ਤਰਨ ਤਾਰਨ ਦੇ ਪਿੰਡ ਸੰਘਰ ਕੋਟ ਨੇ ਮਸੀਹ ਭਾਈਚਾਰੇ ਲਈ ਪਾਸ ਕੀਤੇ 4 ਮਤੇ
ਸੋਸ਼ਲ ਮੀਡੀਆ ’ਤੇ ਇਕ ਵੀਡੀਉ ਤੇਜ਼ੀ ਨਾਲ ਹੋ ਰਹੀ ਹੈ ਵਾਇਰਲ
Sanghar Kot Village of Tarntaran passes 4 resolutions for the Christian Community Latest News in Punjabi : ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਸੰਘਰ ਕੋਟ ਦੀ ਇਕ ਵੀਡੀਉ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਪਿੰਡ ਦੀ ਸੰਗਤ ਅਤੇ ਸਮੂਹ ਕਮੇਟੀਆਂ ਵਲੋਂ ਮਤੇ ਪਾਏ ਗਏ ਹਨ। ਪਾਸ ਕੀਤੇ ਇਨ੍ਹਾਂ ਮਤਿਆਂ ਅਨੁਸਾਰ ਪਿੰਡ ਵਿਚ ਜੋ ਮਸੀਹ ਭਾਈਚਾਰੇ ਦੇ ਲੋਕ ਹਨ ਉਨ੍ਹਾਂ ਦੇ ਘਰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸਰੂਪ ਨਹੀਂ ਲਿਜਾਏ ਜਾ ਸਕਦੇ ਅਤੇ ਨਾ ਹੀ ਗ੍ਰੰਥੀ ਸਿੰਘ ਉਨ੍ਹਾਂ ਦੇ ਘਰ ਜਾ ਕੇ ਕੋਈ ਅਰਦਾਸ ਬੇਨਤੀ ਕਰੇਗਾ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਜੇ ਮਸੀਹ ਭਾਈਚਾਰੇ ਵਾਲੇ ਵਿਅਕਤੀ ਦੇ ਘਰ ਕੋਈ ਮੌਤ ਹੋ ਜਾਂਦੀ ਹੈ ਤਾਂ ਉਹ ਸਿਵਿਆਂ ਵਿਚ ਸਸਕਾਰ ਕਰ ਸਕਦੇ ਹਨ ਪਰ ਮ੍ਰਿਤਕ ਦੇਹ ਨੂੰ ਦਫ਼ਨਾ ਨਹੀਂ ਸਕਦੇ। ਮਸੀਹ ਭਾਈਚਾਰੇ ਦੇ ਲੋਕ ਪਿੰਡ ਵਿਚ ਕਿਸੇ ਦੇ ਘਰ ਦੇ ਬਾਹਰ ਇਸ਼ਤਿਹਾਰ, ਉਸ ਪਰਵਾਰ ਦੀ ਮਰਜ਼ੀ ਤੋ ਬਿਨਾਂ ਨਹੀਂ ਲਗਾ ਸਕਦੇ ਪਰ ਅਪਣੇ ਘਰਾਂ ਅੱਗੇ ਤਾਂ ਲਗਾ ਸਕਦੇ ਹਨ। ਮਸੀਹ ਭਾਈਚਾਰਾ ਪਿੰਡ ਵਿਚ ਕੋਈ ਵੀ ਸ਼ੋਭਾ ਯਾਤਰਾ ਨਹੀਂ ਕੱਢ ਸਕਦਾ।
(For more Punjabi news apart from stay tuned to Rozana Spokesman)