧ ਸਖ਼ਤੀ ਕਰ ਦਿੱਤੀ ਗਈ ਹੈ। ਅੱਜ ਇਕ ਵਾਰ ਫਿਰ ਤੋਂ ਕਪੂਰਥਲਾ ਜੇਲ੍ਹ ਵਿਚੋਂ ਕੁਝ ਮੋਬਾਈਲ ਫੋਨ ਅਤੇ ਇਨ੍ਹਾਂ ਦੇ ਨਾਲ ਸਬੰਧਤ ਸਮਾਨ ਬਰਾਮਦ ਹੋਇਆ ਹੈ। ਵੈਸੇ ਇਹ ਜੇਲ੍ਹ ਅਕਸਰ ਹੀ ਸੁਰਖੀਆਂ ਦਾ ਵਿਸ਼ਾ ਬਣੀ ਰਹਿੰਦੀ ਹੈ, ਕਿਉਂਕਿ ਇਸ ਜੇਲ੍ਹ ਵਿੱਚ ਮੋਬਾਈਲ ਮਿਲਣ ਸਿਲਸਿਲਾ ਲਗਾਤਾਰ ਜਾਰੀ ਹੈ।

ਅੱਜ ਕਪੂਰਥਲਾ ਦੀ ਕੇਂਦਰੀ ਜੇਲ੍ਹ 'ਚ ਬੈਰਕਾਂ ਦੀ ਤਲਾਸ਼ੀ ਦੌਰਾਨ ਮੁੜ ਮੋਬਾਈਲ ਫੋਨ ਬਰਾਮਦ ਹੋਏ ਹਨ। ਇਹ ਬਰਾਮਦਗੀ ਜੇਲ੍ਹ ਪ੍ਰਸ਼ਾਸ਼ਨ ਵੱਲੋਂ ਅਚਾਨਕ ਕੀਤੀ ਤਲਾਸ਼ੀ ਦੌਰਾਨ ਹੋਈ ਹੈ, ਇਸ ਦੌਰਾਨ 7 ਮੋਬਾਈਲ ਫੋਨ, 7 ਸਿਮ ਕਾਰਡ, 7 ਬੈਟਰੀਆ, 1 ਚਾਰਜਰ, 1 ਡਾਟਾ ਕੇਬਲ, 1 ਈਅਰ ਫੋਨ ਆਦਿ ਬਰਾਮਦ ਕੀਤੇ ਗਏ ਹਨ। ਜਿਸ ਸਬੰਧੀ ਜੇਲ੍ਹ ਪ੍ਰਸ਼ਾਸਨ ਨੇ ਥਾਣਾ ਕੋਤਵਾਲੀ ਕਪੂਰਥਲਾ ਵਿਖੇ 8 ਆਰੋਪੀਆਂ ਜਿਨ੍ਹਾਂ ਵਿੱਚੋਂ 6 ਕੈਦੀ ਅਤੇ 2 ਹਵਾਲਾਤੀ ਦੱਸੇ ਜਾ ਰਹੇ ਹਨ, ਦੇ ਖਿਲਾਫ 52-A prison act ਦੇ ਤਹਿਤ 4 ਵੱਖ ਵੱਖ ਮੁਕੱਦਮੇ ਦਰਜ ਕਰਵਾਏ ਹਨ।